HOME *ਖੇਡਾਂ ਨੂੰ ਵੀ ਰੱਖੋ ਅਪਣਾਈ ਬੱਚਿਉ*

*ਖੇਡਾਂ ਨੂੰ ਵੀ ਰੱਖੋ ਅਪਣਾਈ ਬੱਚਿਉ*

1

ਸਮਾਜ ਵੀਕਲੀ ਯੂ ਕੇ

ਕਰੋ ਦਿਲ ਜਾਨ ਹੂਲ ਕੇ ਪੜ੍ਹਾਈ ਬੱਚਿਉ।
ਪਰ ਖੇਡਾਂ ਨੂੰ ਵੀ ਰੱਖੋ ਅਪਣਾਈ ਬੱਚਿਉ।

ਖੇਡਾਂ ਦੇ ਬਹਾਨੇ ਹੀ ਸਰੀਰ ਫਿੱਟ ਰਹੂਗਾ।
ਧੁੰਦਾਂ, ਲੂੰਆਂ, ਮੀਂਹ ਸਭ ਹੱਸ ਹੱਸ ਸਹੂਗਾ।
ਵਧੂਗੀ ਦਿਮਾਗ ਵੱਲ ਖੂਨ ਸਪਲਾਈ,
ਰਹੂ ਮਾਨਸਿਕ ਸਿਹਤ ਦੀ ਚੜ੍ਹਾਈ ਬੱਚਿਉ।
ਕਰੋ ਦਿਲ ਜਾਨ ਹੂਲ ਕੇ ਪੜ੍ਹਾਈ ਬੱਚਿਉ।
ਪਰ ਖੇਡਾਂ ਨੂੰ ਵੀ ਰੱਖੋ ਅਪਣਾਈ ਬੱਚਿਉ।

ਦੌੜਾਂ ਲਾਵੋ ਭਾਵੇਂ ਮਾਰੋ ਉੱਚੀ/ਲੰਮੀ ਛਾਲ਼ ਨੂੰ।
ਖੇਡੋ ਵਾਲੀਬਾਲ, ਹੈਂਡਬਾਲ, ਫੁੱਟਬਾਲ ਨੂੰ।
ਗੋਲ਼ਾ ਸੁੱਟੋ, ਰੱਸਾ ਖਿੱਚੋ, ਕਿਸ਼ਤੀ ਭਜਾਓ,
ਦਾਅ ਜਿੱਥੇ ਕਿਤੇ ਲੱਗੇ ਜਾਉ ਲਾਈ ਬੱਚਿਉ।
ਕਰੋ ਦਿਲ ਜਾਨ ਹੂਲ ਕੇ ਪੜ੍ਹਾਈ ਬੱਚਿਉ।
ਪਰ ਖੇਡਾਂ ਨੂੰ ਵੀ ਰੱਖੋ ਅਪਣਾਈ ਬੱਚਿਉ।

ਖੋ-ਖੋ, ਕਬੱਡੀ, ਜਿਮਨਾਸਟਿਕ ਬਾਜੀਆਂ।
ਬੰਦੂਕਾਂ ਦੇ ਨਿਸ਼ਾਨੇ ਭਾਵੇਂ ਤੀਰ-ਅੰਦਾਜ਼ੀਆਂ।
ਪੋਲ-ਵਾਲਟ, ਚਿੜੀ-ਛਿੱਕਾ, ਘੋੜ-ਅਸਵਾਰੀ,
ਪਹਿਲਵਾਨੀ ਚਾਹੇ ਭਾਰ-ਤੁਲਾਈ ਬੱਚਿਉ।
ਕਰੋ ਦਿਲ ਜਾਨ ਹੂਲ ਕੇ ਪੜ੍ਹਾਈ ਬੱਚਿਉ।
ਪਰ ਖੇਡਾਂ ਨੂੰ ਵੀ ਰੱਖੋ ਅਪਣਾਈ ਬੱਚਿਉ।

ਨੰਬਰਾਂ ਦੇ ਨਾਲ਼ ਜਦੋਂ ਮੈਡਲ ਵੀ ਆਉਣਗੇ।
‘ਵਾਜ਼ਾਂ ਮਾਰ ਮਾਰ ਥੋਨੂੰ ਮਹਿਕਮੇ ਬੁਲਾਉਣਗੇ।
ਘੜਾਮੇਂ ਵਾਲ਼ੇ ਰੋਮੀ ਜਿਹਿਆਂ ਮਾਰਨੇ ਸੈਲਿਊਟ,
ਚੱਲੋ ਸ਼ੁਰੂ ਕਰੋ ਜ਼ੋਰ ਅਜਮਾਈ ਬੱਚਿਉ।
ਕਰੋ ਦਿਲ ਜਾਨ ਹੂਲ ਕੇ ਪੜ੍ਹਾਈ ਬੱਚਿਉ।
ਪਰ ਖੇਡਾਂ ਨੂੰ ਵੀ ਰੱਖੋ ਅਪਣਾਈ ਬੱਚਿਉ।

ਰੋਮੀ ਘੜਾਮਾਂ।
98552-81105

Previous articleਜਦੋਂ ਕੜਾਹ ਖਾਣੇ ਗੁਲਾਮ ਬਣੇ !
Next article‘ਭਾਰਤ ਇੱਕ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ…ਲੜਾਈ ਚੁਣਨਾ ਇੱਕ ਵੱਡੀ ਗਲਤੀ ਹੈ’, ਕੈਨੇਡੀਅਨ ਕਾਰੋਬਾਰੀ ਨੇ ਡੋਨਾਲਡ ਟਰੰਪ ਨੂੰ ਚੇਤਾਵਨੀ ਦਿੱਤੀ