HOME ਕੇਸੀ ਪਬਲਿਕ ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ -ਪੁਨੀਤ ਲੋਈ ਰਹੀ...

ਕੇਸੀ ਪਬਲਿਕ ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ -ਪੁਨੀਤ ਲੋਈ ਰਹੀ ਅਵਲ

1
ਫੋਟੋ ਪੁਨੀਤ ਲੋਈ, ਗਗਨਦੀਪ ਕੌਰ, ਪ੍ਰੀਤ ਸਿੰਘ ਸੰਘਾ ਅਤੇ ਕ੍ਰਿਤਿਕਾ
ਨਵਾਂਸ਼ਹਿਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਕਰਿਆਮ ਰੋਡ ਤੇ ਸਥਿਤ ਕੇ.ਸੀ. ਪਬਲਿਕ ਸਕੂਲ ਦਾ  ਸੀਬੀਐਸਈ ਨਵੀਂ ਦਿੱਲੀ ਵੱਲੋਂ ਐਲਾਨੇ ਗਏ ਸੈਸ਼ਨ 2025-26 ਦੇ 10ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਕੂਲ ਦੇ ਸੀਈਓ (ਗੱਰੁਪ ਕੈਪਟਨ) ਅਸ਼ਵਨੀ ਦੱਤਾ,  ਪ੍ਰਿੰਸੀਪਲ ਰੰਜਨਾ ਖੰਨਾ ਨੇ ਦਸਿਆ ਕਿ ਉਨ੍ਹਾਂ ਦੇ ਸਕੂਲ ਦੀ ਦਸਵੀਂ ਕਲਾਸ ਦੀ ਪ੍ਰੀਖਿਆ ਵਿੱਚ 66 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਸਾਰੇ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ ਹਨ। ਉਹਨਾਂ ਦਸਿਆ ਕਿ ਪੁਨੀਤ ਲੋਈ ਨੇ 500 ’ਚੋਂ 462 ਅੰਕ (92.4 ਪ੍ਰਤੀਸ਼ਤ) ਪ੍ਰਾਪਤ ਕਰਕੇ ਸਕੂਲ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ,  ਜਦਕਿ ਗਗਨਦੀਪ ਕੌਰ ਅਤੇ ਪ੍ਰੀਤ ਸਿੰਘ ਸੰਘਾ ਨੇ ਸਾਂਝੇ ਤੌਰ ਤੇ 460 ਅੰਕ (92 ਪ੍ਰਤੀਸ਼ਤ) ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਕ੍ਰਿਤਿਕਾ ਨੇ 443 ਅੰਕ (89 ਪ੍ਰਤੀਸ਼ਤ) ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ,  ਸੀਈਓ ਅਸ਼ਵਨੀ ਦੱਤਾ, ਪ੍ਰਿੰਸੀਪਲ  ਰੰਜਨਾ ਖੰਨਾ, ਹੇਡ ਮਾਸਟਰ ਗੁਰਪ੍ਰੀਤ ਸਿੰਘ, ਰਵੀਨਾ, ਹਰਦੀਪ ਸਿੰਘ ਸੰਧੂ, ਰਾਜੀਵ ਘਈ, ਹਿਨਾ ਖੰਨਾ, ਸੁਣੈਨਾ ਖੰਨਾ, ਕੁਸੁਮ, ਮੀਨੂੰ ਕੰਡਾ, ਮੋਨਿਕਾ ਸ਼ਰਮਾ ਅਤੇ ਸਕੂਲ ਸਟਾਫ਼ ਨੇ ਵਿਦਿਆਰਥੀਆਂ ਦੇ ਸਟਾਫ਼ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਏ ਜਾਣ ਤੇ ਬ੍ਰਿਗੇਡੀਅਰ ਰਾਜਕੁਮਾਰ ਨੇ ਮੁੱਖ ਮੰਤਰੀ ਦੇ ਫੈਸਲੇ ਨੂੰ ਇਤਿਹਾਸਕ ਦੱਸਿਆ
Next articleRanbir Kapoor: A Bollywood Star Earns Global Recognition