ਕਾਇਆਕਲਪ ਮਿਸ਼ਨ ਅਧੀਨ ਸੀ. ਐਚ. ਸੀ ਫੁੱਤੂਢੀਂਗਾ ਦੀ ਚੈਕਿੰਗ ਹੋਈ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕਾਇਆਕਲਪ ਮਿਸ਼ਨ ਅਧੀਨ ਸੀ. ਐਚ. ਸੀ ਫੁੱਤੂਢੀਂਗਾ ਵਿਖੇ ਡਾਕਟਰ ਸਿਮਰਨਜੀਤ ਸਿੰਘ , ਸਟਾਫ ਨਰਸ ਨਿਰਮਲਜੀਤ ਕੌਰ ਦੀ ਨਿਗਰਾਨੀ ਹੇਠ ਕਾਇਆਕਲਪ ਚੈਕਿੰਗ ਕੀਤੀ ਗਈ।ਜਿਸ ਵਿਚ ਸਫਾਈ ਦਾ ਖ਼ਾਸ ਧਿਆਨ ਰੱਖਿਆ ਗਿਆ ਅਤੇ ਇਸ ਦੌਰਾਨ ਐਮਰਜੈਂਸੀ, ਵਾਰਡ, ਲੇਬਰ ਰੂਮ, ਲੈਬ,ਓ.ਪੀ.ਡੀ,ਡੈਟਲ ਵਿਭਾਗ ਨੂੰ ਚੈੱਕ ਕੀਤਾ ਗਿਆ ਅਤੇ ਰਿਕਾਰਡ ਨੂੰ ਵੀ ਚੈੱਕ ਕੀਤਾ। ਇਸ ਸਮੇਂ ਦੌਰਾਨ ਸੀ.ਐਚ.ਸੀ ਫੁੱਤੂ ਢੀਂਗਾ ਦਾ ਸਫਾਈ ਅਤੇ ਹੋਰ ਹਰ ਤਰ੍ਹਾਂ ‌ਦਾ ਰਿਕਾਰਡ ਬਿਲਕੁਲ ਠੀਕ ਪਾਇਆ ਗਿਆ।ਜਿਸ ਵਿੱਚ ਸੀਐਚਸੀ ਫੁੱਤੂ ਢੀਂਗਾ ਦਾ ਸਮੂਹ ਸਟਾਫ ਵੀ ਸ਼ਾਮਲ ਸੀ । ਇਸ ਮੌਕੇ ‌ਐਸ.ਐਮ. ਓ ਡਾ. ਪ੍ਰੇਮ ਕੁਮਾਰ, ਡਾ.ਅਭਿਸ਼ੇਖ ਕੁਮਾਰ, ਡਾ.ਮਨਿਦਰ ਕੌਰ, ਸਟਾਫ ਨਰਸ ਸ਼ਮਿੰਦਰ ਕੌਰ, ਅਮਨਦੀਪ ਕੌਰ, ਫਾਰਮਾਸਿਸਟ ਬਲਵਿੰਦਰ ਸਿੰਘ, ਸਤਿਦਰ ਕੌਰ, ਪੂਜਾ ਰਾਨੀ, ਰੇਡੀਓ ਗ੍ਰਾਫਰ ਸੁਖਬੀਰ ਸਿੰਘ, ਅਤੇ ਸੁਰਿੰਦਰ ਕਾਉਸਲਰ, ਮੱਖਣ, ਤੀਰਥ, ਡਾ. ਅਰੁਣ ਹਾਜ਼ਰ ਸੀ।

 

Previous articleਹੈਮਿਓਪੈਥਿਕ ਦੁਨੀਆਂ ਦੀ ਇਕੋ ਇਕ ਅਜਿਹੀ ਇਲਾਜ ਪ੍ਰਣਾਲੀ ਹੈ ਜੋ ਬਿਮਾਰੀ ਨੂੰ ਜੜ੍ਹ ਤੋ ਖਤਮ ਕਰਦੀ ਹੈ,
Next articleਮਿੱਠੜਾ ਕਾਲਜ ਵਿਖੇ ਕੈਰੀਅਰ ਕੌਂਸਲਿੰਗ ਸੈਲ ਵੱਲੋਂ ਦੋ ਰੋਜ਼ਾ ਵਰਕਸ਼ਾਪ ਆਯੋਜਿਤ