ਕਵਿਤਾ :ਨਾਨਕ ਤੇ ਅਸੀਂ

(ਸਮਾਜ ਵੀਕਲੀ)

ਨਾਨਕ ਇਕ ਨਵੀਂ ਸੋਚ
ਨਾਨਕ ਇਕ ਨਵਾਂ ਆਧਿਆਏ
ਨਾਨਕ ਇਕ ਪ੍ਰੇਰਨਾਦਾਇਕ ਕਵਿਤਾ
ਨਾਨਕ ਇਕ ਕਿਰਤੀ ਕਾਮਾ
ਨਾਨਕ ਵੰਡ ਕੇ ਛੱਕਣਾ
ਨਾਨਕ ਨਾਮ ਦਾ ਜਾਪ ਕਰਨਾ
ਨਾਨਕ ਨਾਮ, ਸੰਸਾਰ ਨਾਨਕ
ਅਸੀਂ ਨਾਨਕ ਦੇ ਵਾਰਿਸ
ਅਸੀਂ ਮੈਂ ਵਾਲੇ ਅਸੀਂ ਹਾਂ
ਮੈਂ, ਮੇਰਾ ਤੇ ਮੇਰੇ ਵਾਸਤੇ ਵਾਲੇ
ਨਾਨਕ ਤੇਰਾ, ਤੇਰਾ ਬਸ ਤੇਰਾ
ਨਾਨਕ ਮੂਰਤੀ ਪੂਜਾ ਖੰਡਨ
ਅਸੀਂ ਤਸਵੀਰ ਪੂਜਾ ਵਾਲੇ
ਨਾਨਕ ਗਰੀਬ ਦਾ ਵਲੀ
ਅਸੀਂ ਰੱਜਿਆਂ ਨੂੰ ਰਜਾਉਂਦੇ
ਨਾਨਕ ਔਰਤ ਦਾ ਸਤਿਕਾਰ
ਅਸੀਂ ਧੀਆਂ ਦੇ ਕਾਤਿਲ
ਨਾਨਕ ਹਲੀਮੀ, ਸੰਤੋਖ , ਸਬਰ
ਅਸੀਂ ਸਬਰਹੀਨ, ਸੰਤੋਖ ਵਿਹੁਣੇ
ਨਾਨਕ ਹਮ ਨਹੀਂ ਚੰਗੇ
ਅਸੀਂ ਹਮ ਹੀ ਸਭ ਸੇ ਚੰਗੇ
ਨਾਨਕ ਸੁਧਾਰਕ, ਨਾਨਕ ਪੂਰਨ
ਅਸੀਂ ਨਾਨਕ ਦੇ ਜਾਏ
ਕਰੋਧੀ, ਨਾਸ਼ੁਕਰੇ ,ਪਾਪੀ
ਨਾਨਕ ਪਵਨ ਗੁਰੂ ਪਾਣੀ ਪਿਤਾ
ਅਸੀਂ ਪਾਣੀ ਜਹਿਰ ਹਵਾ ਪਲੀਤ
ਨਾਨਕ ਇਨਕਲਾਬੀ ਸੈਯਦਪੁਰ
ਅਸੀਂ ਬੇਈਮਾਨ , ਬੇਗੈਰਤ
ਅਸੀਂ ਨਾਨਕ ਦੇ ਅੰਸ਼
ਨਾਨਕ ਨਾਨਕ ਨਾਨਕ
ਮਾਫ ਕਰੀਂ ,ਮਾਫ ਕਰੀਂ
ਪੂਰਨ ਪਰਮਾਤਮਾ, ਮੇਰੇ ਨਾਨਕ
ਨਾਨਕ, ਨਾਨਕ ,ਨਾਨਕ

ਸੁਖਦੀਪ ਕੌਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਗਤਾਂ ਚੱਲੀਆਂ ਨਨਕਾਣੇ ਨੂੰ,,,,,
Next articleਮੇਰਾ ਬਾਬਾ ਨਾਨਕ ਜੀ