ਕਵਿਤਾ / ਮਾਣ ਨਾ ਕਰੀ ਸੋਹਣਿਆਂ

ਪ੍ਰੋਫੈਸਰ ਸ਼ਾਮ ਲਾਲ ਕੋਸ਼ਲ

(ਸਮਾਜ ਵੀਕਲੀ)

ਅੱਜ ਜਵਾਨੀ ਹੈ
ਕੱਲ ਬੁੜਾਪਾ ਆਵੇਗਾ
ਬੁੜਾਪਾ ਬੜਾ ਸਤਾਵੇਗਾ
ਜਵਾਨੀ ਦਾ ਮਾਣ ਨਾ ਕਰੀਂ ਸੋਹਣਿਆਂ।
ਅੱਜ ਬਹੁਤ ਸਾਰਾ ਪੈਸਾ ਹੈ
ਪੈਸਾ ਹੰਕਾਰ ਪੈਦਾ ਕਰ ਦਿੰਦਾ ਹੈ
ਆਪਣਿਆਂ ਤੋਂ ਦੂਰ ਕਰ ਦਿੰਦਾ ਹੈ
ਕੱਲਾ ਰਹਿ ਕੇ ਕੀ ਕਰੇਂਗਾ
ਪੈਸੇ ਦਾ ਹੰਕਾਰ ਨਾ ਕਰੀਂ ਸੋਹਣਿਆਂ।
ਅੱਜ ਕੱਲ ਸ਼ਰਾਬ ਪੀਤੀ ਜਾਂਦੀ ਹੈ
ਸ਼ਰਾਬ ਸਟੇਟਸ ਸਿੰਬਲ ਬਣਿਆ ਹੈ
ਸ਼ਰਾਬ ਖੋਖਲਾ ਕਰ ਰਹੀ ਹੈ
ਨਸ਼ੇ ਵਿੱਚ ਮੱਤ ਮਾਰੀ ਜਾ ਰਹੀ ਹੈ
ਸ਼ਰਾਬ ਪੀਣ ਦਾ ਮਾਣ ਨਾ ਕਰੀ ਸੋਹਣਿਆਂ।
ਅੱਜ ਤੇਰੇ ਕੋਲ ਉੱਚੀ ਪਦਵੀ ਹੈ
ਲੋਕ ਝੁਕ  ਝੁਕ ਕੇ ਸਲਾਮਾਂ ਕਰਦੇ ਹਨ
ਝੂਠੀ ਵਾਹ ਵਾਹੀ ਕਰਦੇ ਹਨ
ਜਦੋਂ ਪਦਵੀ ਖਤਮ ਹੋ ਜਾਵੇਗੀ
ਤੇਰੇ ਕੋਲ ਕਿਸੇ ਨੇ ਨਹੀਂ ਖਲੋਣਾ
ਝੂਠੀ ਪਦਵੀ ਦਾ ਮਾਣ ਨਾ ਕਰੀ ਸੋਹਣਿਆਂ।
ਅੱਜ ਤੂੰ ਸਨਮਾਨ ਯੋਗ ਬਜ਼ੁਰਗ ਹੈਂ
ਤੇਰੇ ਪੁੱਤਰ, ਨੂੰਹਾਂ, ਪੋਤਰੇ, ਪੋਤਰੀਆਂ ਹਨ
ਤੈਨੂੰ ਆਪਣੇ ਵੱਡੇ ਪਰਿਵਾਰ ਤੇ ਬੜਾ ਮਾਣ ਹੈ
ਯਾਦ ਰੱਖ ਜਦੋਂ ਹੀ ਤੂੰ ਮਰ ਜਾਵੇਗਾ
ਇਹਨਾਂ ਨੇ 15 ਮਿੰਟ ਦੇ ਵਿੱਚ ਹੀ ਤੇਰੇ
ਦਾ ਸੰਸਕਾਰ ਦਾ ਸਮਾਂ ਨਿਰਧਾਰਿਤ ਕਰ ਦੇਣਾ ਹੈ
ਤੇਰੇ ਮਰਨ ਦੇ ਬਾਅਦ ਤੈਨੂੰ ਸਭ ਭੁੱਲ ਜਾਣਗੇ
ਆਪਣੇ ਬਜ਼ੁਰਗ ਹੋਣ ਦਾ ਮਾਣ ਨਾ ਕਰੀ ਸੋਹਣਿਆਂ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ-124001(ਹਰਿਆਣਾ )

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਹ ਪਾਗਲ ਨਹੀ ਸੀ 
Next articleਟੀ-20 ਵਿਸ਼ਵ ਕੱਪ ਟਰਾਫੀ ਟੂਰ ਦੀ ਸ਼ੁਰੂਆਤ ਬਰੈਂਪਟਨ ਵਿੱਚ ਬਹੁਤ ਧੂਮਧਾਮ ਨਾਲ ਹੋਈ