ਦਰਬਾਰ ਸ਼ਾਹ ਜਿੰਦਾ ਪੀਰ ਦੇ ਸਲਾਨਾ ਜੋੜ ਮੇਲੇ ਵਿੱਚ ਕੌਰ ਸਿਸਟਰਜ਼ ਨੇ ਧਾਰਮਿਕ ਗੀਤ ਗਾ ਕੇ ਸੰਗਤਾਂ ਦੀ ਖਟੀ ਵਾਹ ਵਾਹ

(ਸਮਾਜ ਵੀਕਲੀ): ਰਣਵੀਰ ਬੇਰਾਜ ਪ੍ਰਮੀਤ ਕੌਰ ਚੱਕ ਰਾਮੂੰ ( ਬਹਿਰਾਮ ) ਪਿੰਡ ਕਾਹਮਾ ਦੇ ਦਰਬਾਰ ਸ਼ਾਹ ਜਿੰਦਾ ਪੀਰ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਤੇ ਬਾਬਾ ਬੋਹੜ ਸ਼ਾਹ ਗੱਦੀ ਨਸ਼ੀਨ ਦੀ ਰਹਿਨੁਮਾਈ ਹੇਠ ਸਰਕਾਰੀ ਨਿਯਮਾਂ ਅਨੁਸਾਰ ਕੋਵਿਡ 19 ਕਰਕੇ ਜਰੂਰੀ ਰਸਮਾਂ ਨਾਲ ਮੇਲਾ ਕਰਵਾਇਆ ਗਿਆ, 18 ਜੁਲਾਈ ਨੂੰ ਝੰਡੇ ਦੀ ਰਸਮ ਅਤੇ ਚਿਰਾਗ ਰੋਸ਼ਨ ਕੀਤੇ ਗਾਏ, 21 ਜੁਲਾਈ ਨੂੰ ਧਾਰਮਿਕ ਸਟੇਜ਼ ਲਗਾਈ ਗਈ ਜਿਸ ਵਿੱਚ ਗਾਇਕ ਬੂਟਾ ਮੁਹੰਮਦ, ਨੂਰ ਮੁਹੰਮਦ, ਸਤਨਾਮ ਆਲਮ, ਬੀਬਾ ਮਨਜੀਤ ਆਲਮ, ਬਲਵਿੰਦਰ ਗੁਰੂ, ਬੀਬਾ ਜਸਵੀਰ ਕੌਰ, ਅਤੇ ਗਾਇਕ ਭੈਣਾਂ ਦੀ ਜੋੜੀ ਕੌਰ ਸਿਸਟਰਜ਼ ਪ੍ਰਮੀਤ ਹਰਮੀਤ ਅਰਮੀਤ ਵਲੋਂ ( ਜਿੰਦਾ ਸ਼ਾਹ ਦੇ ਮੇਲੇ ਤੇ ਆਈਆਂ ਹੋਈਆਂ ਸੰਗਤਾਂ ਨੂੰ ਸਾਡੇ ਵਲੋਂ ਨੇ ਵਧਾਈਆਂ ਅਤੇ ਉਚੜਾ ਰੁਤਵਾ ਗੁਸਪਾਕ ਸਰਕਾਰ ਦਾ ਏ ) ਆਦਿ ਅਨੇਕਾਂ ਗੀਤ ਗਾ ਕੇ ਸੰਗਤਾਂ ਦੀ ਵਾਹ ਵਾਹ ਖਟੀ ਇਸ ਮੌਕੇ ਸਟੇਜ਼ ਦੀ ਭੂਮਿਕਾ ਕੁਲਰਾਜ ਮੁਹੰਮਦ ਵਲੋਂ ਨਭਾਈ ਗਈ, 20 ਜੁਲਾਈ ਨੂੰ ਚਾਦਰ ਦੀ ਰਸਮ ਉਪਰੰਤ ਮੇਲੇ ਦੀ ਸਮਾਪਤੀ ਹੋਈ ਮੇਲੇ ਵਿੱਚ ਸੰਗਤਾਂ ਨੂੰ ਦਾਤਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ, ਇਸ ਮੌਕੇ ਸ਼ਰਧਾ ਰਾਮ ਕਾਹਮਾ, ਅਮਰੀਕ ਸਿੰਘ ਕਾਹਮਾ, ਕੁਲਵੰਤ ਸਿੰਘ ਕਾਹਮਾ, ਬਿੰਦਰ ਕਾਹਮਾ, ਬੀ ਕੇ ਰਾਜੂ, ਕਿਰਨ ਭਰੋਮਜਾਰਾ, ਸ਼ਾਹਿਦ ਅਲੀ ਪੁਨੀਆਂ ਆਦਿ ਹਾਜਰ ਸਨ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndia sees first bird flu death as boy succumbs in AIIMS
Next articleAtal-Advani’s Parliament chamber to be used by Nadda now