ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਪੁਲਿਸ ਵੱਲੋਂ ਸ਼ੱਕੀ ਅਤੇ ਭੈੜੇ ਪੁਰਸ਼ਾਂ ਅਤੇ ਵਹੀਕਲਾਂ ਦੀ ਚੈਕਿੰਗ ਦੌਰਾਨ ਜਗਤੇਵਾਲ ਮੋੜ ਕਾਠਗੜ੍ਹ ਤੇ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਵਾਸਦੇਵ ਅਨੰਦ ਪੁੱਤਰ ਅਮਰਚੰਦ ਵਾਸੀ ਕਾਠਗੜ੍ਹ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਜੋ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕਿ ਮਹਿੰਗੇ ਭਾਅ ਵੇਚਦਾ ਹੈ। ਅੱਜ ਵੀ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਅਤੇ ਵਾਸਦੇਵ ਅਨੰਦ ਸਮੇਤ ਸ਼ਰਾਬ ਕਾਬੂ ਆ ਸਕਦਾ ਹੈ। ਇਸ ਇਤਲਾਹ ਤੋਂ ਬਾਅਦ ਪੁਲਿਸ ਨੇ ਹਰਕਤ ਵਿੱਚ ਆ ਕੇ ਜਦੋਂ ਚੈਕਿੰਗ ਕੀਤੀ ਤਾਂ ਵਾਸਦੇਵ ਅਨੰਦ ਕੋਲੋਂ 13 ਬੋਤਲਾਂ ਨਜਾਇਜ਼ ਸ਼ਰਾਬ ਮਾਰਕਾ 999 ਸੁਪਰ ਫਾਈਨ ਵਿਸਕੀ ਚੰਡੀਗੜ੍ਹ ਵਿੱਚ ਵਿਕਣ ਯੋਗ ਬਰਾਮਦ ਕੀਤੀ ਜਿਸ ਤੇ ਕਾਠਗੜ੍ਹ ਪੁਲਿਸ ਵਾਸਦੇਵ ਅਨੰਦ ਪੁੱਤਰ ਅਮਰਚੰਦ ਅਨੰਦ ਦੇ ਖਿਲਾਫ ਮੁਕੱਦਮਾ ਜੁਰਮ 61.1.14 ਐਕਸਾਈਜ਼ ਐਕਟ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



