HOME ਕਾਠਗੜ੍ਹ ਪੁਲਿਸ ਵਲੋਂ 48 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ, ਕਾਰ ਨੂੰ ਲਿਆ...

ਕਾਠਗੜ੍ਹ ਪੁਲਿਸ ਵਲੋਂ 48 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ, ਕਾਰ ਨੂੰ ਲਿਆ ਕਬਜ਼ੇ ‘ਚ ਆਰੋਪੀ ਕਾਰ ਛੱਡ ਕੇ ਮੌਕੇ ਤੋਂ ਫਰਾਰ

1

ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )  ਥਾਣਾ ਕਾਠਗੜ੍ਹ ਪੁਲਿਸ ਵੱਲੋਂ ਸ਼ੱਕੀ ਪੁਰਸ਼ਾਂ ਤੇ ਵਹੀਕਲਾਂ ਦੀ ਗਸ਼ਤ/ਚੈਕਿੰਗ ਦੌਰਾਨ 48 ਬੋਤਲਾਂ (ਚਾਰ ਪੇਟੀਆਂ) ਨਜਾਇਜ਼ ਸ਼ਰਾਬ ਬਰਾਮਦ ਕੀਤੀਆਂ ਗਈਆਂ ਹਨ ਜਦਕਿ ਇਸ ਮਾਮਲੇ ਵਿੱਚ ਇੱਕ ਕਾਰ ਨੂੰ ਵੀ ਕਬਜ਼ੇ ਵਿੱਚ ਲਿਆ ਗਿਆ ਹੈ।ਅਤੇ ਆਰੋਪੀ ਮੌਕੇ ਤੋਂ ਫਰਾਰ ਹੋ ਗਿਆ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕਾਠਗੜ੍ਹ ਦੇ ਏਐਸਆਈ ਰਾਜ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਆਪਣੀ ਪੁਲਿਸ ਪਾਰਟੀ ਨਾਲ ਸ਼ੱਕੀ ਪੁਰਸ਼ਾਂ ਤੇ ਵਹੀਕਲਾਂ ਦੀ ਗਸ਼ਤ/ ਚੈਕਿੰਗ ਲਈ ਕਾਠਗੜ੍ਹ ਮੋੜ ‘ਤੇ ਮੌਜੂਦ ਸਨ ਤਾਂ ਵਕਤ ਕਰੀਬ ਬਾਅਦ ਦੁਪਹਿਰ 2:30 ਵਜੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਨਸੀਬ ਚੰਦ ਵਾਸੀ ਜਲਾਲਪੁਰ ਥਾਣਾ ਕਾਠਗੜ੍ਹ ਜੋ ਕਿ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ ਅਤੇ ਅੱਜ ਵੀ ਆਪਣੀ ਕਾਰ ਨੰਬਰ ਪੀਬੀ-20 ਈ 53 61 ਹੁੰਡਈ ਵਰਨਾ ਵਿੱਚ ਸ਼ਰਾਬ ਰੱਖ ਕੇ ਕਾਠਗੜ੍ਹ  ਦੇ ਸਰਕਾਰੀ ਹਸਪਤਾਲ ਨੇੜੇ ਸਰਕੰਡਿਆਂ ਵਿੱਚ ਆਪਣੀ ਕਿਸੇ ਗ੍ਰਾਹਕ ਦੀ ਉਡੀਕ ਵਿੱਚ ਖੜ੍ਹਾ ਹੈ ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਉਹ ਸ਼ਰਾਬ ਸਮੇਤ ਕਾਬੂ ਪਾ ਸਕਦਾ ਹੈ। ਜਦੋਂ ਇਤਲਾਹ ਮੁਤਾਬਿਕ  ਪੁਲਿਸ ਪਾਰਟੀ ਨਾਲ ਉਕਤ ਦੱਸੇ ਸਥਾਨ ‘ਤੇ ਰੇਡ ਕੀਤੀ ਤਾਂ ਆਰੋਪੀ ਪੁਲਿਸ ਨੇ ਦੇਖ ਕੇ ਆਪਣੀ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ।ਜਦੋਂ ਪੁਲਿਸ ਵਲੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਵਿੱਚੋਂ ਚਾਰ ਪੇਟੀਆਂ (48 ਬੋਤਲਾਂ) 999 ਪਾਵਰ ਸਟਾਰ ਫਾਈਨ ਵਿਸਕੀ ਫਾਰ ਸੇਲ ਇਨ ਚੰਡੀਗੜ੍ਹ ਬਰਾਮਦ ਹੋਈਆਂ। ਪੁਲਿਸ ਨੇ ਸ਼ਰਾਬ ਅਤੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਆਰੋਪੀ ਗੁਰਪ੍ਰੀਤ ਸਿੰਘ ਉਰਫ ਗੋਪੀ ਖਿਲਾਫ ਐਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਵੱਲੋਂ ਲਿਆਂਦਾ ਗਿਆ ਨਵਾਂ ਰੁਜ਼ਗਾਰ ਕਾਨੂੰਨ ਮਜ਼ਦੂਰ ਵਰਗ ਤੋਂ ਹੱਕ ਖੋ ਲਵੇਗਾ.ਭੁਪੇਸ਼ ਬਘੇਲ
Next article“ਕਰਜ਼ਾ ਲੈਣ ਲਈ ਸਿਰ ਝੁਕਾਉਣਾ ਪੈਂਦਾ ਹੈ, ਪਰ ਸਤਿਕਾਰ ਦੀ ਕੀਮਤ ਉਹ ਕੀਮਤ ਹੈ ਜੋ ਕਿਸੇ ਨੂੰ ਚੁਕਾਉਣੀ ਪੈਂਦੀ ਹੈ,” ਸ਼ਾਹਬਾਜ਼ ਸ਼ਰੀਫ ਨੇ ਦੁਨੀਆ ਨੂੰ ਪਾਕਿਸਤਾਨ ਦੀ ਗਰੀਬੀ ਬਾਰੇ ਦੱਸਿਆ।