HOME ਕਾਠਗੜ੍ਹ ਹਸਪਤਾਲ ਦੀ ਦੁਰਦਸ਼ਾ ‘ਤੇ ਰਾਜਾ ਵੜਿੰਗ ਦੀ ਫੇਰੀ ਮਹਿਜ਼ ਸਿਆਸੀ ਡਰਾਮੇਬਾਜ਼ੀ,...

ਕਾਠਗੜ੍ਹ ਹਸਪਤਾਲ ਦੀ ਦੁਰਦਸ਼ਾ ‘ਤੇ ਰਾਜਾ ਵੜਿੰਗ ਦੀ ਫੇਰੀ ਮਹਿਜ਼ ਸਿਆਸੀ ਡਰਾਮੇਬਾਜ਼ੀ, ਕਾਂਗਰਸ ਆਪਣੇ ਪੰਜ ਸਾਲਾਂ ਦਾ ਹਿਸਾਬ ਦੇਵੇ: ਐਡਵੋਕੇਟ ਰਾਜਵਿੰਦਰ ਲੱਕੀ

1
ਐਡਵੋਕੇਟ ਰਾਜਵਿੰਦਰ ਲੱਕੀ
ਨਵਾਂਸ਼ਹਿਰ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ) : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੀਤੇ ਦਿਨੀਂ ਕਾਠਗੜ੍ਹ ਦੇ ਸਰਕਾਰੀ ਹਸਪਤਾਲ ਦੇ ਕੀਤੇ ਗਏ ਦੌਰੇ ਨੂੰ ਸਿਆਸੀ ਡਰਾਮੇਬਾਜ਼ੀ ਕਰਾਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਲੱਕੀ ਨੇ ਕਿਹਾ ਕਿ ਰਾਜਾ ਵੜਿੰਗ ਦਾ ਹਸਪਤਾਲ ਦਾ ਦੌਰਾ ਕਰਨਾ ਅਤੇ ਉੱਥੋਂ ਦੇ ਮਾੜੇ ਪ੍ਰਬੰਧਾਂ ਨੂੰ ਉਜਾਗਰ ਕਰਨਾ ਬਿਲਕੁਲ ਸਹੀ ਹੈ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇਸ ਸਰਕਾਰੀ ਹਸਪਤਾਲ ਦੀ ਹਾਲਤ ਬੇਹੱਦ ਚਿੰਤਾਜਨਕ ਬਣੀ ਹੋਈ ਹੈ। ਹਸਪਤਾਲ ਸਹੀ ਢੰਗ ਨਾਲ ਚੱਲ ਨਹੀਂ ਰਿਹਾ, ਉੱਥੇ ਨਾ ਤਾਂ ਲੋੜੀਂਦੇ ਡਾਕਟਰ ਹਨ, ਨਾ ਮਰੀਜ਼ਾਂ ਲਈ ਦਵਾਈਆਂ ਮੌਜੂਦ ਹਨ ਅਤੇ ਨਾ ਹੀ ਇਲਾਜ ਲਈ ਕੋਈ ਆਧੁਨਿਕ ਮਸ਼ੀਨਰੀ ਉਪਲਬਧ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਰਾਜਾ ਵੜਿੰਗ ਨੂੰ ਸ਼ੀਸ਼ਾ ਦਿਖਾਉਂਦਿਆਂ ਯਾਦ ਕਰਵਾਇਆ ਕਿ ਜਿਹੜੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅੱਜ ਉਨ੍ਹਾਂ ਦੇ ਨਾਲ ਘੁੰਮ ਰਹੇ ਹਨ, ਸਾਲ 2017 ਤੋਂ 2022 ਤੱਕ ਸੂਬੇ ਵਿੱਚ ਉਨ੍ਹਾਂ ਦੀ ਆਪਣੀ ਕਾਂਗਰਸ ਸਰਕਾਰ ਸੀ ਅਤੇ ਉਨ੍ਹਾਂ ਦੇ ਪਿਤਾ ਜੀ ਇੱਥੋਂ ਕਾਂਗਰਸ ਪਾਰਟੀ ਦੇ ਵਿਧਾਇਕ (ਐਮ.ਐਲ.ਏ.) ਸਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਤਿੱਖੇ ਸਵਾਲ ਕਰਦਿਆਂ ਕਿਹਾ ਕਿ ਜਦੋਂ ਪੰਜ ਸਾਲ ਕਾਂਗਰਸ ਸੱਤਾ ਵਿੱਚ ਸੀ, ਉਦੋਂ ਵੀ ਇਸ ਸਰਕਾਰੀ ਹਸਪਤਾਲ ਦੇ ਹਾਲਾਤ ਬਿਲਕੁਲ ਇਹੀ ਸਨ, ਨਾ ਉਦੋਂ ਹਸਪਤਾਲ ਸੁਚਾਰੂ ਰੂਪ ਵਿੱਚ ਚੱਲ ਸਕਿਆ, ਨਾ ਡਾਕਟਰਾਂ ਦੀ ਤਾਇਨਾਤੀ ਹੋਈ ਅਤੇ ਨਾ ਹੀ ਦਵਾਈਆਂ ਜਾਂ ਮਸ਼ੀਨਰੀ ਦਾ ਕੋਈ ਪ੍ਰਬੰਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਆਪਣੇ ਰਾਜ ਦੌਰਾਨ ਹਸਪਤਾਲਾਂ ਦਾ ਸੁਧਾਰ ਨਹੀਂ ਕਰ ਸਕੇ, ਅੱਜ ਉਹੀ ਲੋਕ ਇੱਥੇ ਆ ਕੇ ਮਗਰਮੱਛ ਦੇ ਹੰਝੂ ਵਹਾ ਰਹੇ ਹਨ, ਜੋ ਕਿ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਦਾ ਇੱਕ ਪੈਂਤੜਾ ਹੈ। ਕਾਂਗਰਸੀ ਆਗੂਆਂ ਨੂੰ ਅੱਜ ਅਜਿਹੇ ਡਰਾਮੇ ਕਰਕੇ ਜਨਤਾ ਦੇ ਸਾਹਮਣੇ ਸੁਰਖੀਆਂ ਬਟੋਰਨ ਦੀ ਬਜਾਏ ਆਪਣੇ ਉਹ ਪੰਜ ਸਾਲ ਜ਼ਰੂਰ ਯਾਦ ਕਰਨੇ ਚਾਹੀਦੇ ਹਨ, ਜਦੋਂ ਜਨਤਾ ਨੇ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੱਤਾ ਸੀ ਪਰ ਉਨ੍ਹਾਂ ਨੇ ਉਹ ਕੀਮਤੀ ਸਮਾਂ ਬੇਕਾਰ ਲੰਘਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਇਨ੍ਹਾਂ ਲੋਕ-ਵਿਰੋਧੀ ਨੀਤੀਆਂ ਕਾਰਨ ਹੀ ਜਨਤਾ ਨੇ ਉਨ੍ਹਾਂ ਦਾ ਜੋ ਹਾਲ ਚੋਣਾਂ ਵਿੱਚ ਕੀਤਾ, ਉਹ ਸਭ ਦੇ ਸਾਹਮਣੇ ਹੈ ਅਤੇ ਹੁਣ ਇਹੀ ਹਾਲ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੀ ਹੋਣ ਵਾਲਾ ਹੈ, ਇਸ ਲਈ ਹੁਣ ਸਿਆਸੀ ਰੋਟੀਆਂ ਸੇਕਣ ਲਈ ਅਜਿਹੇ ਡਰਾਮੇ ਕਰਨ ਦਾ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਹੋਵੇਗਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਦੀ ਅਗਵਾਈ ਵਿੱਚ ਮਿਲੀ ਸ਼ਾਨਦਾਰ ਜਿੱਤ ‘ਤੇ ਮੋਰਾਂਵਾਲੀ ਪੰਚਾਇਤ ਨੇ ਦਿੱਤੀਆਂ ਵਧਾਈਆਂ