ਕਸ਼ਮੀਰ: ਮੁਹੱਰਮ ਜਲੂਸ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਤੇ ਹੋਰਾਂ ’ਤੇ ਪੁਲੀਸ ਦਾ ਲਾਠੀਚਾਰਜ

ਸ੍ਰੀਨਗਰ (ਸਮਾਜ ਵੀਕਲੀ): ਜੰਮੂ -ਕਸ਼ਮੀਰ ਪੁਲੀਸ ਨੇ ਅੱਜ ਇਥੇ ਮੁਹੱਰਮ ਜਲੂਸ ਦੀ ਕਵਰੇਜ ਕਰ ਰਹੇ ਪੱਤਰਕਾਰਾਂ ’ਤੇ ਲਾਠੀਚਾਰਜ ਕੀਤਾ। ਪੁਲੀਸ ਨੇ ਸ਼ਹਿਰ ਦੇ ਜਹਾਂਗੀਰ ਚੌਕ ’ਤੇ ਜਲੂਸ ਕੱਢ ਰਹੇ ਕੁਝ ਸ਼ੀਆ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਨੇ ਜਲੂਸ ਕੱਢਣ ਨਾ ਕੱਢਣ ਦਿੱਤਾ। ਇਸ ਦੌਰਾਨ ਨੌਜਵਾਨਾਂ ਦੀ ਖਿੱਚ ਧੂਹ ਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਦੀਆਂ ਤਸਵੀਰ ਪੱਤਰਕਾਰ ਲੈ ਰਹੇ ਸਨ ਤਾਂ ਉਸ ਨੇ ਪੱਤਰਕਾਰਾਂ ਤੇ ਫੋਟੋ ਪੱਤਰਕਾਰਾਂ ’ਤੇ ਲਾਠੀਚਾਰਜ ਕਰ ਦਿੱਤਾ। ਕਈ ਪੱਤਰਕਾਰਾਂ ਦੀ ਖਿੱਚਧੂਹ ਵੀ ਕੀਤੀ ਗਈ। ਸੀਨੀਅਰ ਪੁਲਿਸ ਅਧਿਕਾਰੀ ਨੇ ਮੌਕੇ ‘ਤੇ ਪਹੁੰਚ ਕੇ ਪੱਤਰਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਮਾਮਲੇ ਦੀ ਜਾਂਚ ਕਰਨਗੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਾਹੌਰ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨ ਤੋੜ
Next articleਚੰਡੀਗੜ੍ਹ ’ਚੋਂ ਰਾਤ ਦਾ ਕਰਫਿਊ ਹਟਾਇਆ, ਹੋਟਲ ਤੇ ਬਾਰ ਰਾਤ 12 ਵਜੇ ਤੱਕ ਖੋਲ੍ਹਣ ਦੀ ਪ੍ਰਵਾਨਗੀ