HOME ਕਸਾਣਾ ਗੋਤ ਦਾ ਸਤੀ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਕਸਾਣਾ ਗੋਤ ਦਾ ਸਤੀ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

5
“ਪੰਜਾਬ ਸਮੇਤ ਦਿੱਲੀ, ਹਰਿਆਣਾ ਤੇ ਹਿਮਾਚਲ ਤੋਂ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ”
ਨਵਾਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਨਿੱਘੀ ਵਿਖੇ ਸਥਿਤ ਕਸਾਣਾ ਗੋਤ ਦੇ ਸਤੀ ਮੰਦਰ ‘ਚ ਕਸਾਣਾ ਗੋਤ ਦੀਆਂ ਸੰਗਤਾਂ ਵਲੋਂ ਸਾਲਾਨਾ ਸਤੀ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ਼ ਮਨਾਇਆ ਗਿਆ। ਇਸ ਮੌਕੇ ਕੰਢੀ, ਦੂਣ ਦੁਆਬੇ ਸਮੇਤ ਦਿੱਲੀ, ਹਿਮਾਚਲ ਆਦਿ ਵੱਖ ਵੱਖ ਰਾਜਾਂ ਤੋਂ ਵੱਡੀ ਗਿਣਤੀ ‘ਚ ਪਹੁੰਚੀਆਂ ਕਸਾਣਾ ਗੋਤ ਦੀਆਂ ਸੰਗਤਾਂ ਨੇ ਸਤੀ ਮੰਦਰ ‘ਚ ਮੱਥਾ ਟੇਕਿਆ। ਇਸ ਮੌਕੇ ਚੇਅਰਮੈਨ ਹਰਬੰਸ ਲਾਲ ਸੈਦਪੁਰ, ਮੁੱਖ ਪ੍ਰਬੰਧਕ ਸਤੀਸ਼ ਬਲਾਚੌਰ (ਸਪੁੱਤਰ ਸਵਰਗੀ ਚੌ: ਵੇਦ ਪ੍ਰਕਾਸ਼) ਦੀ ਅਗਵਾਈ ‘ਚ ਪੰਡਿਤ ਚੰਦਰ ਸ਼ੇਖਰ ਗੌਤਮ ਵਲੋਂ ਹਵਨ ਕੀਤਾ ਗਿਆ ਅਤੇ ਸਤੀ ਮੰਦਰ ਵਿੱਚ ਚੁੰਨਰੀ ਚੜਾਉਣ ਉਪਰੰਤ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਸੇਵਾਦਾਰਾਂ ਵਲੋਂ ਵਿਸ਼ੇਸ਼ ਤੌਰ ‘ਤੇ ਕੰਜਕ ਪੂਜਨ ਕੀਤਾ ਗਿਆ ਉਪਰੰਤ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਵੱਖ-ਵੱਖ ਖੇਤਰਾਂ ‘ਚ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਦਾ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ। ਕਲਾਕਾਰ ਸੋਨੂੰ ਮੰਗੂਪੁਰ ਅਤੇ ਬਿਪਨ ਸੂਰਾਪੁਰ ਦੀ ਗਾਇਕ ਮੰਡਲੀ ਵਲੋਂ ਮਹਾਂਮਾਈ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਰਾਜ ਕੰਬਲਾ ਲੁਧਿਆਣਾ ਵਾਲਿਆਂ ਦੇ ਪਰਿਵਾਰ ਵਲੋਂ ਚਾਹ-ਪਕੌੜਿਆਂ ਦੇ ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਕਾਨੂੰਗੋ ਓਮ ਪ੍ਰਕਾਸ਼ ਨਵਾਂਸ਼ਹਿਰ, ਧਰਮ ਚੰਦ ਸੂਰਾਪੁਰ, ਮਾ: ਰਵਿੰਦਰ ਸੂਰਾਪੁਰੀ,  ਜੋਗਿੰਦਰ ਪਾਲ , ਸਬ ਇੰਸਪੈਕਟਰ ਵਰਿੰਦਰਜੀਤ, ਮੈਨੇਜਰ ਦੀਪਕ ਕਸਾਣਾ, ਪਵਨ ਕੁਮਾਰ ਪੰਮੀ, ਰਾਮ ਪਾਲ ਪਾਲੀ, ਨਰਿੰਦਰ ਸੋਭੂਵਾਲ, ਕੌਂਸਲਰ ਨਰਿੰਦਰ ਲੁਧਿਆਣਾ, ਸੁਰਿੰਦਰ ਕਸਾਣਾ ਦਿੱਲੀ, ਸ਼ਿਵ ਕਸਾਣਾ ਸੈਦਪੁਰ, ਰੋਸ਼ਨ ਲਾਲ ਉਧਨਵਾਲ, ਮੌਜੀ ਬਾਬਾ ਧਰਮਪੁਰ, ਚਰਨ ਦਾਸ ਜੰਡੀ, ਮਾ: ਧਰਮਿੰਦਰ ਜੰਡੀ, ਸਰਪੰਚ ਜਸਵਿੰਦਰ ਕਸਾਣਾ, ਪਵਨ ਕਸਾਣਾ, ਤਰਸੇਮ ਲਾਲ ਪੰਡੋਰੀ, ਕਮਲ ਸੂਰਾਪੁਰ, ਰੋਸ਼ਨ ਲਾਲ ਸੋਭੂਵਾਲ, ਸਾਬਕਾ ਸਰਪੰਚ ਕੇਵਲ ਕਸਾਣਾ, ਰਾਜੀ ਕਸਾਣਾ ਮਾਲੇਵਾਲ, ਕਪਿਲ ਕਸਾਣਾ, ਚੰਨੀ ਕਸਾਣਾ ਥੋਪੀਆ, ਵਿੱਕੀ ਕਸਾਣਾ ਭਰਥਲਾ, ਸੰਜੇ ਕਸਾਣਾ ਖੀਵੇਵਾਲ, ਰਾਹੁਲ ਚੌਧਰੀ, ਸੁਰਿੰਦਰ ਸ਼ਿੰਦੀ ਖੀਵੇਵਾਲ, ਰਾਮ ਪਾਲ ਮੰਡ, ਭੁਪਿੰਦਰ ਸਿੰਘ ਬਹਿਲੋਲਪੁਰ, ਰਾਮ ਕਰਨ ਕਸਾਣਾ, ਨਿਰਮਲ ਸਿੰਘ ਫਰੋਰ, ਵੀਰ ਸਿੰਘ, ਭੁਪਿੰਦਰ ਲੁਧਿਆਣਾ, ਗੁਰਮੇਲ ਸਿੰਘ ਹਿਮਾਚਲ, ਮਾ: ਸਿਰੀ ਰਾਮ ਖੀਵੇਵਾਲ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleEkta Diwas – October 31
Next articleSUNDAY SAMAJ WEEKLY = 02/11/2025