ਲਾਰਡ ਕ੍ਰਿਸ਼ਨਾ ਕਾਲਜ ‘ਚ ਕਰਵਾ ਚੌਥ ਸੰਬੰਧੀ ਸਮਾਗਮ

ਕਪੂਰਥਲਾ / ਸੁਲਤਾਨਪੁਰ ਲੋਧੀ (ਸਮਾਜ ਵੀਕਲੀ) ( ਕੌੜਾ ) –ਲਾਰਡ ਕ੍ਰਿਸ਼ਨਾ ਕਾਲਜ ਆਫ਼ ਐਜੂਕੇਸ਼ਨ ਸੁਲਤਾਨਪੁਰ ਲੋਧੀ ਵਿਖੇ ਪ੍ਰਿੰਸੀਪਲ ਰੂਬੀ ਭਗਤ ਦੀ ਅਗਵਾਈ ਵਿੱਚ ਕਰਵਾ ਚੌਥ ਦੇ ਦਿਹਾਡ਼ੇ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਵਿਦਿਆਰਥਣਾਂ ਦਰਮਿਆਨ ਮਹਿੰਦੀ ਲਗਾਉਣ, ਨੇਲ ਆਰਟ ਅਤੇ ਹੇਅਰ ਸਟਾਈਲ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ । ਕਾਲਜ ਦੀਆਂ ਵਿਦਿਆਰਥਣਾਂ ਬੜੇ ਉਤਸ਼ਾਹ ਨਾਲ ਸਮਾਗਮ ਵਿਚ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਮਹਿੰਦੀ ਲਗਾਉਣ ਦੇ ਮੁਕਾਬਲੇ ਵਿੱਚ ਸੁਪ੍ਰੀਤ ਕੌਰ ਨੇ ਪਹਿਲਾ ਅਤੇ ਜਸਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ।

ਨੇਲ ਆਰਟ ਵਿੱਚ ਤਾਨੀਆ ਅਤੇ ਦਵਿੰਦਰ ਕੌਰ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ‘ਤੇ ਰਹੀ । ਇਸੇ ਤਰ੍ਹਾਂ ਹੇਅਰ ਸਟਾਈਲ ਮੁਕਾਬਲੇ ਵਿੱਚ ਅਨਮੋਲਪ੍ਰੀਤ ਕੌਰ ਨੇ ਪਹਿਲਾ ਅਤੇ ਕਿਰਨਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ । ਸਮਾਗਮ ਦੇ ਅੰਤ ਵਿੱਚ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਪ੍ਰਬੰਧਕਾਂ ਵੱਲੋਂ ਉਚੇਚੇ ਤੌਰ ‘ਤੇ ਸਨਮਾਨਤ ਕੀਤਾ ਗਿਆ । ਇਸ ਮੌਕੇ ਪ੍ਰੋ. ਸੁੰਮੀ ਧੀਰ, ਪ੍ਰੋ. ਰਮਾ, ਪ੍ਰੋ. ਸਾਹਿਲ, ਪ੍ਰੋ.ਵੀਨਸ, ਪ੍ਰੋ. ਚਰਨਜੀਤ ਕੌਰ, ਪ੍ਰੋ. ਨੀਰੂ ਬਾਲਾ, ਨਵੀਨ ਖੁਰਾਨਾ ਅਤੇ ਮੈਡਮ ਰੀਟਾ ਹਾਜ਼ਰ ਸਨ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਸਤਕ ਰਿਵਿਊ – ਮੋਹਧਾਰਾ (ਕਹਾਣੀ ਸੰਗ੍ਰਹਿ)
Next articleਜ਼ਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲੇ ਸੈਕੰਡਰੀ ਸਕੂਲ ਸੈਦੋਵਾਲ ਵਿਖੇ ਹੋਣਗੇ – ਬਿਕਰਮਜੀਤ ਥਿੰਦ