ਕਰਤੀ ਆ ਭਾਈ ਛੁੱਟੀ

 (ਸਮਾਜ ਵੀਕਲੀ)  
ਢਾਈ ਸਾਲਾਂ ਵਿੱਚ ਬਦਲ ਦਿੱਤੇ ਆ ਚਾਰ ਵਾਰੀ ਕੁਝ ਬੰਦੇ
ਅਦਲਾ ਬਦਲੀ ਦੇ ਵਿੱਚ ਦੱਸੋ ਕਿੰਜ ਹੋਵਣਗੇ ਧੰਦੇ
ਵਾਰੋ ਵਾਰੀ ਅਹੁਦੇ ਲੈ ਕੇ ਜਾਣ ਲੋਕਾਂ ਨੂੰ ਲੁੱਟੀ
ਕੈਬਨਿਟ ਵਿੱਚੋਂ ਚਾਰ ਵਜ਼ੀਰਾਂ ਦੀ ਫਿਰ ਕਰਤੀ ਆ ਛੁੱਟੀ
ਕਹਿੰਦੇ ਸੀ ਨਾ ਕੋਈ ਹੋਊ ਪਰੇਸ਼ਾਨੀ ਨਾ ਲੱਗੂਗਾ ਧਰਨਾ
ਮੁੱਦਿਆਂ ਵੱਲ ਧਿਆਨ ਦਿਓ ਜੀ ਇਸ ਤਰ੍ਹਾਂ ਨਹੀਂ ਸਰਨਾ
ਉੱਲੂ ਸਿੱਧਾ ਕਰਨ ਵਾਸਤੇ ਸਭ ਨੂੰ ਜਾਨੇ ਕੁੱਟੀ
ਕੈਬਨਿਟ ਵਿੱਚੋਂ ਚਾਰ ਵਜ਼ੀਰਾਂ ਦੀ ਫਿਰ ਕਰਤੀ ਆ ਛੁੱਟੀ
ਗੁਰਮੀਤ ਡੁਮਾਣੇ ਵਾਲਿਆ ਛੱਡ ਦੇ ਹੁਣ ਕਾਹਨੂੰ ਪਛਤਾਉਣਾ
ਅਗਲੇ ਢਾਈਆਂ ਸਾਲਾਂ ਨੂੰ ਵੀ ਇਸੇ ਤਰ੍ਹਾਂ ਲੰਘਾਉਣਾ
ਚੁੱਪ ਕਰਕੇ ਹੁਣ ਬਹਿ ਜਾ ਤੂੰ ਵੀ ਹੋਰ ਸਵਾਲ ਨਾ ਪੁੱਛੀ
ਕੈਬਨਿਟ ਵਿੱਚੋਂ ਚਾਰ ਵਜ਼ੀਰਾਂ ਦੀ ਫਿਰ ਕਰਤੀ ਆ ਛੁੱਟੀ
           ਗੁਰਮੀਤ ਡੁਮਾਣਾ
           ਲੋਹੀਆਂ ਖਾਸ
            ਜਲੰਧਰ
Previous articleਜਬਰ ਜੁਲਮ ਵਿਰੋਧੀ ਫਰੰਟ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ
Next articleਪੰਜਾਬੀ ਗਾਇਕਾਂ ਨੇ ਕੈਨੇਡਾ ਬੀ ਸੀ ਸਕੌਮਿਸ਼ ‘ਚ ਸਜਾਈ ਸੰਗੀਤਕ ਮਹਿਫ਼ਲ ਸੰਪਾਦਕ ਸਤੀਸ਼ ਜੌੜਾ ਨੇ ਕੀਤੀ ਵਿਸ਼ੇਸ਼ ਸ਼ਮੂਲੀਅਤ