ਕਰਤਾਰਪੁਰ ਸਾਹਿਬ ਲਾਂਘਾਂ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

 

ਖਾਹਿਸ਼ ਸੀ ਜਿੰਦਗੀ ਦੀ,ਇਕ ਵਾਰ ਜਰੂਰ ਜਾਈਏ।
ਜਿੱਥੇ ਬਾਬਾ ਜਨਮ ਲਿਆ , ਦਰਸ਼ਨ ਕਰਕੇ ਆਈਏ।
ਵਾਰੀ ਵਾਰੀ ਆ ਜਿਉਂ ਸਾਰੇ, ਕੋਈ ਨਾ ਰਹਿ ਜਾਵੇ ਵਾਂਝਾ।
ਲੱਖ-ਲੱਖ ਹੋਵੇ ਵਧਾਈ,ਖੁੱਲਿਆ ਕਰਤਾਰਪੁਰ ਸਾਹਿਬ ਲਾਂਘਾਂ ।
ਖੁੱਲਿਆ ਕਰਤਾਰਪੁਰ ਸਾਹਿਬ ਲਾਂਘਾਂ….

ਨਫ਼ਰਤ ਭੁਲਾ, ਪਿਆਰ ਦਾ ਦੇਕੇ ਆਵਾਂਗੇ ਸੰਦੇਸ਼।
ਈਰਖਾਂ ਦੇ ਜਿਹੜੇ ਪਾਈ ਫਿਰਦੇ, ਉਤਾਰ ਦੇਵਾਂਗੇ ਭੇਸ।
ਹੋਈਆ ਪੂਰੀਆ ਹੁਣ , ਸਭ ਦੇ ਦਿਲ ਦੀਆ ਤਾਂਘਾਂ।
ਲੱਖ-ਲੱਖ ਹੋਵੇ ਵਧਾਈ,ਖੁੱਲਿਆ ਕਰਤਾਰਪੁਰ ਸਾਹਿਬ ਲਾਂਘਾ।
ਖੁੱਲਿਆ ਕਰਤਾਰਪੁਰ ਸਾਹਿਬ ਲਾਂਘਾ….

ਬਾਬਾ ਨਾਨਕ ਜੀ ਨੇ,ਪਾਇਆ ਪੂਰੇ ਸੰਸਾਰ ਵਿਚ ਫੇਰਾ।
ਨੂਰ ਇਲਾਹੀ ਚਿਹਰਾ , ਬਾਣੀ ਨਾਲ ਕੀਤਾ ਦੂਰ ਹਨੇਰਾ।
ਸਭ ਧਰਮਾਂ ਵਿੱਚ ਆਪਣੇ ਨਾ,ਬਾਬਾ ਨਾਨਕ ਸਭ ਦਾ ਸਾਂਝਾ।
ਲੱਖ-ਲੱਖ ਹੋਵੇ ਵਧਾਈ,ਖੁੱਲਿਆ ਕਰਤਾਰਪੁਰ ਸਾਹਿਬ ਲਾਂਘਾਂ।
ਲੱਖ-ਲੱਖ ਹੋਵੇ ਵਧਾਈ,ਖੁੱਲਿਆ ਕਰਤਾਰਪੁਰ ਸਾਹਿਬ ਲਾਂਘਾਂ।

ਲਿਖਤ – ਕੁਲਵੀਰ ਸਿੰਘ ਘੁਮਾਣ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਕਾਸ਼ ਪੁਰਬ ਮੀਕੇ ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨ
Next articleਅੰਬੇਡਕਰਾਈਟ ਲੀਗਲ ਫੋਰਮ, ਜਲੰਧਰ ਵੱਲੋਂ ਸੰਵਿਧਾਨ ਚੌਂਕ ਬਨਾਉਣ ਲਈ ਸ਼ਹਿਰ ਵਾਸੀਆਂ ਨੂੰ ਵਧਾਈਆਂ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ