ਕਰਨਾਟਕ ਦੇ ਮੰਤਰੀ ਮੁਰੂਗੇਸ਼ ਨਿਰਾਨੀ ਦਾ ਟਵਿੱਟਰ ਖਾਤਾ ਹੈਕ

Twitter.

ਬੰਗਲੂਰੂ, (ਸਮਾਜ ਵੀਕਲੀ):  ਕਰਨਾਟਕ ਦੇ ਵੱਡੀਆਂ ਤੇ ਦਰਮਿਆਨੀਆਂ ਸਨਅਤਾਂ ਬਾਰੇ ਮੰਤਰੀ ਮੁਰੂਗੇਸ਼ ਨਿਰਾਨੀ ਦਾ ਟਵਿੱਟਰ ਖਾਤਾ ਮੁਲਕ ਦੇ ਬਾਹਰੋਂ ਹੈਕ ਕੀਤਾ ਗਿਆ ਹੈ। ਮੰਤਰੀ ਨੇ ਇਕ ਬਿਆਨ ਵਿੱਚ ਕਿਹਾ ਕਿ ‘ਮੇਰਾ ਟਵਿੱਟਰ ਹੈਂਡਲ @ਨਿਰਾਨੀਮੁਰੂਗੇਸ਼ ਕਿਸੇ ਬਾਹਰੀ ਅਣਪਛਾਤੇ ਟਿਕਾਣੇ ਤੋਂ ਹੈਕ ਕੀਤਾ ਗਿਆ ਹੈ। ਸਾਨੂੰ ਮੁਲਜ਼ਮ ਦੀ ਪਛਾਣ ਤੇ ਉਸ ਦੇ ਟਿਕਾਣੇ ਬਾਰੇ ਕੁਝ ਨਹੀਂ ਪਤਾ।’ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੈਕਰਾਂ ਵੱਲੋਂ ਪਾਏ ਫ਼ਰਜ਼ੀ ਸੁਨੇਹਿਆਂ ਵਿੱਚ ਨਾ ਫਸਣ ਤੇ ਉਸ ਦੇ ਖਾਤੇ ’ਚੋਂ ਕੀਤੇ ਜਾਣ ਵਾਲੇ ਅਪਮਾਨਜਨਕ ਤੇ ਅਸ਼ਿਸ਼ਟ ਸੁਨੇਹਿਆਂ ਨੂੰ ਨਜ਼ਰਅੰਦਾਜ਼ ਕਰਨ। ਮੰਤਰੀ ਨੇ ਕਿਹਾ ਕਿ ਉਨ੍ਹਾਂ ਟਵਿੱਟਰ ਕੋਲ ਅਧਿਕਾਰਤ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਜਲਦੀ ਹੀ ਬੰਗਲੂਰੂ ਵਿੱਚ ਸਾਈਬਰ ਸੈੱਲ ਪੁਲੀਸ ਨੂੰ ਵੀ ਸ਼ਿਕਾਇਤ ਦੇਵਾਂਗੇ। ਮੰਤਰੀ ਨੇ ਕਿਹਾ ਕਿ ਟਵਿੱਟਰ ਖਾਤੇ ਨੂੰ ਮੁੜ ਚਾਲੂ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਯਾਦ ਰਹੇ ਕਿ ਅਜੇ ਪਿੱਛੇ ਜਿਹੇ ਮੰਤਰੀ ਦਾ ਫੇਸਬੁੱਕ ਖਾਤਾ ਹੈਕ ਕਰਕੇ ਇਸ ਜ਼ਰੀਏ ਲੋਕਾਂ ਤੋਂ ਪੈਸੇ ਮੰਗੇ ਗਏ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਿੰਦੂ ਪਰਿਵਾਰ ’ਤੇ ਤਸ਼ੱਦਦ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਅਗਾਊਂ ਜ਼ਮਾਨਤ
Next articleਗੁਜਰਾਤ: ਪੰਦਰਾਂ ਹਜ਼ਾਰ ਕਰੋੜ ਦੀ ਤਿੰਨ ਹਜ਼ਾਰ ਕਿਲੋ ਹੈਰੋਇਨ ਜ਼ਬਤ