ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅੱਜ ਪਿੰਡ ਰਸੂਲਪੁਰ ਚੁੰਨੀ ਕਲਾਂ ਵਿਖੇ ਕਾਰਗਿਲ ਦੀ ਜੰਗ ਦੇ ਸ਼ਹੀਦ ਗੁਰਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਰਾਮਦਾਸੀ ਦੀ ਯਾਦ ਵਿੱਚ ਪਿੰਡ ਰਸੂਲਪੁਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਅਤੇ ਉਹਨਾਂ ਦੇ ਨਾਲ ਸਪੋਕਸਮੈਨ ਭਾਜਪਾ ਪੰਜਾਬ ਕੁਲਦੀਪ ਸਿੰਘ ਸਿੱਧੂਪੁਰ ਨੇ ਜਾ ਕੇ ਗੁਰਮੀਤ ਸਿੰਘ ਸ਼ਹੀਦ ਦੀ ਯਾਦ ਵਿੱਚ ਬਣੀ ਯਾਦਗਾਰ ਤੇ ਉਹਨਾਂ ਦੇ ਲੱਗੇ ਬੁੱਤ ਤੇ ਜਾ ਕੇ ਉਹਨਾਂ ਦੇ ਸਾਰੇ ਪਰਿਵਾਰ ਅਤੇ ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਅਤੇ ਸਾਬਕਾ ਸਰਪੰਚ ਮੋਹਨ ਸਿੰਘ ਅਤੇ ਰਿਟਾਇਰਡ ਹੌਲਦਾਰ ਕਰਨੈਲ ਸਿੰਘ ਦਾ ਸਿਰੋਪੇ ਭੇਂਟ ਕਰਕੇ ਸਨਮਾਨ ਕੀਤਾ ਉੱਥੇ ਕਾਰਗਿਲ ਸ਼ਹੀਦ ਦੀ ਪਤਨੀ ਅਜਾਇਬ ਕੌਰ ਅਤੇ ਉਹਨਾਂ ਦੇ ਬੇਟੇ ਕੁਲਵੰਤ ਸਿੰਘ ਕਾਲਾ ਦਾ ਵੀ ਸਿਰੋਪੇ ਪਾ ਕੇ ਸਨਮਾਨ ਕੀਤਾ ਗਿਆ । ਇਸ ਦੇ ਨਾਲ ਹੀ ਸ਼ਹੀਦ ਦੇ ਬੁੱਤ ਨੂੰ ਵੀ ਸਨਮਾਨ ਵਜੋਂ ਸਿਰੋਪਾ ਪਾਇਆ ਗਿਆ । ਇਸ ਦੇ ਨਾਲ ਹੀ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਆਪਣੇ ਸਾਥੀਆਂ ਸਮੇਤ ਪਿੰਡ ਸੈਂਪਲਾਂ ਵਿਖੇ ਕਾਰਗਿਲ ਦੇ ਸ਼ਹੀਦ ਗੁਰਮੀਤ ਸਿੰਘ ਦੇ ਬੇਟੇ ਦਿਲਬਾਗ ਸਿੰਘ ਅਤੇ ਸ਼ਹੀਦ ਗੁਰਮੀਤ ਸਿੰਘ ਦੀ ਪਤਨੀ ਮਨਜੀਤ ਕੌਰ ਅਤੇ ਉਹਨਾਂ ਦੀ ਨੂੰਹ ਪੂਨਮ ਰਾਣੀ ਦਾ ਵੀ ਸਿਰੋਪੇ ਪਾ ਕੇ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਅਤੇ ਕੁਲਦੀਪ ਸਿੰਘ ਸਿੱਧੂਪੁਰ ਨੇ ਪਿੰਡ ਰਸੂਲਪੁਰ ਵਿਖੇ ਪਿੰਡ ਦੇ ਸਾਬਕਾ ਸਰਪੰਚ ਮੋਹਣ ਸਿੰਘ ਅਤੇ ਉੱਥੋਂ ਦੇ ਰਿਟਾਇਰ ਹੌਲਦਾਰ ਕਰਨੈਲ ਸਿੰਘ ਅਤੇ ਹੋਰ ਨੌਜਵਾਨ ਸਾਥੀਆਂ ਸਮੇਤ 100 ਦੇ ਕਰੀਬ ਫਲਦਾਰ, ਛਾਂਦਾਰ, ਫੁੱਲਦਾਰ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਰੁੱਖ ਲਗਾਏ ਗਏ ਅਤੇ ਪਿੰਡ ਸੈਂਪਲਾਂ ਵਿਖੇ ਵੀ ਉੱਥੇ ਦੇ ਕਾਰਗਿਲ ਦੇ ਸ਼ਹੀਦ ਦੀ ਯਾਦ ਵਿੱਚ ਰੁੱਖ ਲਗਾਏ ਗਏ। ਇਸ ਮੌਕੇ ਡਾਕਟਰ ਹਰਬੰਸ ਲਾਲ ਅਤੇ ਕੁਲਦੀਪ ਸਿੰਘ ਸਿੱਧੂਪੁਰ ਨੇ ਬੋਲਦੇ ਹੋਏ ਕਿਹਾ ਕਿ ਅੱਜ ਪੂਰੇ ਭਾਰਤ ਦੇਸ਼ ਅੰਦਰ 26ਵੇਂ ਕਾਰਗਿਲ ਦਿਵਸ ਵਜੋਂ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾ ਰਹੀਆਂ ਹਨ। ਇਹਨਾਂ ਨੌਜਵਾਨਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਦੇਸ਼ ਅੰਦਰ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਯੁੱਧ ਸੈਨਿਕ ਇਤਿਹਾਸ ਦਾ ਇੱਕ ਅਜਿਹਾ ਅਧਿਆਇ ਹੈ,ਜਿਸ ਵਿੱਚ ਸਿਰਫ ਜਿੱਤ ਨਹੀਂ ਦਲੇਰੀ , ਦ੍ਰਿੜ੍ਹਤਾ , ਅਤੇ ਦੂਰ ਦ੍ਰਿਸ਼ਟੀ ਵਾਲੀ ਰਣਨੀਤੀ , ਕਹਾਣੀਆਂ ਦਾ ਸੰਗਮ ਵੀ ਸ਼ਾਮਿਲ ਹੈ। 26 ਜੁਲਾਈ 1999 ਇਤਿਹਾਸ ਦੇ ਸੁਨਹਿਰੀ ਪੰਨਿਆਂ ਉੱਤੇ ਲਿਖਿਆ ਹੋਇਆ ਕਿਉਂਕਿ ਇਸ ਦਿਨ ਕਾਰਗਿਲ ਦਾ ਬਹੁਤ ਵੱਡਾ ਮਹਾਨ ਯੁੱਧ ਹੋਇਆ ਸੀ ਉਸ ਵਿੱਚ ਭਾਰਤੀ ਫੌਜ ਨੇ ਇੱਕ ਅਜਿਹੀ ਫੌਜੀ ਕਾਰਵਾਈ ਕੀਤੀ ਸੀ ਸਾਰੇ ਮੁਸ਼ਕਿਲ ਭਰੇ ਯੁੱਧਾਂ ਵਿੱਚੋਂ ਇਸ ਨੂੰ ਇੱਕ ਵਿਸਵ ਯੁੱਧ ਮੰਨਿਆ ਜਾਂਦਾ ਹੈ ਕਿਉਂਕਿ ਇਹ ਯੁੱਧ ਸਮੁੰਦਰ ਤਲ ਤੋਂ 16 ਅਤੇ 18 ਹਜਾਰ ਫੁੱਟ ਦੀ ਉੱਚਾਈ ਤੇ ਇਹ ਯੁੱਧ ਲੜਿਆ ਗਿਆ ਸੀ ਬਰਫਿਲੀਆਂ ਹਵਾਵਾਂ ਅਤੇ ਆਕਸੀਜਨ ਦੀ ਘਾਟ ਕਾਰਨ , ਸਖਤ ਠੰਡ ਵਿੱਚ ਇਹ ਯੁੱਧ ਲੜਨਾ ਬਹੁਤ ਹੀ ਚੁਣੌਤੀ ਭਰਿਆ ਸੀ ਜਿਸ ਵਿੱਚ ਜਿੱਤ ਨੂੰ ਹਾਸਲ ਕਰਦੇ ਕਰਦੇ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਇਸ ਕਾਰਗਿਲ ਦੇ ਯੁੱਧ ਵਿਚ ਸ਼ਹੀਦ ਹੋ ਗਏ ਸਨ। ਸਮੇਂ ਦੀਆਂ ਮੌਜੂਦਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਾਡੇ ਦੇਸ਼ ਅੰਦਰ ਪੜ੍ਹਾਈ ਕਰ ਰਹੇ ਬੱਚਿਆਂ ਦੀਆਂ ਪਾਠ ਪੁਸਤਕਾਂ ਵਿੱਚ ਸ਼ਹੀਦ ਵੀਰਾਂ ਦੀਆਂ ਗਾਥਾਵਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਆਉਣ ਵਾਲੇ ਭਵਿੱਖ ਵਿੱਚ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੇਸ਼ ਦੀਆਂ ਸਰਹੱਦਾਂ ਸਿਰਫ ਕਾਗਜ਼ ਦੀਆਂ ਲਕੀਰਾਂ ਨਾਲ ਨਹੀਂ ਜਵਾਨਾਂ ਦੀਆਂ ਕੁਰਬਾਨੀਆਂ ਸਦਕਾ ਸਲਾਮਤ ਹਨ । ਕਈ ਸ਼ਹੀਦ ਗੁੰਮਨਾਮ ਹੋ ਕੇ ਰਹਿ ਗਏ । ਉਹਨਾਂ ਦਾ ਕਿਸੇ ਅਖਬਾਰ ਦੇ ਵਿੱਚ ਨਾਮ ਹੀ ਨਹੀਂ ਆਇਆ । ਉਹਨਾਂ ਦੇ ਪਰਿਵਾਰ ਅੱਜ ਵੀ ਸ਼ਹੀਦੀ ਵਜੋਂ ਕੁਰਬਾਨ ਹੋਣ ਤੇ ਸਨਮਾਨ ਦੀ ਆਸ ਲਗਾਈ ਬੈਠੇ ਹਨ । ਸਰਹੱਦਾਂ ਤੇ ਰਾਖੀ ਕਰਨ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਸਿਰਫ ਐਕਸਗਰੇਸੀਆ ਰਾਸ਼ੀ ਹੀ ਨਹੀਂ ਸਗੋਂ ਉਹਨਾਂ ਦੇ ਪਰਿਵਾਰਾਂ ਨੂੰ ਆਤਮ ਸਨਮਾਨ ਦੇਣਾ ਇਹੀ ਸਾਡੀ ਸੱਚੀ ਸ਼ਰਧਾਂਜਲੀ ਹੈ । ਇਹ ਸਿਰਫ ਫੁੱਲ ਭੇਂਟ ਕਰਨ ਦਾ ਨਹੀਂ ਰਾਸ਼ਟਰੀ ਸੰਕਲਪ ਦਾ ਤਿਉਹਾਰ ਹੈ। ਇਹ ਕਾਰਗਿਲ ਵਿਜੇ ਦਿਵਸ ਦੀ ਸਾਰ ਹੈ। ਇਹ ਸਿਰਫ ਜਿੱਤ ਯੁੱਧ ਭੂਮੀ ਦੀ ਨਹੀਂ ਸਗੋਂ ਉਸ ਆਤਮਾ ਦੀ ਹੈ ਜੋ ਭਾਰਤੀ ਅਖਵਾਉਂਦਾ ਹੈ । ਅੰਤ ਵਿੱਚ ਦੇਸ਼ ਅੰਦਰ ਸਾਰੇ ਸ਼ਹੀਦਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਕੇ ਉਹਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ, ਅਤੇ ਸਰਹੱਦਾਂ ਤੇ ਮੌਜੂਦਾ ਸਮੇਂ ਵਿੱਚ ਰਾਖੀ ਵਾਲੇ ਨੌਜਵਾਨਾਂ ਅਤੇ ਦੇਸ਼ ਦੀ ਚੜ੍ਹਦੀ ਕਲਾਂ ਦੀ ਕਾਮਨਾ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਦਲੇਰ ਸਿੰਘ ਖਾਲਸਾ, ਸ਼ਹੀਦ ਗੁਰਮੀਤ ਸਿੰਘ ਰਸੂਲਪੁਰ ਦੇ ਭਰਾ ਪਰਮਜੀਤ ਸਿੰਘ, ਗੁਰਦੇਵ ਸਿੰਘ ਅਤੇ ਸ਼ਹੀਦ ਦੇ ਭਤੀਜੇ ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਭਾਗਨਪੁਰ ਪ੍ਰੈਸ ਸਕੱਤਰ ਪੰਜਾਬ ਆਦਿ ਹਾਜ਼ਰ ਸਨ।
ਕਾਰਗਿਲ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ਪਿੰਡ ਰਸੂਲਪੁਰ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



