ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਸ੍ਰੀ ਗੌਰਵ ਤੂਰਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦਿਸਾ ਨਿਰਦੇਸ਼ ਹੇਠ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਜਿਲਾ ਕਪੂਰਥਲਾ ਦੀ ਸਬ ਡਵੀਜਨ ਫਗਵਾੜਾ ਪੁਲਿਸ ਟੀਮ ਵੱਲੋਂ ਪੰਜਾਬ ਤੇ ਵੱਖ-ਵੱਖ ਸ਼ਹਿਰਾਂ ਅਤੇ ਬਾਹਰੀ ਸਟੇਟਾਂ ਵਿੱਚ ਲੁੱਟ ਖੋਹਾਂ, ਚੋਰੀ ਕਰਨ ਵਾਲੇ 02 ਵਿਅਕਤੀਆਂ ਨੂੰ ਚੋਰੀ ਤੇ ਲੁੱਟ ਖੋਹ ਕੀਤੇ ਸਮਾਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਮਿਤੀ 29.11.2024 ਨੂੰ ਪ੍ਰੀਤੀ ਪਤਨੀ ਸੋਨੀ ਵਾਸੀ ਮਕਾਨ ਨੰਬਰ 154-ਏ ਚਾਹਲ ਨਗਰ ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ ਨੂੰ ਉਸ ਦੇ ਘਰ ਤੋਂ ਬਾਹਰ ਦੋ ਮੋਟਰਸਾਈਕਲ ਸਵਾਰ ਲੜਕਿਆਂ ਨੇ ਸੋਨੇ ਦਾ ਮੰਗਲਸੂਤਰ ਲਾਹ ਕੇ ਫਰਾਰ ਹੋ ਗਏ ਸੀ, ਜਿਸ ਤੇ ਨਾਮਲੂਮ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 257 ਮਿਤੀ 29.11.2024 ਅ/ਧ 304 ਬੀ.ਐਨ.ਐਸ. ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ। ਸ੍ਰੀ ਗੌਰਵ ਤੂਰਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦਿਸ਼ਾ ਨਿਰਦੇਸ਼ ਹੇਠ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਇਸ ਮੁਕੱਦਮਾ ਨੂੰ ਟਰੇਸ ਕਰਨ ਲਈ ਸ੍ਰੀਮਤੀ ਰੁਪਿੰਦਰ ਕੌਰ ਭੱਟੀ,ਪੀ.ਪੀ. ਐਸ. ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਸੁਪਰਵੀਜਨ ਹੇਠ ਸ੍ਰੀ ਭਾਰਤ ਭੂਸ਼ਣ ਸੈਣੀ ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਨਿਗਰਾਨੀ ਹੇਠ ਐਸ.ਆਈ. ਅਮਨਦੀਪ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਫਗਵਾੜਾ ਅਤੇ ਐਸ.ਆਈ. ਬਿਸ਼ਮਨ ਸਾਹੀ ਇੰਚਾਰਜ ਸੀ.ਆਈ.ਏ ਸਟਾਫ ਫਗਵਾੜਾ ਦੀ ਅਗਵਾਈ ਹੇਠ ਵੱਖ ਵੱਖ ਪੁਲਿਸ ਪਾਰਟੀਆਂ ਤਿਆਰ ਕਰਕੇ ਟੈਕਨੀਕਲ (ਸੀ.ਸੀ.ਟੀ.ਵੀ.ਫੁਟੇਜ) ਅਤੇ ਵਿਗਿਆਨਿਕ ਢੰਗ ਨਾਲ ਮੁਕੰਦਮਾ ਨੂੰ ਹਰ ਐਂਗਲ ਤੋਂ ਟਰੇਸ ਕਰਦੇ ਹੋਏ 12 ਘੰਟਿਆਂ ਦੇ ਅੰਦਰ ਅੰਦਰ ਰਾਜਬੀਰ ਪੁੱਤਰ ਓਮ ਸਿੰਘ ਵਾਸੀ ਅਲੀ ਨਗਰ ਬਾਣਾ ਜਿਨਜਨਾ ਜਿਲ੍ਹਾ ਸ਼ਾਮਲੀ ਉੱਤਰ ਪ੍ਰਦੇਸ਼ ਅਤੇ ਰਵੀ ਪੁੱਤਰ ਸੱਤਪਾਲ ਵਾਸੀ ਅਲੀ ਨਗਰ ਥਾਣਾ ਜਿਨਜਨਾ ਜਿਲ੍ਹਾ ਸ਼ਾਮਲੀ ਉੱਤਰ ਪ੍ਰਦੇਸ਼ ਨੂੰ ਵਾਰਦਾਤ ਸਮੇਂ ਵਰਤੇ ਗਏ ਮੋਟਰਸਾਈਕਲ ਨੰਬਰ PB-10-HV-4305 ਮਾਰਕਾ ਪਲਸਰ ਸਮੇਤ ਖੋਹ ਕੀਤਾ ਸੋਨੇ ਦਾ ਮੰਗਲਸੂਤਰ ਅਤੇ ਤਿੰਨ ਸੋਨੇ ਦੀਆਂ ਚੈਨਾਂ ਸਮੇਤ ਗ੍ਰਿਫਤਾਰ ਕੀਤਾ। ਜਿਹਨਾਂ ਦਾ 04 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਉਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਹਨਾਂ ਨੇ ਦੋਰਾਨੇ ਪੁੱਛਗਿੱਛ ਦੱਸਿਆ ਕਿ ਉਹਨਾਂ ਨੇ ਫਗਵਾੜਾ ਤੋਂ ਇਲਾਵਾ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਸੂਬਿਆਂ ਦੇ ਵੱਖ ਵੱਖ ਵੱਖ ਸ਼ਹਿਰਾਂ ਵਿੱਚ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ, ਜਿਹਨਾਂ ਦੇ ਖਿਲਾਫ ਹੇਠਾਂ ਦਰਸਾਏ ਅਨੁਸਾਰ ਮੁਕੰਦਮੇ ਦਰਜ ਰਜਿਸਟਰ ਹੋਏ ਪਾਏ ਹਨ। ਦੋਸ਼ੀ ਅਜੇ ਪੁਲਿਸ ਰਿਮਾਂਡ ਪਰ ਹਨ, ਜਿਹਨਾਂ ਪਾਸੋਂ ਹੋਰ ਵੀ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly