ਕਪੂਰਥਲਾ ਨੇ ਹਰਿਆਣਾ ਦੀ ਟੀਮ ਨੂੰ ਹਰਾ ਕੇ ਕਪੂਰਥਲਾ ਕਬੱਡੀ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਮ ਕੀਤਾ

ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਗੁਰਲਾਲ ਘਨੌਰ ਵਿਸ਼ੇਸ਼ ਤੌਰ ਤੇ ਪਹੁੰਚੇ ਖਿਡਾਰੀਆਂ ਨਾਲ Kapurthala-ne-Haryana-di-teamਕੀਤੀ ਜਾਣ ਪਹਿਚਾਣ 

ਕਪੂਰਥਲਾ ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਦੁਆਬਾ ਸਪੋਰਟਸ ਕਲੱਬ ਵੱਲੋਂ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਈ ਗਈ ਜਿਲਿਆਂ ਦੀ ਚੈਂਪੀਅਨਸ਼ਿਪ ਕਪੂਰਥਲਾ ਦੀ ਟੀਮ ਨੇ ਹਰਿਆਣਾ ਦੀ ਟੀਮ ਨੂੰ ਹਰਾ ਕੇ ਆਪਣੇ ਨਾਮ ਕਰ ਲਈ। ਕਪੂਰਥਲਾ ਦੀ ਜੇਤੂ ਟੀਮ ਨੂੰ ਪੰਜ ਲੱਖ ਰੁਪਏ ਅਤੇ ਹਰਿਆਣਾ ਦੀ ਉਪਜੇਤੂ ਟੀਮ ਨੂੰ 4 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਫਾਈਨਲ ਮੈਚ ਵਿੱਚ ਹਰਮਨ ਬੁਲਟ ਨੇ 17 ਕਬੱਡੀਆਂ ਪਾ ਕੇ 17 ਅੰਕ ਹਾਸਲ ਕੀਤੇ ਤੇ ਬੈਸਟ ਰੇਡਰ ਬਣਿਆ ਅਤੇ ਅਰਸ਼ ਚੋਹਲਾ ਸਾਹਿਬ ਨੇ 12 ਕੋਸ਼ਿਸ਼ਾਂ ਕਰਦੇ ਹੋਏ 6 ਅੰਕ ਹਾਸਲ ਕੀਤੇ ਤੇ ਬੈਸਟ ਜਾਫੀ ਬਣਿਆ, ਦੋਹਾਂ ਖਿਡਾਰੀਆਂ ਨੂੰ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਕਬੱਡੀ ਚੈਂਪੀਅਨਸ਼ਿਪ ਦੌਰਾਨ ਵਿਧਾਇਕ ਰਾਣਾ ਗੁਰਜੀਤ ਸਿੰਘ ਹਲਕਾ ਕਪੂਰਥਲਾ ਅਤੇ ਵਿਧਾਇਕ ਗੁਰਲਾਲ ਘਨੌਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨਾਂ ਨੇ ਖਿਡਾਰੀਆਂ ਨਾਲ ਜਾਣ ਪਹਿਛਾਣ ਕੀਤੀ ਅਤੇ ਉਨਾਂ ਦੀ ਹੌਸਲਾ ਅਫਜਾਈ ਕੀਤੀ। ਇਸ ਦੌਰਾਨ ਖੇਡ ਜਗਤ ਦੀਆਂ ਉੱਘੀਆਂ ਹਸਤੀਆਂ ਵੀ ਵਿਸ਼ੇਸ਼ ਤੌਰ ਤੇ ਪਹੁੰਚੀਆਂ। ਦੁਆਬਾ ਸਪੋਰਟਸ ਕਲੱਬ ਵੱਲੋਂ ਕਬੱਡੀ ਦੇ ਸਾਬਕਾ ਖਿਡਾਰੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਮੈਦਾਨ ਵਿੱਚ ਦਰਸ਼ਕਾਂ ਦੇ ਰੂਬਰੂ ਕਰਦੇ ਹੋਏ ਉਹਨਾਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਦੌਰਾਨ ਕਬੱਡੀ ਮੈਚਾਂ ਦੀ ਸਮਾਪਤੀ ਤੋਂ ਬਾਅਦ ਪ੍ਰਸਿੱਧ ਪੰਜਾਬੀ ਕਲਾਕਾਰ ਬੱਬੂ ਮਾਨ ਦਾ ਅਖਾੜਾ ਵੀ ਲਗਾਇਆ ਗਿਆ। ਇਸ ਦੌਰਾਨ ਸੋਨੂੰ ਜੰਪ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦਾ ਸਤਪਾਲ ਅਟਵਾਲ ਅਤੇ ਸੋਢੀ ਸਹੋਤਾ ਵਲੋਂ ਬੁਲਟ ਮੋਟਰਸਾਈਕਲ ਨਾਲ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਕਬੱਡੀ ਚੈਂਪੀਅਨਸ਼ਿਪ ਦੇ ਉਦਘਾਟਨ ਤੋਂ ਪਹਿਲਾਂ ਪਰਮਾਤਮਾ ਦੇ ਚਰਨਾਂ ਵਿਚ ਕਬੱਡੀ ਚੈਂਪੀਅਨਸ਼ਿਪ ਦੀ ਸਫਲਤਾ ਲਈ ਅਰਦਾਸ ਕੀਤੀ ਗਈ, ਇਸ ਤੋਂ ਬਾਅਦ ਇੰਟਰਨੈਸ਼ਨਲ ਕਬੱਡੀ ਖਿਡਾਰੀਆਂ ਦੇ ਮਾਤਾ ਪਿਤਾ ਵਲੋਂ ਕੀਤਾ ਗਿਆ। ਇਸ ਦੌਰਾਨ ਦੁੱਲਾ ਸੁਰਖਪੁਰ,ਬਲਜੀਤ ਔਜਲਾ,ਸੋਨੂੰ ਜੰਪ, ਪੰਮਾ ਧੰਜੂ, ਜੱਸ ਖੈੜਾ,ਚੰਨਾ ਹੁੰਦਲ, ਹਰਵਿੰਦਰ ਬੱਗੀ,ਪਿੰਦੂ ਸੁਰਖਪੁਰ ਆਦਿ ਨੇ ਸਮੂਹ ਖਿਡਾਰੀਆਂ, ਪ੍ਰਮੋਟਰਾਂ ਤੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਤੇ ਖਿਡਾਰੀਆਂ ਤੇ ਦਰਸ਼ਕਾਂ ਵਾਸਤੇ ਚਾਹ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਇਸ ਮੌਕੇ ਤੇ ਸੱਜਣ ਸਿੰਘ ਚੀਮਾ ਅਰਜੁਨ ਅਵਾਰਡੀ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਆਪ,ਪਿੰਦਰ ਪੰਡੋਰੀ ਅੰਤਰਰਾਸ਼ਟਰੀ ਕਬੱਡੀ ਪਲੇਅਰ ਹਲਕਾ ਇੰਚਾਰਜ ਸ਼ਾਹਕੋਟ ਆਪ, ਪਰਮਜੀਤ ਸਿੰਘ ਪੰਨੂੰ ਐਸਐਸਪੀ,ਗੌਰਵ ਤੁਰਾ ਐਸਐਸਪੀ ਕਪੂਰਥਲਾ, ਜਗਜੀਤ ਸਿੰਘ ਸਰੋਆ ਐਸਪੀ, ਸਤਪਾਲ ਸ਼ਰਮਾ ਐਸਪੀ ਵਿਜੀਲੈਂਸ ਬਿਊਰੋ ਪਟਿਆਲਾ, ਐਸਪੀ ਗੁਰਪ੍ਰੀਤ ਸਿੰਘ,ਨਰਿੰਦਰ ਸਿੰਘ ਸਿੰਘ ਸੁਰਖਪੁਰ ਡੀਐਸਪੀ, ਡੀਐਸਪੀ ਸਬ ਡਵੀਜ਼ਨ ਕਪੂਰਥਲਾ, ਐਸਐਚਓ ਥਾਣਾ ਸਿਟੀ,ਸਦਰ ਤੇ ਕੋਤਵਾਲੀ, ਜਰਨੈਲ ਸਿੰਘ ਔਜਲਾ ਫਰੂਟੀ ਕੇਨਾ, ਜੀਤਾ ਔਜਲਾ, ਭਿੰਦਾ ਭੰਡਾਲ ਸਰੀ ਕਨੇਡਾ, ਅਮਰਿੰਦਰ ਸਿੰਘ ਦਿਉਲ ਵਿਨਸਰ ਕਬੱਡੀ ਕਲੱਬ ਕਨੇਡਾ, ਰਣਜੀਤ ਸਿੰਘ ਡੱਬ ਸਪੇਨ, ਸ਼ੰਭੂ ਪਰਸਰਾਮਪੁਰ ਖੇਡ ਪ੍ਰਮੋਟਰ ਸਪੇਨ, ਇਕਬਾਲ ਔਜਲਾ ਸਰੀ, ਅਜ਼ਾਦ ਚੜਦੀ ਕਲਾ ਕਲੱਬ ਸਪੇਨ, ਤਜਿੰਦਰ ਸਿੰਘ ਨਿੱਝਰ, ਕੁਲਵੰਤ ਸਿੰਘ ਸਾਹ, ਸਰੂਪ ਸਿੰਘ ਥਿੰਦ, ਇੰਦਰਜੀਤ ਸਿੰਘ, ਜੱਗੀ ਬੱਲ ਕਨੇਡਾ,ਲੱਕੀ ਬੱਲ ਯੂਕੇ, ਸ਼ਿੰਦਾ ਚਾਹਲ, ਬਿੱਲਾ ਚਾਹਲ,ਕੋਚ ਮਹਿੰਦਰ ਸਿੰਘ ਸੁਰਖਪੁਰ,ਯਾਦਾ ਸੁਰਖਪੁਰ ਇੰਟਰਨੈਸ਼ਨਲ ਕਬੱਡੀ ਖਿਡਾਰੀ,ਪਾਲਾ ਜਲਾਲਪੁਰ ਇੰਟਰਨੈਸ਼ਨਲ ਕਬੱਡੀ ਖਿਡਾਰੀ, ਜਗਜੀਤ ਸਿੰਘ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ ਕਪੂਰਥਲਾ, ਰਣਜੀਤ ਸਿੰਘ ਖੋਜੇਵਾਲ ਜਿਲਾ ਪ੍ਰਧਾਨ ਭਾਰਤੀ ਜਨਤਾ ਪਾਰਟੀ, ਸੰਨੀ ਬੈਂਸ ਪ੍ਰਧਾਨ ਯੂਥ ਵਿੰਗ, ਗੁਰਪਾਲ ਸਿੰਘ ਇੰਡੀਅਨ ਸਾਬਕਾ ਚੇਅਰਮੈਨ, ਜਤਿਨ ਸ਼ਰਮਾ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਦੀਪਕ ਸਲਵਾਨ ਸ਼ਹਿਰੀ ਪ੍ਰਧਾਨ ਕਾਂਗਰਸ, ਖੇਡ ਪ੍ਰਮੋਟਰ ਸਤਕਰਨ ਖੋਸਾ, ਕਬੱਡੀ ਕਮੈਂਟੇਟਰ ਮੱਖਣ ਸਿੰਘ, ਰੁਪਿੰਦਰ ਜਲਾਲ, ਖੋਸਾ, ਸੋਢੀ ਟਿੱਬਾ, ਦਿਆਲਪੁਰ ਆਦਿ ਨੇ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਬਾ ਫ਼ਰੀਦ ਯੂਨੀਵਰਸਿਟੀ ਸਕਿਉਰਟੀ ਗਾਰਡ ਯੂਨੀਅਨ ਫਰੀਦਕੋਟ ਦੀ ਹੋਈ ਭਰਵੀ ਮੀਟਿੰਗ :- ਲਾਭ ਸਿੰਘ ਬਰਾੜ
Next articleਖੇਡਾਂ ਬੱਚਿਆਂ ਨੂੰ ਚੰਗੇ ਨਾਗਰਿਕ ਬਣਨ ਦੀ ਜਾਂਚ ਸਿਖਾਉਂਦੀਆਂ ਹਨ,,,ਸਰਬਜੀਤ ਮੰਗੂਵਾਲ