ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਖੋਜੀ ਸਵਰਗੀ ਡਾਕਟਰ ਸਰੂਪ ਸਿੰਘ ਅਲੱਗ ਦੀਆਂ ਵਿਸ਼ਵ ਪ੍ਰਸਿੱਧ ਪੁਸਤਕਾਂ ਦਾ ਸੈੱਟ 1983 ਕ੍ਰਿਕਟ ਵਰਲਡ ਕੱਪ ਵਿਜੇਤਾ ਟੀਮ ਦੇ ਕਪਤਾਨ ਸ਼੍ਰੀ ਕਪਿਲ ਦੇਵ ਜੀ ਨੂੰ ਲੁਧਿਆਣਾ ਵਿਖੇ ਭੇਂਟ ਕੀਤਾ ਗਿਆ। ਕਪਿਲ ਦੇਵ ਨੇ ਬਹੁਤ ਸਤਿਕਾਰ ਨਾਲ ਡਾਕਟਰ ਅਲੱਗ ਦੀਆਂ ਪੁਸਤਕਾਂ ਪ੍ਰਾਪਤ ਕੀਤੀਆਂ ਤੇ ਡਾਕਟਰ ਸਰੂਪ ਸਿੰਘ ਅਲੱਗ ਵੱਲੋਂ ਆਰੰਭੇ ਸ਼ਬਦ ਲੰਗਰ ਤੇ ਹੋਰ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਡਾਕਟਰ ਅਲੱਗ ਨੂੰ ਕਾਫੀ ਸਮੇਂ ਤੋਂ ਜਾਣਦੇ ਹਨ ਤੇ ਉਨ੍ਹਾਂ ਦੀਆਂ ਲਿਖਤਾਂ ਦੇ ਦਿਲਦਾਦਾ ਹਨ। ਡਾ: ਅਲੱਗ ਦੇ ਸਪੁੱਤਰ ਸ੍ਰ: ਸੁਖਿੰਦਰਪਾਲ ਸਿੰਘ ਅਲੱਗ ਨੇ ਕਪਿਲ ਦੇਵ ਨੂੰ ਡਾਕਟਰ ਸਰੂਪ ਸਿੰਘ ਅਲੱਗ ਦੀ ਵਿਸ਼ਵ ਪ੍ਰਸਿੱਧ ਪੁਸਤਕ ਹਰਿਮੰਦਰ ਦਰਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਹ ਪੰਜਾਬੀ ਦੀ ਪਹਿਲੀ ਪੁਸਤਕ ਹੈ ਜਿਸ ਦੇ ਹੁਣ ਤੱਕ 222 ਅਡੀਸਨ ਸੰਗਤਾਂ ਦੇ ਸਹਿਯੋਗ ਨਾਲ ਛਾਪ ਕੇ ਸਾਰੀ ਦੁਨੀਆਂ ਵਿੱਚ ਮੁਫ਼ਤ ਵੰਡੇ ਗਏ ਹਨ। ਸ਼੍ਰੀ ਕਪਿਲ ਦੇਵ ਨੇ ਹਰਿਮੰਦਰ ਦਰਸ਼ਨ ਪੁਸਤਕ ਨੂੰ ਆਪਣੇ ਮਸਤਕ ਨਾਲ ਲਾ ਕੇ ਪੁਸਤਕ ਦਾ ਸਤਿਕਾਰ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj