(ਸਮਾਜ ਵੀਕਲੀ): ਲਾ੍ਹ੍ਹ,ਪਾ੍ਹ੍ਹ.. ਬਾਰੇ ਪਾਠਕਾਂ ਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਇਹ ਮਿੰਨੀ ਕਹਾਣੀ ਸੰਗ੍ਰਹਿ ਜੀਵਨ ਦੇ ਹਰ ਪੱਖ ਨੂੰ ਧਿਆਨ ਵਿਚ ਰੱਖ ਕੇ ਲਿਖਿਆ ਗਿਆ ਹੈ, ਇਹ ਕਹਾਣੀ ਸੰਗ੍ਰਹਿ ਨਾ ਕੇਵਲ ਵੱਖ-ਵੱਖ ਵਿਸ਼ਿਆਂ ਦੀ ਜਾਣਕਾਰੀ ਵਧਾਉਣ ਵਾਲਾ, ਬਲਕਿ ਵਿਅੰਗ, ਸਮਾਜਿਕ ਸਮੱਸਿਆਵਾਂ, ਦੁਖ ਸੁਖ, ਆਪਸੀ ਰਿਸ਼ਤੇ, ਜ਼ਿੰਦਗੀ ਦੀਆਂ ਔਕੜਾਂ ਅਤੇ ਸੰਵੇਦਨਸ਼ੀਲਤਾ ਨਾਲ ਭਰਿਆ ਪਿਆ ਹੈ। ਕਿਤੇ ਰਿਸ਼ਤਿਆਂ ਦੀ ਗਰਮੀ, ਕਿਤੇ ਰਿਸ਼ਤਿਆਂ ਦੀ ਠੰਡਕ, ਕਿਤੇ ਅਮੀਰੀ ਦਾ ਸੁੱਖ ਅਤੇ ਕਿਤੇ ਗਰੀਬੀ ਦੀ ਤਕੜੀਫ ਆਦਿ ਵਿਸ਼ਿਆਂ ਤੇ ਵਿਦਵਾਨ ਲੇਖਕਾਂ ਨੇ ਕਲਮ ਤੋੜ ਦਿੱਤੀ ਹੈ।
ਇਹ ਕਹਾਣੀ ਸੰਗ੍ਰਹਿ ਬੱਚਿਆਂ, ਬੁੱਢਿਆਂ, ਨੌਜਵਾਨਾਂ, ਔਰਤਾਂ, ਸਮਾਜਿਕ ਸੰਸਥਾਵਾਂ, ਪਰਿਵਾਰਕ ਰਿਸ਼ਤਿਆਂ ਆਦਿ ਨੂੰ ਪ੍ਰਮੁੱਖ ਰੱਖ ਕੇ ਲਿਖਿਆ ਗਿਆ ਹੈ। ਇਸ ਕਹਾਣੀ-ਸੰਗ੍ਰਹਿ ਵਿਚ ਅੱਜ ਕੱਲ ਦੇ ਦੋ ਨੰਬਰ ਦੇ ਸਾਹਿਤ ਤੇ ਕਰਾਰੀ ਚੋਟ ਕੀਤੀ ਗਈ ਹੈ, ਲੇਖਕਾਂ ਨੇ ਅੱਜ ਕੱਲ ਕਿਤਾਬਾਂ ਪੜ੍ਹਨ ਦੇ ਘਟਦੇ ਹੋਏ ਸ਼ੋਂਕ ਤੇ ਬਹੁਤ ਚਿੰਤਾ ਅਤੇ ਅਫਸੋਸ ਪ੍ਰਗਟ ਕੀਤਾ ਹੈ। ਅੱਜਕਲ੍ਹ ਦੇ ਵਧ ਰਹੇ ਪੀ ਡੀ ਐਫ ਦੇ ਰਿਵਾਜ ਨੇ ਸਾਹਿਤ ਨੂੰ ਨਿਕੰਮਾ ਕਰ ਦਿੱਤਾ ਹੈ। ਇਸ ਕਹਾਣੀ-ਸੰਗ੍ਰਹਿ ਦੀ ਭਾਸ਼ਾ ਸਰਲ, ਸੰਦੇਸ਼ ਸਿੱਧਾ, ਉਦੇਸ਼ ਮਹੱਤਵਪੂਰਨ ਅਤੇ ਵਿਧਵਤਾ ਭਰਭੂਰ ਦੇਖਣ ਨੂੰ ਮਿਲਦੀ ਹੈ। ਇਹ ਮਿੰਨੀ ਸੰਗ੍ਰਹਿ ਸਭ ਨੂੰ ਪਸੰਦ ਆਉਣ ਦੀ ਉਮੀਦ ਹੈ।
ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਰੋਹਤਕ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly