(ਸਮਾਜ ਵੀਕਲੀ)
ਰਹਿੰਦਾ ਤਾਂ ਭਾਵੇਂ ਉਹ ਮੇਰੀ ਗਲੀ ਚ’ ਸੀ ਪਰ ਮੇਰੀ ਉਸ ਨਾਲ ਜਾਨ-ਪਛਾਨ ਫ਼ੈਕਟਰੀ ਵਿਚ ਹੋਈ। ਉਸ ਫ਼ੈਕਟਰੀ ਵਿਚ ਲiੱਗਆਂ ਮੈਨੂੰ ਹਾਲੇ ਹਫ਼ਤਾ ਹੀ ਹੋਇਆ ਸੀ,ਤੇ ਇਕ ਦਿਨ ਰੋਟੀ ਦੇ ਘੰਟੇ ਵੇਲੇ ਮੈਨੂੰ ਉਸਨੇ ਆਪ ਹੀ ਬੁਲਾ ਲਿਆ।ਹਾਏ ਹੈਲੋ ਤੋਂ ਬਾਅਦ ਉਸਨੇ ਆਪਣਾ ਨਾਂ ਸਟੀਵ ਦੱਸਦੇ ਹੋਏ ਮੇਰਾ ਨਾਂ ਪੁੱਛਿਆ? ਮੈਂ ਉਸਨੂੰ ਆਪਣਾ ਨਾਂ ਹਰਨਾਮ ਸਿੰਘ ਦੱਸਿਆ ਤਾਂ,ਹੱਸਕੇ ਕਹਿਣ ਲੱਗਿਆ, “ਏਡਾ ਵੱਡਾ ਨਾਂ ਮੇਰੀ ਜਬਾਨ ਤੇ ਨਹੀਂ ਚੜ੍ਹਣਾ, ਜੇ ਤੈਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਤੈਨੂੰ ਹੈਰੀ ਕਹਿਕੇ ਬੁਲਾ ਲਿਆ ਕਰਾਂਗਾ।” ਉਸਦੇ ਕਮਜੋਰ ਸ਼ਰੀਰ ਨੂੰ ਤੱਕ ਕੇ ਇਉਂ ਲਗਦਾ ਸੀ ਜਿਵੇਂ ਉਸਨੇ ਜ਼ਿਦਗੀ ਵਿਚ ਰੱਜਕੇ ਰੋਟੀ ਨਹੀਂ ਸੀ ਖਾਧੀ, ਪਰ ਕੰਮ ਕਰਨ ਵਿਚ ਇੰਨਾ ਹੁਸ਼ਿਆਰਸੀ ਉਹ ਚਾਰ ਬੰਦਿਆਂ ਜਿੰਨਾ ਕੰਮ ਕਰ ਲੈਂਦਾ ਸੀ ਅਤੇ ਕੰਮ ਵੀ ਬੜੀ ਰੁਹ ਨਾਲ ਕਰਦਾ ਸੀ ਅਤੇ ਹਮੇਸ਼ਾਂ ਕਹਿੰਦਾ ਹੁੰਦਾ ਸੀ ਕਿ ਜੇ ਮਾਲਕ ਪੂਰੇ ਪੈਸੇ ਦਿੰਦਾ ਹੈ ਤਾਂ ਕੰਮ ਤੋਂ ਜੀ ਨਹੀਂ ਚਰਾਉਣਾ ਚਾਹੀਦਾ।
ਮੈਂ ਜਦੋਂ ਵੀ ਉਸਨੂੰ ਤੱਕਿਆ ਸੀ ਉਸਦੇ ਹਮੇਸ਼ਾਂ ਮੈਲੀ ਕੁਚੈਲੀ ਜਹੀ ਕਮੀਜ਼ ਟਾਕੀਆ ਲੱਗੀ ਪੈਂਟ ਅਤੇ ਪਾਟਿਆ ਹੋਇਆ ਕੋਟ ਪਾਇਆ ਹੁੰਦਾ ਸੀ, ਉਸ ਵਿਚ ਇਕ ਖਾਸੀਅਤ ਜਰਰੂ ਸੀ ਸਰਦੀ ਹੁੰਧੀ ਭਾਵੇਂ ਗਰਮੀ ਹਮੇਸ਼ਾਂ ਟਾਈ ਲਗਾਕੇ ਰੱਖਦਾ ਸੀ। ਲੰਮਾਂ ਕਦ ਅਤੇ ਛਿਟੀ ਵਰਗਾ ਪਤਲਾ ਸੀ ਉਸਦਾ ਸਰੀਰ, ਸੁਭਾਅ ਦਾ ਬਹੁਤ ਹੀ ਨਰਮ ਅਤੇ ਹਰ ਕਿਸੇ ਨਾਲ ਪਿਆਰ ਅਤੇ ਆਦਰ ਨਾਲ ਬੋਲਦਾ ਸੀ, ਪਰ ਫੇਰ ਵੀ ਫ਼ੈਕਟਰੀ ਦੇ ਦੂਜੇ ਕਾਮੇ ਉਸਦੇ ਨਾਲ ਬੋਲਣਾ ਪਸੰਦ ਨਹੀਂ ਸੀ ਕਰਦੇ ਅਤੇ ਮੈਨੂੰ ਵੀ ਸਟੀਵ ਨਾਲ ਬੋਲਣੋ ਹਟਾਉਂਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਹੋ ਜਿਹੇ ਬੰਦੇ ਨਾਲ ਕੀ ਬੋਲਣਾ ਹੈ ਜਿਸਨੂੰ ਖਾਣ ਅਤੇ ਪਹਿਨਣ ਦਾ ਸਲੀਕਾ ਨਹੀਂ ਹੈ।
ਇੰਨਾ ਕੰਜੂਸ ਪੈਸਾ ਜੋੜਕੇ ਜਿਵੇਂ ਮਰਨ ਲiੱਗਆਂ ਨਾਲ ਲੈਕੇ ਜਾਣਾ ਹੋਵੇ। ਸਟੀਵ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਸਟੀਵ ਨੇ ਇਕ ਦਿਨ ਮੈਨੂੰ ਕਿਹਾ, “ ਹੈਰੀ ਜੇ ਤੇਰੇ ਮਿੱਤਰ ਤੇਰੀ ਅਤੇ ਮੇਰੀ ਦੋਸਤੀ ਨੂੰ ਪਸੰਦ ਨਹੀਂ ਕਰਦੇ ਤਾਂ ਬੇਸ਼ਕ ਮੇਰੇ ਨਾਲ ਨਾ ਬੋਲਿਆ ਕਰ।” ਪਰ ਮੈਂ ਨਹੀਂ ਸੀ ਮੰਨਿਆਂ, ਮੇਰਾ ਵਿਚਾਰ ਸੀ ਕਿ ਅਸੀਂ ਬੱਚੇ ਨਹੀਂ ਜਿਹੜੇ ਰੁੱਸ ਰੁੱਸ ਬਹੀਏ,ਮੈਂ ਸੋਚਦਾ ਸੀ ਕਿ ਜੇ ਉਹ ਸਟੀਵ ਨਾਲ ਹੁਣ ਨਹੀਂ ਬੋਲਦੇ ਤਾਂ ਹੋਰ ਛੇ ਮਹੀਨਿਆਂ ਤੱਕ ਬੋਲਣ ਲੱਗ ਜਾਣਗੇ, ਕਦੇ ਤਾਂ ਉਨ੍ਹਾਂ ਨੂੰ ਅਕਲ ਆਵੇਗੀ।ਸੱਚ ਪੁੱਛੋਂ ਤਾਂ ਮੈਂ ਵੀ ਉਸਨੂੰ ਕਦੇ ਪੈਸੇ ਖਰਚਦੇ ਨਹੀਂ ਸੀ ਤੱਕਿਆ,ਪਰ ਫੇਰ ਵੀ ਉਸ ਵਿਚ ਕੋਈ ਖਿੱਚ ਸੀ ਜਿਹੜੇ ਅਸੀਂ ਇਕ ਦੂਜੇ ਦੇ ਨਜ਼ਦੀਕ ਆਉਂਦੇ ਗਏ ਅਤੇ ਬਹੁਤ ਹੀ ਚੰਗੇ ਮਿੱਤਰ ਬਣ ਗਏ।ਮੈਂ ਸੋਚਦਾ ਸੀ ਸਟੀਵ ਮੇਰੇ ਪਿਉ ਦੀ ਉਮਰ ਦਾ ਹੈ ਕਿਉਂ ਨਾ ਮੈਂ ਉਸਨੂੰ ਅੰਕਲ ਕਹਿਕੇ ਬੁਲਾ ਲਿਆ ਕਰਾਂ ,ਅਤੇ ਇਸ ਗੱਲ ਬਾਰੇ ਜਦੋਂ ਮੈਂ ਉਸਨੂੰ ਕਿਹਾ ਤਾਂ ਹੱਸਕੇ ਮੈਨੂੰ ਕਹਿਣ ਲiੱਗਆ।“
ਤੇਰੀ ਰਿਸ਼ਤੇਦਾਰੀ ਦਾ ਧੰਨਵਾਦ ਪਰ ਤੂੰ ਮੈਨੂੰ ਸਟੀਵ ਕਹਿਕੇ ਹੀ ਬੁਲਾ ਲਿਆ ਕਰ।” ਉਹ ਵੀ ਮੇਰੇ ਨਾਲ ਮੋਹ ਕਰਨ ਲੱਗ ਗਿਆ ਸੀ, ਇਸ ਮੋਹ ਦੇ ਕਾਰਨ ਮੈਂ ਇਕ ਦੋ ਵਾਰੀ ਉਸਦੇ ਘਰ ਵੀ ਜਾ ਆਇਆ ਸੀ।ਆਪਣੀ ਮਾਂ ਦੀ ਦੇਖਭਾਲ ਵਜੋਂ ਉਸਨੇ ਵਿਆਹ ਵੀ ਨਹੀਂ ਸੀ ਕਰਵਾਇਆ। ਘਰ ਵਿਚ ਵੀ ਉਸਨੇ ਕੋਈ ਸੁਧਾਰ ਨਹੀਂ ਸੀ ਕੀਤਾ, ਨਾ ਰੰਗ ਨਾ ਰੋਗਨ,ਕੰਧਾਂ ਦਾ ਪਲਾਸਟਰ ਉੱਖੜਿਆ ਹੋਇਆ ਸੀ,ਨਾ ਗੈਸ ਸੈਂਟਰਲ ਹੀਟਿੰਗ,ਫ਼ਰਨੀਚਰ ਦੇ ਨਾਂ ਤੇ ਲੌਂਜ ਵਿਚ ਦੋ ਕੁਰਸੀਆਂ ਅਤੇ ਇਕ ਪੁਰਾਣਾ ਸੋਫ਼ਾ ਰੱਖਿਆ ਹੋਇਆ ਸੀ ਅਤੇ ਫ਼ਲੋਰ ਤੇ ਵੀ ਕਾਰਪੈੱਟ ਦੀ ਜਗ੍ਹਾ ਲਾਈਨੋ ਪਾਈ ਹੋਈ ਸੀ, ਦੋਵੇਂ ਮਾਂ-ਪੁੱਤ ਲੌਂਜ ਵਿਚ ਬਿਜਲੀ ਦਾ ਹੀਟਰ ਲਗਾਕੇ ਬੈਠੇ ਰਹਿੰਦੇ, ਰੇਡੀਉ ਜਿਹੜਾ ਉਨ੍ਹਾਂ ਕੋਲ ਮਨੋਰੰਜਨ ਦਾ ਇੱਕੋ ਇਕ ਸਾਧਨ ਸੀ,ਉਹ ਲਗਾਕੇ ਸੁਣਦੇ ਰਹਿੰਦੇ।ਇਕ ਦਿਨ ਮੈਂ ਉਸਨੂੰ ਪੁੱਛਿਆ? “ਸਟੀਵ, ਤੇਰਾ ਘਰ ਤਾਂ ਇਉਂ ਲਗਦਾ ਹੈ ਜਦੋਂ ਦਾ ਬਣਿਆ ਹੈ ਇਸ ਵਿਚ ਕੋਈ ਸੁਧਾਰ ਨਹੀਂ ਕੀਤਾ,ਮਾੜੀ ਮੋਟੀ ਡੈਕੋਰੇਸ਼ਨ ਹੀ ਕਰਲੈ, ਬੰਦਾ ਸਵਾਰੇ ਹੋਏ ਘਰ ਵਿਚ ਬੈਠਾ ਸੋਹਣਾ ਲਗਦਾ ਹੈ।” ਉਸਨੇ ਮੇਰੇ ਸਵਾਲ ਦਾ ਬੜੇ ਚੰਗੇ ਤਰੀਕੇ ਨਾਲ ਜਵਾਬ ਦਿੰਦੇ ਹੋਏ ਕਿਹਾ, “ ਸਿੰਘ, ਇਹ ਮਟੀਰੀਅਲ ਵਰਲਡ ਹੈ ਤੇ ਇਹ ਖੁਸ਼ੀ ਅਸਥਾਈ ਹੁੰਦੀ ਹੈ, ਮਨ ਦੀ ਤੱਸਲੀ ਹੀ ਅਸਲੀ ਖੁਸ਼ੀ ਹੁੰਦੀ ਹੈ ਤੇ ਇਹ ਖੁਸ਼ੀ ਮਨ ਨੂੰ ਕਾਬੂ ਕਰਕੇ ਹੀ ਪਾਈ ਜਾ ਸਕਦੀ ਹੈ।ਨਾਲੇ ਜਿੰਨੀ ਚਾਦਰ ਹੋਵੇ ਉਨੇ ਹੀ ਪੈਰ ਪਸਾਰਨੇ ਚਾਹੀਦੇ ਹਨ, ਕਿਸੇ ਦਾ ਮਹਲ ਤੱਕ ਕੇ ਆਵਦੀ ਕੁੱਲੀ ਤਾਂ ਨਹੀਂ ਢਾਅ ਲਈਦੀ।”
ਇਕ ਦਿਨ ਗੱਲਾਂ ਗੱਲਾਂ ਵਿਚ ਇਸ ਦੇਸ਼ ਦੇ ਵੈੱਲਫ਼ੇਅਰ ਸਿਸਟਮ ਬਾਰੇ ਚਰਚਾ ਹੋਈ ਤਾਂ ਮੈਂ ਕਿਹਾ, “ ਸਟੀਵ, ਇੱਥੋਂ ਦੀ ਸਰਕਾਰ ਨੂੰ ਕੀ ਹੋ ਗਿਆ ਹੈ ਜਿਹੜੀ ਕਾਮਿਆਂ ਦੀ ਵਜਾਏ ਵੇਹਲੜਾਂ ਦੀ ਮਦਦ ਜਿਆਦਾ ਕਰਦੀ ਹੈ, ਮਸਲਨ ਜਿਸਨੇ ਸਾਰੀ ਉਮਰ ਕੰਮ ਕਰਕੇ ਹੱਢ ਭਨਾਏ ਹੁੰਦੇ ਹਨ ਸਰਕਾਰ ਉਨ੍ਹਾਂ ਨੂੰ ਸਹੁਲਤਾਂ ਘੱਟ ਦਿੰਦੀ ਹੈ ਅਤੇ ਉਸਦੇ ਉਲਟ ਹੱਟੇ- ਕੱਟੇ ਵੇਹਲੜ ਸੋਸ਼ਲ ਸਕਿਉਰਿਟੀ ਤੋਂ ਹਰ ਤਰ੍ਹਾਂ ਦੀ ਮਦਦ ਲੈਂਦੇ ਹਨ, ਇਸ ਕਰਕੇ ਉਹ ਇਹ ਸੋਚਕੇ ਕਿ ਸਰਕਾਰ ਪੈਸਾ ਦੇਈ ਤਾਂ ਜਾਂਦੀ ਹੈ ਫੇਰ ਕੰਮ ਕਰਨ ਦੀ ਕੀ ਜਰੂਰਤ ਹੈ ਅਤੇਉਹ ਕੰਮ ਲੱਭਣ ਦੀ ਕੋਸ਼ਿਸ਼ ਵੀ ਨਹੀਂ ਕਰਦੇ ਅਤੇ ਸਰਕਾਰ ਦੇ ਨਕਦ ਜਵਾਈ ਬਣੇ ਬੈਠੇ ਹਨ।”
ਮੈਨੂੰ ਉਹ ਹੱਸਕੇ ਕਹਿਣ ਲiੱਗਆ, “ਹੈਰੀ ਇਮਾਨਦਾਰ ਲੋਕਾਂ ਦੇ ਮੁਕਾਬਲੇਬੇਈਮਾਨ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ, ਅਤੇ ਆਪਾਂ ਨੂੰ ਕੀ ਜਿਹੜਾ ਕਰੇਗਾ ਉਹੀ ਭਰੇਗਾ।” “ਪਰ ਸਟੀਵ, ਇਹ ਵੀ ਠੀਕ ਨਹੀਂ ਜਿਹੜੇ ਹੱਢ ਭੰਨਵੀਂ ਮੇਹਨਤ ਕਰਦੇ ਹਨ ਸਰਕਾਰ ਉਨ੍ਹਾਂ ਤੋਂ ਸਾਰੀ ਉਮਰ ਟੈਕਸ ਉਗਰਾਹੀ ਜਾਂਦੀ ਹੈ ਤੇ ਵੇਹਲੜਾਂ ਦਾ ਢਿਡ ਭਰੀ ਜਾਂਦੀ ਹੈ, ਉੱਤੋਂ ਮਰਨ ਤੋਂ ਬਾਅਦ ਇਨਹਰਟੈਂਸ ਟੈਕਸ ਹੋਰ ਲੈਂਦੀ ਹੈ ਇਹ ਕਿਧਰਲਾ ਇਨਸਾਫ਼ ਹੈ ਕੰਮ -ਅਜ- ਕੰਮ ਇਨਹਰਟੈਂਸ ਟੈਕਸ ਨੂੰ ਤਾਂ ਹਟਾ ਦੇਣਾ ਚਾਹੀਦਾ ਹੈ ਤਾਂਕਿ ਆਂਪਣੇ ਬੱਚਿਆਂ ਵਾਸਤੇ ਪੈਸਾ ਛਡ ਜਾਣ।” ਉਸ ਕੋਲ ਮੇਰੀ ਹਰ ਗੱਲ ਦਾ ਜਵਾਬ ਸੀ, ਕਹਿਣ ਲiੱਗਆ, “ਹੈਰੀ ਸਰਕਾਰ ਨੇ 1906 ਤੋਂ ਲੈਕੇ 1914 ਈਸਵੀ ਵਿਚ ਸੋਸ਼ਲ ਸਕਿਉਰਿਟੀ ਇਸ ਕਰਕੇ ਬਣਾਈ ਸੀ ਕਿ ਕੋਈ ਭੁੱਖਾ ਨਾ ਰਹੇ।ਵੰਡ ਕੇ ਛਕਣ ਵਾਲੀ ਗੱਲ ਦਾ ਤਾਂ ਤੈਨੂੰ ਪਤਾ ਹੀ ਹੋਣੈਸਿੱਖ ਧਰਮ ਦਾ ਇਹ ਪਹਿਲਾ ਅਸੂਲ ਹੈ।”
ਮੈਂ ਉਸਨੂੰ ਕਿਹਾ, “ਸਟੀਵ, ਸਾਡੇ ਪਹਿਲੇ ਗੁਰੂ ਸਾਹਿਬਾਨ ਸਿਰੀ ਗੁਰੂ ਨਾਨਕ ਦੇਵ ਜੀ ਨੇਮਹਾਵਾਕ ਅਨੂੰਸਾਰ ਇਹ ਵੀ ਕਿਹਾ ਸੀ‘ਕਿਰਤ ਕਰੋ,ਵੰਡ ਛਕੋ ਅਤੇ ਨਾਮ ਜਪੋ’ ਮੇਰੇ ਕਹਿਣ ਦਾ ਭਾਵ ਹੈ ਕਿ ਸਾਡੇ ਧਰਮ ਵਿਚ ਕਿਰਤ ਕਰਨਾ ਭੀ ਤਾਂ ਲਿਖਿਆ ਹੈ।” ਕਹਿਣ ਲੱਗਿਆ, “ਹੈਰੀ, ਦੁਨਿਆਂ ਵਿਚ ਹਰ ਤਰ੍ਹਾਂ ਦੇ ਲੋਕ ਰਹਿੰਦੇ ਹਨ ਮੈਂ ਸਾਰੇ ਧਰਮਾਂ ਦੀਆਂ ਪੁਸਤਕਾਂ ਪੜ੍ਹੀਆਂ ਹਨ ਉਨ੍ਹਾਂ ਪੁਸਤਕਾਂ ਦਾ ਨਿਚੋੜ ਇਹ ਹੈ ਕਿ ਅਸੀਂ ਸਾਰੇ ਇਨਸਾਨ ਪਰਮ ਪਿਤਾ ਪਰਮਾਤਮਾਂ ਦੀ ਸੰਤਾਨ ਹਾਂ ਸਭ ਨਾਲ ਪਿਆਰ ਕਰੋ ਰੱਬ ਸਭ ਵਿਚ ਵਸਦਾ ਹੈ। ਇਹ ਜਾਤ- ਪਾਤ ਦੇ ਝਗੜੇ ਇਹ ਖੁਨ ਖਰਾਬੇ ਚੋਰੀਆਂ ਠੱਗੀਆਂ ਇਨਸਾਨ ਆਪਣੀਆਂ ਨਿਜੀ ਇਛਾਵਾਂ ਪੂਰੀਆਂ ਕਰਨ ਵਾਸਤੇ ਕਰਦਾ ਹੈ, ਅਸੀਂ ਇਵੇਂ ਪੱਕੇ ਅੱਡੇ ਬਣਾਈ ਬੈਠੇ ਹਾਂਸਾਨੂੰ ਤਾਂ ਆਪਣੀ ਜ਼ਿਦਗੀ ਦਾ ੜੀ ਭਰੋਸਾ ਨਹੀਂ, ਅਤੇ ਇਹ ਵੀ ਪਤਾ ਨਹੀਂ ਰੱਬ ਨੇ ਕਦੋਂ ਬੁਲਾ ਲੈਣਾ ਹੈ,ਆਉ ਆਪਾਂ ਦੁਨਿਆਂ ਦੇ ਝਮੇਲਿਆਂ ਨੂੰ ਛੱਡਕੇ ਰੱਬ ਦੀ ਭਗਤੀ ਵਿਚ ਲੱਗੀਏ, ਤੇ ਇਵੇਂ ਆਪਣੀ ਤ੍ਰਿਸ਼ਣਾ ਨਾ ਵਧਾਈ ਜਾਈਏ।”
ਜ਼ਿਦਗੀ ਬਾਰੇ ਉਸਦੀ ਫ਼ਿਲੋਸਫ਼ੀ ਸੁਣਕੇ ਮੈਂ ਤਾਂ ਹੈਰਾਨ ਹੀ ਰਹਿ ਗਿਆ,ਸੋਚਿਆ ਸਟੀਵ ਨੂੰ ਇੰਨਾ ਗਿਆਨ ਹੈ।ਕੁਝ ਦਿਨਾਂ ਬਾਅਦ ਉਸਦੀ ਮਾਂ ਦੀ ਮੌਤ ਬਾਰੇ ਪਤਾ ਲੱਗਣ ਤੋਂ ਬਾਅਦ ਉਸਦੇ ਘਰ ਜਾਕੇ ਉਸਦੀ ਮਾਂ ਦੇਅਫ਼ਸੋਸ ਤੇ ਗਿਆ ਤਾਂ ਉਸਨੇ ਕਿਹਾ,“ਸਿੰਘ ਉਹ ਰੱਬ ਦੀ ਦਾਤ ਸੀ ਰੱਬ ਨੇ ਵਾਪਸ ਲੈ ਲਈ ਇਹ ਸ਼ਰੀਰ ਨਾਸ਼ਵਾਨ ਹੈ ਇਸਨੇ ਇਕ ਦਿਨ ਚਲੇ ਹੀ ਜਾਣਾ ਹੈ,ਉਹ ਕਹਾਵਤ ਤਾਂ ਤੂੰ ਸੁਣੀ ਹੋਵੇਗੀ ‘ਮਰਨਾ ਸੱਚ ਤੇ ਜੀਣਾ ਝੂਠ’ ਰੱਬ ਦੀ ਭਗਤੀ ਕਰਿਆ ਕਰ ਲਾਰਡ ਜੀਸਿਸ ਅਤੇ ਗੁਰੂ ਸਾਹਿਬਾਨਾਂ (ਸਿਰੀ ਗੁਰੂ ਅਰਜਨ ਦੇਵ ਜੀ ਅਤੇ ਸਿਰੀ ਗੁਰੂ ਤੇਗ ਬਹਾਦਰ ਜੀ ) ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਸਨ, ਆਉ ਆਪਾਂ ਉਨ੍ਹਾਂ ਦੀ ਦਿੱਤੀ ਹੋਈ ਸਿੱਖਿਆ ਤੇ ਅਮਲ ਕਰੀਏ ਅਤੇ ਸਮੇਂ ਦੀ ਕੀਮਤ ਨੂੰ ਪਛਾਣੀਏਂ, ਜਦੋਂ ਸਮਾਂ ਲੰਘ ਜਾਂਦਾ ਹੈ ਤਾਂ ਬੰਦਾ ਪਛਤਾਉਂਦਾ ਹੈ। ਮਨ ਤਾਂ ਭਟਕਦਾ ਹੀ ਰਹਿੰਦਾ ਹੈ,ਮਨ ਨੂੰ ਇਕਾਗਰ ਕਰਕੇ ਹਮੇਸ਼ਾਂ ਰੱਬ ਦੀ ਭਗਤੀ ਵਿਚ ਲੀਨ ਰਹਿਣਾ ਚਾਹੀਦਾ ਹੈ। ਆਉ ਆਪਾਂ ਮਾਂ ਵਾਸਤੇ ਪਰੇ ਕਰੀਏਤਾਂਕਿ ਮਰਨ ਵਾਲੀ ਦੀ ਰੁਹ ਨੂੰ ਸ਼ਾਂਤੀ ਮਿਲੇ, ਅਖ਼ੀਰ ਹੋਣਾ ਤਾਂ ਉਹੀ ਹੈ ਜੋ ਉਸਨੂੰ (ਰੱਬ) ਨੂੰ ਭਾਉਂਦਾ ਹੈ।”
ਸਟੀਵ ਦੀਆਂ ਗੱਲਾਂ ਸੁਣਕੇ ਇਕ ਵਾਰੀ ਤਾਂ ਇਉਂ ਲiੱਗਆ ਸਟੀਵ ਕੋਈ ਸੰਤ ਹੈ ਪਰ ਉਸਦੀ ਰਹਿਣੀ ਬਹਿਣੀ ਤੱਕ ਕੇ ਮੇਰੀ ਧਾਰਨਾ ਬਦਲ ਗਈ,ਸੋਚਿਆ ਸਟੀਵ ਨੂੰ ਪੈਸੇ ਨਾਲ ਇੰਨਾ ਪਿਆਰ ਹੈ ਤੇ ਕਦੇ ਉਹ ਪੈਸੇ ਨਹੀਂ ਖਰਚਦਾ, ਪੈਸੇ ਨਾਲ ਪਿਆਰ ਕਰਨ ਵਾਲਾ ਸੰਤ ਨਹੀਂ ਹੋ ਸਕਦਾ। ਇੰਨਾ ਕੰਜੂਸ, ਕੰਜੂਸੀ ਦੀ ਵੀ ਹੱਦ ਹੂੰਦੀ ਹੈ,ਪੈਸਾ ਜੋੜਕੇ ਖ਼ਬਰੇ ਕਿੱਥੇ ਲੈਕੇ ਜਾਣਾ ਹੈ, ਪਤਾ ਨਹੀਂ ਕਿੰਨਾ ਕੂ ਪੈਸਾ ਜੋੜ ਲਿਆ ਹੋਵੇਗਾ।ਮੈਨੂੰ ਇਕ ਗੱਲ ਦੀ ਸਮਝ ਨਹੀਂ ਆਉਂਦੀ, ਸੋਚਿਆ ਜੇ ਸਟੀਵ ਇੰਨਾ ਪੈਸਾ ਜੋੜੀ ਬੈਠਾ ਹੈ ਤਾਂ ਮੈਨੂੰ ਉਹ ਕਿਉਂ ਕਹਿੰਦਾ ਰਹਿੰਦਾ ਹੈ ਕਿ ਮੈਂ ਮੋਹ ਮਾਇਆ ਦੇ ਚੱਕਰਾਂ ਵਿਚ ਨਾ ਪਵਾਂ ਬੜਾ ਅਜੀਵ ਆਦਮੀ ਹੈ।ਇਕ ਵਾਰੀ ਤਾਂ ਮੈਨੂੰ ਉਸ ‘ਤੇ ਬਹੁਤ ਗੁੱਸਾ ਆਇਆ, ਸੋਚਿਆ ਮੈਨੂੰ ਤਾਂ ਸਿੱਖਿਆ ਦੇਈ ਜਾਂਦਾ ਹੈ ਤੇ ਆਪ ਪੈਸੇ ਨੂੰ
ਜੱਫਾ ਪਾਈ ਬੈਠਾ ਹੈ,ਭਜਨ ਬੰਦਗੀ ਕਰਨ ਵਾਲੀ ਸਿੱਖਿਆ ਲੋਕਾਂ ਨੂੰ ਦੇਣ ਵਾਸਤੇ ਹੈ, ਪਰ ਫੇਰ ਸੋਚਿਆ ਚਲੋ ਆਪਾਂ ਨੂੰ ਕੀ ਉਸਦੀ ਜ਼ਿਦਗੀ ਹੈ ਜਿਵੇਂ ਰਹਿੰਦਾ ਹੈ ਰਹੀ ਜਾਵੇ। ਇਕ ਦਿਨ ਹਾਸੇ ਹਾਸੇ ਵਿਚ ਕਿਹਾ, “ ਸਟੀਵ, ਮਾੜਾ ਮੋਟਾ ਪੈਸਾ ਆਪਣੇ ਤੇ ਵੀ ਖਰਚ ਲਿਆ ਕਰ, ਮਰ ਗਿਆ ਤਾਂ ਪੈਸਾ ਇੱਥੇ ਹੀ ਪਿਆ ਰਹਿ ਜਾਣਾ ਹੈ,ਨਾ ਰੰਨ ਨਾ ਕੰਨਫੇਰ ਪੈਸਾ ਸਾਭਣਾ ਕਿਸਨੇ ਹੈ, ਰਾਣੀ( ਹਰ ਰੋਇਲ ਹਾਈਨੈਸ ) ਕੋਲ ਜਾਵੇਗਾ।” ਮੈਨੂੰ ਕਹਿਣ ਲiੱਗਆ,” ਹੈਰੀ ਸਾਰੇ ਮੈਨੂੰ ਇਹੀ ਗੱਲ ਕਹਿੰਦੇ ਹਨ,ਪਰ ਬਾਹਲਾ ਖਰਚਾ ਕਰਕੇ ਵੀ ਕੀ ਕਰਨਾ ਹੈ, ਇਵੇਂ ਤਮ੍ਹਾਂ ਹੀ ਵੱਧਦੀ ਹੈ ਅਤੇ ਖ਼ਿਆਲ ਹੋਰ ਪਾਸੇ ਖਿਲਰਦਾ ਹੈ।” ਤੇ ਫੇਰ ਉਹੀ ਗੱਲ ਹੋਈ ਉਸਦੇ ਬਿਮਾਰ ਹੋਣ ਦਾ ਪਤਾ ਲੱਗਣ ਤੋਂ ਬਾਅਦ ਮੈਂ ਹੱਸਪਤਾਲ ਜਾਕੇ ਉਸਦਾ ਹਾਲ ਚਾਲ ਪੁੱਛਿਆਤਾਂ ਉਸਦੀਆਂ ਅੱਖਾਂ ਵਿਚ ਮੇਰੇ ਵਾਸਤੇ ਢੇਰ ਸਾਰਾ ਸਨੇਹ ਸੀ। ਮੈਂ ਉਸਨੂੰ ਹਂੌਸਲਾ ਦਿੰਦੇ ਹੋਏ ਕਿਹਾ,”ਸਟੀਵ ਤੂੰ ਫਿਕਰ ਨਾ ਕਰ ਤੂੰ ਠੀਕ ਹੋਕੇ ਜਲਦੀ ਘਰ ਆ ਜਾਵੇਂਗਾ।”
ਹੱਸਕੇ ਕਹਿਣ ਲੱਗਿਆ, “ਹੈਰੀ ਇਹ ਸਭ ਉਸਦੇ (ਰੱਬ ) ਹੱਥ ਵੱਸ ਹੈ ਬੰਦਾ ਕੀ ਕਰ ਸਕਦਾ ਹੈ।”ਮੈਂ ਉਸਦੀ ਖ਼ਬਰ ਲੈਕੇ ਮੁੜਣ ਲੱਗਿਆ ਤਾਂ ਮੈਨੂੰ ਕਹਿਣ ਲੱਗਿਆ, “ ਹੈਰੀ ਦੁਬਾਰਾ ਫੇਰ ਆਈਂ, ਤੇਰੇ ਆਉਣ ਨਾਲ ਦਿਲ ਨੂੰ ਸਕੂਨ ਮਿਲਦਾ ਹੈ।” ਮੇਰੇ ਹੱਸਪਤਾਲ ਜਾਕੇ ਉਸਦਾ ਪਤਾ ਕਰਨ ਤੋਂ ਇਕ ਹਫ਼ਤੇ ਬਾਅਦ ਰੱਬ ਦਾ ਸੱਚੀਂ ਬੁਲਾਵਾ ਆ ਗਿਆ। ਸੋਚਿਆ ਲੈ ਜੋੜ ਲੈ ਪੈਸੇ, ਘਰ ਸਵਾਰ ਲੈਂਦਾ ਜਾਂ ਚਾਰ ਪੈਸੇ ਆਪਦੇ ਤੇ ਹੀ ਖਰਚ ਲੈਂਦਾ,ਪਰ ਨਹੀਂ ਕਈਆਂ ਦੀ ਕਿਸਮਤ ਵਿਚ ਰੁਲਣਾ ਹੀ ਲਿਖਿਆ ਹੁੰਦਾ ਹੈ, ਪੈਸਾ ਹੁੰਦੇ ਹੋਏ ਵੀ ਚੰਗੀ ਜ਼ਿਦਗੀ ਨਹੀਂ ਗੁਜਾਰ ਸਕਦੇ, ਬੈਂਕ ਭਰੀ ਜਾਣਗੇ ਬੈਂਕ ਦੀ ਕਾਪੀ ਦੇਖ ਦੇਖ ਖੁਸ਼ ਹੋਈ ਜਾਣਗੇ ਪਰ ਖਰਚਣੇ ਨਹੀਂ ਤੇ ਇਕ ਦਿਨ ਬੰਦਾਪਰਲੋਕ ਸਿਧਾਰ ਜਾਂਦਾ ਹੈ।ਉਸਦੇ ਸਸਕਾਰ ਤੋਂ ਪਹਿਲਾਂ ਚਰਚ ਦੀ ਸਰਵਿਸ ਹੋਈ ਤਾਂ ਮੈਂ ਵੀ ਗਿਆਫੈਕਟਰੀ ਦੇ ਹੋਰ ਕਾਮੇ ਜਿਹੜੇ ਉਸ ਨਾਲ ਬੋਲਣਾ ਵੀ ਪਸੰਦ ਨਹੀਂ ਸੀ ਕਰਦੇ ਚਰਚ ਦੀ ਸਰਵਿਸ ਤੇ ਆਏ ਹੋਏ ਸਨ।ਮੈਨੂੰ ਕਹਿਣ ਲੱਗੇ,”ਹਰਨਾਮ ਲੈ ਕੀ ਮਿਲਿਆਪੈਸੇ ਜੋੜਕੇ,ਹੁਣ ਭਲਾ ਨਾਲ ਲੈ ਗਿਆ ਜ਼ਿਦਗੀ ਵਿਚ ਕੰਜੂਸ ਤਾਂ ਬਥੇਰੇ ਦੇਖੇ ਹਨ ਪਰ ਸਟੀਵ ਜਿੰਨਾ ਕੰਜੂਸ ਅੱਜ ਤੱਕ ਨਹੀਂ ਦੇਖਿਆ।”
ਪਾਦਰੀ ਵੱਲੋਂ ਸਟੀਵ ਦੀ ਸਰਵਿਸ ਕਰਨ ਤੋਂ ਬਾਅਦ ਇਕ ਵਕੀਲ ਨੇ ਆਪਣੀ ਜਾਨਕਾਰੀ ਕਰਵਾਉਂਦੇ ਹੋਏ ਕਿਹਾ, “ਮੈਂ ਸਟੀਵ ਦੀ ਵਿੱਲ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਉਸਦੀ ਇੱਛਾ ਸੀ ਕਿ ਸਰਵਿਸ ਤੋਂ ਬਾਅਦ ਉਸਦੀ ਵਿੱਲ ਪੜ੍ਹੀ ਜਾਵੇ। ਬੇਸ਼ਕ ਨਾ ਉਸਨੇ ਚੰਗਾ ਖਾਧਾ ਨਾ ਚੰਗਾ ਪਹਿਨਿਆਂ, ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਸਦਾ ਪੈਸਾ ਕੈਂਸਰ ਰਿਸਰਚ, ਜਾਨਵਰਾਂ ਦੀ ਚਰਿਟੀ ਅਤੇ ਹੋਰ ਕਈ ਅਦਾਰਿਆਂ ਨੂੰ ਦਾਨ ਵਿਚ ਜਾਂਦਾ ਸੀ ਉਸਦਾ ਘਰ ਅਤੇ ਦੋ ਲੱਖ ਪੌਂਡ ਜਿਹੜਾ ਬੈਂਕ ਵਿਚ ਜਮ੍ਹਾਂ ਹੈਉਹ ਅਪਾਹਜ ਬੱਚਿਆਂ ਦੇ ਹਸਪਤਾਲਨੂੰ ਦਾਨ ਕਰ ਗਿਆ ਹੈ ਉਸਦੀ ਇਹ ਇੱਛਾ ਵੀ ਪੂਰੀ ਕਰ ਦਿੱਤੀ ਜਾਵੇਗੀ ,ਇਸਨੂੰ ਕਹਿੰਦੇ ਹਨ ਆਪਾ ਵਾਰਨਾ।”
ਵਕੀਲ ਵੱਲੋਂ ਸਟੀਵ ਦੀ ਵਿੱਲ ਬਾਰੇ ਸੁਣਕੇ ਮੇਰੀਆਂ ਅੱਖਾਂ ਵਹਿ ਤੁਰੀਆਂ।ਸੋਚਿਆ ਸਟੀਵ ਅਸੀਂ ਤੈਨੂੰ ਇਵੇਂ ਹੀ ਕੰਜੂਸ ਕਹਿੰਦੇ ਰਹਿੰਦੇ ਸੀ ਤੂੰ ਤਾਂ ਸ਼ਾਹਾਂ ਦਾ ਸ਼ਾਹ ਨਿਕਲਿਆ ਜਿਹੜਾ ਸਭ ਕੁਝ ਦਾਨ ਕਰ ਗਿਆ ਸਟੀਵ ਵਾਕਿਆ ਹੀ ਤੂੰ ਸੰਤ ਸੀ।ਫੈਕਟਰੀ ਦੇ ਉਹ ਕਾਮੇ ਜਿਹੜੇ ਸਟੀਵ ਨੂੰ ਹਮੇਸ਼ਾਂ ਕੰਜੂਸ ਕਹਿੰਦੇ ਰਹਿੰਦੇ ਸਨਮੈਨੂੰ ਕਹਿਣ ਲੱਗੇ, “ ਹਰਨਾਮ ਕੰਜੂਸ ਸਟੀਵ ਨਹੀਂ ਸੀ ਕੰਜੂਸ ਤਾਂ ਅਸੀਂ ਹਾਂਜਿਹੜੇ ਕਿਸੇ ਨੂੰ ਕਦੇ ਦਮੜੀ ਵੀ ਨਹੀਂ ਦੇ ਸਕਦੇ।” ਅਤੇ ਕਈ ਵਾਰੀ ਫੈਕਟਰੀ ਵਿਚ ਕੰਮ ਕਰਦੇ ਹੋਏ ਸਟੀਵ ਦਾ ਖ਼ਿਆਲ ਆ ਜਾਂਦਾ ਹੈ ਤਾਂ ਸੋਚਦਾ ਹਾਂ ਕਿ ਸਟੀਵ ਤੂੰ ਕੰਜੂਸ ਨਹੀਂ ਸੀ ਤੂੰ ਤਾਂ ਦਾਨੀ ਸੀ ।
ਲੇਖਕ ਭਗਵਾਨ ਸਿੰਘ ਤੱਗੜ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly