ਕੰਜਕ ਪੂਜਨ ਤੇ ਬਲਾਤਕਾਰ

ਬਲਰਾਜ ਚੰਦੇਲ
ਬਲਰਾਜ ਚੰਦੇਲ ਜਲੰਧਰ
(ਸਮਾਜ ਵੀਕਲੀ) ਜਿੰਵੇਂ ਕਿ ਸੱਭ ਜਾਣਦੇ ਹਨ ਮਿਤੀ 11ਅਕਤੂਬਰ 2024 ਵਾਰੇ ਪੰਡਿਤਾਂ ਨੇ ਪੰਚਾਂਗ ਵਿਚਾਰ ਕੇ ਨਵਰਾਤਿਆਂ ਦੀਆਂ  ਤਿਥੀਆਂ ਅਸ਼ਟਮੀ ਤੇ ਨੌਵੀਂ ਇੱਕੋ ਦਿਨ ਐਲਾਨ ਦਿੱਤੀਆਂ ਹਨ।ਦੋਨੋਂ ਨਰਾਤਿਆਂ ਤੇ ਕੰਜਕ ਪੂਜਨ ਕੀਤਾ ਜਾਂਦਾ ਹੈ। ਛੋਟੀਆਂ ਛੋਟੀਆਂ ਕੁੜੀਆਂ ਨੂੰ ਦੇਵੀ ਦਾ ਰੂਪ ਮੰਨਿਆ ਜਾਂਦਾ ਹੈ ਤੇ ਉਨ੍ਹਾਂ ਦੇ ਪੈਰ ਧੋਤੇ ਜਾਂਦੇ ਹਨ। ਚੁੰਨੀਆਂ ਦੇਕੇ ਤਿਲਕ ਲਗਾਕੇ ਹਲਵਾ ਪੂਰੀ ਚਨੇ ਦਾ ਭੋਗ ਲਗਾਕੇ ਯਥਾਸ਼ਕਤੀ  ਦਾਨ  ਦਕਸ਼ਿਨਾ ਦੇਕੇ ਪੂਜਿਆ ਜਾਂਦਾ ਹੈ।ਗਲੀ ਮੁਹੱਲਿਆਂ ਵਿੱਚ ਲੋਕੀ ਕੰਜਕਾ ਇਕੱਠੀਆਂ ਕਰਨ ਲਈ ਘਰਦੇ ਬਾਹਰ ਖੜੇ ਆਮ ਦੇਖੇ ਜਾ ਸਕਦੇ ਹਨ ।ਤਕਰੀਬਨ ਹਰ ਘਰ ਵਿੱਚ   ਨੌ ਨਰਾਤਿਆਂ ਵਿੱਚ ਵਰਤ ਰੱਖੇ ਜਾਂਦੇ ਹਨ ਤੇ ਕੰਜਕਾਂ ਪੂਜੀਆਂ ਜਾਂਦੀਆਂ ਹਨ । ਪਰ ਇੱਥੇ ਖ਼ਾਸ ਜ਼ਿਕਰ ਯੋਗ ਗੱਲ ਇਹ ਹੈ ਕਿ ਜੇ ਕੁੜੀਆਂ ਦੇਵੀ ਦਾ ਰੂਪ ਹੁੰਦੀਆਂ ਹਨ ਤਾਂ ਕੀ ਸਿਰਫ਼ ਨਰਾਤਿੱਆਂ ਵਿੱਚ ਇਹ ਰੂਪ ਉਜ਼ਾਗ਼ਰ ਹੁੰਦਾ?ਹਰ ਰੋਜ਼ ਅਖ਼ਬਾਰਾਂ  ਵਿੱਚ ਕੁੜੀਆਂ ਨਾਲ ਹੋਏ ਬਲ਼ਾਤਕਾਰਾਂ ਦੀਆਂ ਖ਼ਬਰਾਂ ਪੜਦੇ ਹਾਂ। ਆ ਪਿੱਛੇ ਜਿਹੇ ਰਿਰਭੈਆ ਤੇ ਹੁਣ ਤਾਜ਼ਾ ਤਾਜ਼ਾ ਅਖ਼ਬਾਰਾਂ ਵਿੱਚ  ਲੇਡੀ ਡਾਕਟਰ ਨਾਲ ਹੋਇਆ ਸਮੂਹਿਕ ਬਲ਼ਾਤਕਾਰ ਦਾ ਚਰਚਾ ਰਿਹਾ। ਕਿੰਨਾਂ ਦੁੱਖ ਲੱਗਦਾ ਅਜਿਹੀਆਂ ਖ਼ਬਰਾਂ ਪੜ ਕੇ।ਉਨ੍ਹਾਂ ਮਾਸੂਮਾਂ ਦਾ ਦੁੱਖ ਨਹੀਂ ਦੇਖਿੱਆ/ਸੁਣਿਆ ਜਾਂਦਾ। ਮਨ ਅੰਦਰੋਂ ਇਹ ਸਵਾਲ ਉੱਠਦੇ ਹਨ ਕੀ ਇਨ੍ਹਾਂ ਬਲ਼ਾਤਕਾਰੀਆਂ ਦੇ ਘਰ ਕੁੜੀਆਂ ਹੈ ਨਹੀਂ?ਇਹੋ ਜਿਹਾ ਘਿਨੋਣਾ ਕੰਮ ਕਰਕੇ ਇਹ ਲੋਕ ਅਪਣੇ ਪਰਿਵਾਰਾਂ ਵਿੱਚ ਕਿੰਵੇਂ ਵਿਚਰਦੇ ਹਨ?ਅਪਣੀ ਧੀ ਭੈਣ ਨਾਲ ਅੱਖ ਕਿੰਵੇਂ ਮਿਲਾਉਂਦੇ ਹਨ?ਇਹ ਲੋਕ ਕੰਜਕ ਨਹੀਂ ਪੂਜਦੇ ਹੋਣਗੇ ਜਾਂ ਫਿਰ ਕਹਿ ਲੋ ਕਿ ਇਨ੍ਹਾਂ ਨੂੰ ਕੋਈ ਹੱਕ ਨਹੀਂ ਕੰਜਕ ਪੂਜਨ ਦਾ।ਕੰਜਕ ਪੂਜਨ ਦਾ ਤਿਉਹਾਰ ਹੀ ਇਸ ਕਰਕੇ ਬਣਾਇਆ ਗਿਆ ਕਿ ਕੁੜੀਆਂ ਦੀ ਹਿਫਾਜ਼ਤ ਕੀਤੀ ਜਾਵੇ ਉਨ੍ਹਾਂ ਨੂੰ ਇੱਜ਼ਤ ਮਾਣ ਦਿੱਤਾ ਜਾਵੇ।ਨਾ ਕਿ ਬਲ਼ਾਤਕਾਰ ਕਰਨ ਨੂੰ ਸ਼ੈਹ ਦੇਣ ਦਾ ਬਹਾਨਾ ਬਣਾ ਕੇ ਕੰਜਕ  ਪੂਜਨ ਮਨ੍ਹਾਂ ਕੀਤਾ ਜਾਵੇ।ਇਹ ਵਿਚਾਰਨ ਯੋਗ ਵਿਸ਼ਾ ਹੈ ਕਿ ਆਖ਼ਿਰ ਇਹ ਬਲ਼ਾਤਕਾਰੀ ਲੋਕ ਕੌਣ ਹਨ ? ਕਿਹੜੇ ਪਰਿਵਾਰਾਂ ਕਿਹੜੇ ਸਮਾਜ ਵਿੱਚੋ ਆਉਂਦੇ ਹਨ?ਇਨ੍ਹਾਂ ਦੇ ਅਪਣੇ ਪਰਿਵਾਰ ਇਨ੍ਹਾਂ ਨੂੰ ਬਰਦਾਸ਼ਤ ਕਿੰਉਂ ਕਰਦੇ ਹਨ? ਇਨ੍ਹਾਂ ਦੀਆਂ ਮਾਵਾਂ ਭੈਣਾਂ ਧੀਆਂ  ਕਾਨੂੰਨੀ ਕਾਰਵਾਈ ਵਿੱਚ ਕਾਨੂੰਨ ਦਾ ਸਾਥ ਦੇਣ ਤੇ ਇਨ੍ਹਾਂ ਦਾ ਵਿਰੋਧ ਕਰਨ।  ਇਨ੍ਹਾਂ ਨੂੰ ਨਕਾਰਿਆ ਜਾਵੇ ਨਾਂ ਕਿ ਇਨ੍ਹਾਂ ਨੂੰ ਸ਼ੈਹ ਦਿੱਤੀ ਜਾਵੇ।
 ਸਦੀਆਂ ਤੋਂ ਕੁੜੀਆਂ ਪੂਜਨ ਯੋਗ ਹਨ ਤੇ ਪੂਜਨ ਯੋਗ ਹੀ ਰਹਿਣੀਆਂ ਚਾਹੀਦੀਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹਾ ਸਿੱਖਿਆ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਰਾਲੀ ਸਾੜਨ ਦੀ ਰੋਕਥਾਮ ਦੀ ਜਾਗਰੂਕਤਾ ਲਈ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਲੇਖ ਲੇਖਣ ਮੁਕਾਬਲੇ ਕਰਵਾਏ ਗਏ
Next articleਬਲਾਕ ਸਿੱਧਵਾਂ ਬੇਟ 2 ਦੀਆਂ ਖੇਡਾਂ ਸਫਲਤਾਪੂਰਵਕ ਸੰਪੰਨ ਹੋਈਆਂ