ਕਮਲਜੀਤ ਸਿੰਘ ਬਣਵੈਤ ਦਾ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਮੈਂਬਰ ਨਿਯੁਕਤ ਕਰਨ ਤੇ ਕੀਤਾ ਸਨਮਾਨ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਰਦਾਰ ਕਮਲਜੀਤ ਸਿੰਘ ਬਣਵੈਤ ਉੜਾਪੜ ਹੁਣਾਂ ਨੂੰ ਭਾਰਤ ਸਰਕਾਰ ‘ਚ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸਲਾਹਕਾਰ ਵਜੋਂ ਨਿਯੁਕਤ ਕਰਨ ਤੇ ਉਹਨਾਂ ਦੇ ਜੱਦੀ ਪਿੰਡ, ਉੜਾਪੜ ਬਣਵੈਤ ਆਫਿਸ ਵਿਖੇ ਪਿੰਡ ਦੀਆਂ ਦੋਨਾਂ ਸਪੋਰਟਸ ਕਲੱਬਾਂ ਵਲੋ ਵਿਸ਼ੇਸ਼ ਤੌਰ ਤੇ ਲੋਈ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੋਰ ਤੇ ਸੀਨੀਅਰ ਪ੍ਰੈਸ ਰਿਪੋਰਟਰ ਸੁਖਵਿੰਦਰ ਸਿੰਘ ਧਾਵਾ ਪ੍ਰਧਾਨ / ਚੇਅਰਮੈਨ ਦਸ਼ਮੇਸ਼ ਸਪੋਰਟਸ ਅਕੈਡਮੀ ਐਂਡ ਵੈਲਫੇਅਰ ਯੂਥ ਕਲੱਬ ਉੜਾਪੜ (ਸਟੇਟ ਐਵਾਰਡੀ) ਹੁਣ ਵਿਸ਼ੇਸ਼ ਤੌਰ ਤੇ ਦੱਸਿਆ ਕਿ ਭਾਰਤ ਸਰਕਾਰ ਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸਲਾਹਕਾਰ ਵਜੋਂ ਨਿਯੁਕਤੀ ਹੋਣ ਨਾਲ ਕਮਲਜੀਤ ਬਣਵੈਤ ਹੁਣਾਂ ਜਿੱਥੇ ਆਪਣੇ (ਸਾਧ ਪਰਿਵਾਰ) ਅਤੇ ਸੈਣੀ ਬਰਾਦਰੀ ਦਾ ਨਾਮ ਰੋਸ਼ਨ ਕੀਤਾ, ਉੱਥੇ ਸਮੁੱਚੇ ਭਾਰਤ ਅਤੇ ਦੇਸ਼ ਵਿਦੇਸ਼ ‘ਚ ਸਮੁੱਚੇ ਪੰਜਾਬੀਆਂ ਦਾ ਨਾਮ ਰੋਸ਼ਨ ਹੋਇਆ ਹੈ। ਪਿੰਡ ਉੜਾਪੜ ਨੂੰ ਇਸ ਗੱਲ ਦਾ ਬਹੁਤ ਹੀ ਵੱਡਾ ਮਾਣ ਹੈ, ਕਿ ਭਵਿੱਖ ਵਿੱਚ ਪਹਿਲੀ ਵਾਰੀ ਕੇਂਦਰ ਸਰਕਾਰ ‘ਚ ਮਹਾਨ ਸ਼ਖਸ਼ੀਅਤ ਨੂੰ ਮੈਂਬਰ ਵਜੋਂ ਨਿਯੁਕਤ ਕੀਤਾ ਹੈ l ਜਿਕਰਯੋਗ ਜੋ ਹੈ ਕਿ ਕਮਲਜੀਤ ਬਣਵੈਤ ਰੋਜ਼ਾਨਾ ਸਪੋਕਸਮੈਨ ਅਖਬਾਰ ਦੇ ਸਾਬਕਾ ਐਡੀਟਰ ਵੀ ਸੀ ਉਦੋਂ ਉਹਨਾਂ ਨੂੰ ਸ਼੍ਰੋਮਣੀ ਪੱਤਰਕਾਰ ਪੁਰਸਕਾਰ ਨਾਲ ਵੀ ਸਨਮਾਨਤ ਕੀਤਾ ਹੋਇਆ ਹੈ। ਇਸ ਮੌਕੇ ਤੇ ਪੰਚਾਇਤੀ ਰਾਜ ਸਪੋਰਟਸ ਕਲੱਬ ਦੇ ਪ੍ਰਧਾਨ ਬਲਵੀਰ ਸਿੰਘ ਬੀ ਐਸ ਸੀ ਸਾਬਕਾ ਹੈਡ ਮਾਸਟਰ ਚੱਕਦਾਨਾ, ਦਸ਼ਮੇਸ਼ ਸਪੋਰਟਸ ਕਲੱਬ ਦੇ ਸਰਪ੍ਰਸ ਐਨ ਆਰ ਆਈ ਦਵਿੰਦਰ ਸਿੰਘ ਬਣਵੈਤ ਟਰਾਂਸਪੋਰਟਰ, ਅਮਰਜੀਤ ਸਿੰਘ ਆਰਮੀ ਹਾਕੀ ਕੋਚ, ਅਮਰਜੀਤ ਸਿੰਘ ਮਿਸਤਰੀ , ਇੰਦਰਪ੍ਰੀਤ ਸਿੰਘ ਇੰਦਰ, ਗਗਨਪ੍ਰੀਤ ਸਿੰਘ ਗੱਗੂ, ਜਸਵੰਤ ਸਿੰਘ, ਹਰਦੀਪ ਸਿੰਘ ਪਾਲੀਆਂ ਦੇ, ਗਗਨਪ੍ਰੀਤ ਸਿੰਘ ਗਗਨ, ਪ੍ਰਭਪ੍ਰੀਤ ਸਿੰਘ ਸਾਰੇ ਸਪੋਰਟਸ ਕਲੱਬਾਂ ਦੇ ਮੈਂਬਰ ਸਾਹਿਬਾਨ ਅਤੇ ਸਾਧ ਪਰਿਵਾਰ ਚੋਂ ਸਾਬਕਾ ਸਰਪੰਚ ਸਲਿੰਦਰ ਸਿੰਘ ਛਿੰਦਾ, ਪ੍ਰੋਫੈਸਰ ਮਹਿੰਦਰ ਸਿੰਘ ਬਣਵੈਤ , ਜਥੇਦਾਰ ਕਰਮ ਸਿੰਘ ਸਾਧ, ਜਸਵੀਰ ਸਿੰਘ ਸਾਧ ਸਾਬਕਾ ਡਾਇਰੈਕਟਰ ਪੀ ਏ ਡੀ ਬੈਂਕ ਨਵਾਂ ਸ਼ਹਿਰ, ਸਾਧ, ਨੰਬਰਦਾਰ ਨਰਿੰਦਰ ਸਿੰਘ ਭੂਰਾ, ਕਮਲਦੀਪ ਸਿੰਘ ਕੰਬਾ ਸਾਧ, ਪ੍ਰਿੰਸ ਪ੍ਰੀਤ ਬਣਵੈਤ ਵੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਤੋਵਾਲ ਪਿੰਡ ਦੀ ਨਵੀਂ ਬਣੀ ਪੰਚਾਇਤ ਨੇ ਧੰਨਵਾਦ ਸਮਾਗਮ ਕਰਵਾਇਆ
Next articleਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਦਾ ਜਨਰਲ ਵਰਗ ਦੇ ਵਿਅਕਤੀ ਨੂੰ ਚੇਅਰਮੈਨ ਲਗਾਉਣਾ ਐਸਸੀ ਸਮਾਜ ਨਾਲ ਧੱਕਾ : ਬੇਗਮਪੁਰਾ ਟਾਈਗਰ ਫੋਰਸ