ਕਲਯੁੱਗ ‘ਚ ਪੁੱਤ ਬਣੇ ਕਪੁੱਤ

ਸੰਜੀਵ ਸਿੰਘ ਸੈਣੀ
 (ਸਮਾਜ ਵੀਕਲੀ) ਦਿਨ ਪ੍ਰਤੀ ਦਿਨ ਮਾਪਿਆਂ ਦੀ ਬਹੁਤ ਮਾੜੀ ਹਾਲਤ ਹੁੰਦੀ ਜਾ ਰਹੀ ਹੈ। ਮਾਪਿਆਂ ਨੂੰ ਘਰੋਂ ਕੱਢਣਾ ,ਖੂਨ ਕਰਨਾ, ਜਮੀਨ ਜਾਇਦਾਦਾਂ ਪੁੱਤਾਂ ਵੱਲੋਂ ਆਪਣੇ ਨਾਮ ਕਰਵਾਉਂਣਾ ਆਮ ਗੱਲ ਹੋ ਚੁੱਕੀ ਹੈ। ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ।ਹਰ ਰੋਜ਼ ਔਲਾਦ ਹੱਥੋਂ ਮਾਂ ਪਿਓ ਦੇ ਕਤਲ ਦੀਆਂ ਖਬਰਾਂ ਆਮ ਸੁਣਨ ਨੂੰ ਮਿਲ ਰਹੀਆਂ ਹਨ। ਖਬਰ ਪੜੀ ਪਿਉ ਨੇ ਪੁੱਤ ਤੋਂ ਦਵਾਈ ਮੰਗੀ। ਦਵਾਈ ਦਾ ਕੀ ਦੇਣੀ ਸੀ, ਗੰਡਾਸੇ ਨਾਲ ਉਸਦਾ ਮੋਢਾ ਹੀ ਕੱਟ ਦਿੱਤਾ। ਅੱਜ ਦੀ ਔਲਾਦ ਮਾਪਿਆਂ ਦੇ ਹੱਥ ਚੁੱਕ ਰਹੀ ਹੈ। ਰਿਸ਼ਤੇ ਖ਼ਤਮ ਹੁੰਦੇ ਜਾ ਰਹੇ ਹਨ। ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ। ਬਜ਼ੁਰਗਾਂ ਨੂੰ ਬੋਹੜ ਦਾ ਦਰਜਾ ਦਿੱਤਾ ਗਿਆ। ਜਿਸ ਘਰ ਵਿੱਚ ਬਜ਼ੁਰਗ ਨਹੀਂ ਰਹੇ ,ਉਸ ਘਰ ਨੂੰ ਪੁੱਛ ਕੇ ਦੇਖੋ ਕਿ ਉੱਥੇ ਬਜ਼ੁਰਗ ਦੀ ਕੀ ਕਦਰ ਹੈ?ਹਾਲ ਹੀ ਵਿੱਚ ਖਬਰ ਪੜੀ ਕਿ ਪੁੱਤਰ ਵੱਲੋਂ ਆਪਣੇ ਪਿਓ ਦਾ ਕਤਲ ਕਰ ਦਿੱਤਾ ਗਿਆ। ਪੁੱਤਰ ਆਨਲਾਈਨ ਗੇਮ ਚ 25 ਲੱਖ ਰੁਪਿਆ ਹਾਰ ਗਿਆ ਸੀ। ਪਿਓ ਬਾਰ-ਬਾਰ ਉਸ ਤੋਂ 25 ਲੱਖ ਦਾ ਹਿਸਾਬ ਮੰਗ ਰਿਹਾ ਸੀ। ਆਪਣੇ ਪਿਓ ਨੂੰ ਚੰਡੀਗੜ੍ਹ ਪੀਜੀਆਈ ਦਵਾਈ ਦਵਾਉਣ ਜਾ ਰਿਹਾ ਸੀ। ਸਾਜਿਸ਼ ਰੱਚ ਕੇ ਚਾਕੂ ਮਾਰ ਕੇ ਹੀ ਪਿਓ ਦਾ ਕਤਲ ਕਰ ਦਿੱਤਾ। ਰਸਤੇ ਵਿੱਚ ਹੀ ਉਸਨੇ ਰੋਲਾ ਪਾਇਆ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੀ ਕਾਰ ਦੇ ਸ਼ੀਸ਼ੇ ਤੋੜੇ ਗਏ ਤੇ ਉਸਦੇ ਪਿਤਾ ਦੀ ਗਰਦਨ ‘ਚ ਲੋਹੇ ਦੇ ਸਰੀਏ ਨਾਲ ਵਾਰ ਕੀਤੇ ਤੇ ਲੁਟੇਰੇ ਚਾਬੀ ਲੈ ਕੇ ਫਰਾਰ ਹੋ ਗਏ। ਪੁਲਿਸ ਰਿਮਾਂਡ ਦੌਰਾਨ ਉਸਨੇ ਆਪਣਾ ਗੁਨਾ ਕਬੂਲ ਕਰ ਲਿਆ। ਦੋ ਕੁ ਮਹੀਨੇ ਪਹਿਲਾਂ ਪੁੱਤਰਾਂ ਵੱਲੋਂ ਕਹੀ ਮਾਰ ਕੇ ਆਪਣੇ ਪਿਓ ਦੀ ਹੱਤਿਆ ਦੀ ਖਬਰ ਵੀ ਪੜੀ ਸੀ। ਦੇਖੋ! ਇਨਸਾਨੀਅਤ ਕਿੰਨੀ ਸ਼ਰਮਸ਼ਾਰ ਹੋਈ ਹੈ। ਆਪਣੀ ਹੀ ਔਲਾਦ ਮਾਂ ਬਾਪ ਦਾ ਕਾਤਲ ਬਣ ਰਹੀ ਹੈ। ਮਾਂ ਬਾਪ ਆਪ ਤੰਗੀਆਂ ਕੱਟ ਕੇ ਔਲਾਦ ਨੂੰ ਪੜਾਉਂਦੇ ਹਨ ਕਿ ਬੁਢਾਪੇ ਵੇਲੇ ਉਹਨਾਂ ਦਾ ਸਹਾਰਾ ਬਣ ਸਕਣ। ਪਰ ਰਿਸ਼ਤੇ ਖ਼ਤਮ ਹੁੰਦੇ ਜਾ ਰਹੇ ਹਨ। ਵੈਸੇ ਵੀ ਅੱਜ ਦੇ ਟਾਈਮ ਵਿੱਚ ਬਜ਼ੁਰਗਾਂ ਦੀ ਕਦਰ ਬਹੁਤ ਘੱਟ ਹੋ ਰਹੀ ਹੈ ।ਘਰ ਵਿੱਚ ਰਹਿਣ ਲਈ ਬਜ਼ੁਰਗਾਂ ਨੂੰ ਥਾਂ ਤੱਕ ਨਹੀਂ ਹੈ ।ਬਿਰਧ ਆਸ਼ਰਮ ਵਿੱਚ ਬਜ਼ੁਰਗ ਜਾ ਕੇ ਆਪਣਾ ਸਮਾਂ ਲੰਘਾ ਰਹੇ ਹਨ। ਕਿਹਾ ਤਾਂ ਜਾਂਦਾ ਹੈ ਕਿ ਬਜ਼ੁਰਗ ਘਰ ਦੇ ਦਰਵਾਜ਼ੇ ਹੁੰਦੇ ਹਨ,ਪਰ ਰੱਬ ਕਰੇ ਇਹੋ ਜਿਹੀ ਔਲਾਦ ਕਿਸੇ ਨੂੰ ਵੀ ਨਾ ਦਵੇ। ਜੋ ਮਾਂ ਬਾਪ ਦਾ ਹੀ ਖੂਨ ਕਰ ਰਹੀ ਹੈ। ਚੇਤੇ ਰੱਖਿਓ !ਕੱਲ ਨੂੰ ਬੁਢਾਪਾ ਸਾਡੇ ਉੱਪਰ ਵੀ ਆਉਣਾ ਹੈ। ਜਿਹਾ ਅਸੀਂ ਬੀਜ ਰਹੇ ਹਾਂ, ਕੱਲ ਨੂੰ ਵੱਡਣਾ ਤਾਂ ਪੈਣਾ ਹੀ ਹੈ। ਚੰਗੀ ਪੈਨਸ਼ਨ ਲੈਣ ਵਾਲੇ ਬਜ਼ੁਰਗਾਂ ਦਾ ਇਹ ਹਾਲ ਹੈ, ਜਿਹੜੇ ਬਜ਼ੁਰਗ ਵਿਚਾਰੇ ਬੁਢਾਪਾ ਪੈਨਸ਼ਨ ਲੈਂਦੇ ਹੋਣੇ ਉਹਨਾਂ ਦਾ ਕੀ ਹਾਲ ਹੋਣਾ? ਕਈ ਵਾਰ ਬੜੇ ਲਿਖੇ ਬਜ਼ੁਰਗ ਪ੍ਰਸ਼ਾਸਿਕ ਅਧਿਕਾਰੀਆਂ ਕੋਲ ਸ਼ਿਕਾਇਤ ਲੈ ਕੇ ਜਾਂਦੇ ਹਨ। ਉਮੀਦ ਵੀ ਹੁੰਦੀ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਕੋਈ ਮਸਲੇ ਦਾ ਹੱਲ ਕਰ ਦੇਣਗੇ। ਪਰ ਦਫ਼ਤਰਾਂ ਵਿੱਚ ਖੱਜਲ ਖੁਆਰੀ ਹੋਣ ਕਾਰਨ ਮਸਲਾ ਉੱਥੇ ਦਾ ਉੱਥੇ ਹੀ ਖੜਾ ਰਹਿੰਦਾ ਹੈ। ਜੋ ਅੱਜ ਦੀ ਨੌਜਵਾਨ ਪੀੜੀ ਹੈ ਉਸਨੂੰ ਤਾਂ ਇਹ ਲੱਗਾ ਹੋਇਆ ਹੈ ਕਿ ਕਿਸ ਤਰ੍ਹਾਂ ਬਸ ਜਮੀਨਾਂ ਜਾਇਦਾਦਾਂ ਅਸੀਂ ਆਪਣੇ ਨਾ ਕਰਵਾ ਲਈਏ। ਜਮੀਨ ਜਾਇਦਾਦ ਨਾਂ ਕਰਵਾ ਕੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ। ‌ ਅੱਜ ਦੀ ਔਲਾਦ ਤੋਂ ਤਾਂ ਬਜ਼ੁਰਗਾਂ ਨੂੰ ਸੇਵਾ ਦੀ ਆਸ ਕਰਨੀ ਛੱਡ ਦੇਣੀ ਚਾਹੀਦੀ ਹੈ। ਡਰ ਡਰ ਕੇ ਬਜ਼ੁਰਗ ਆਪਣੇ ਘਰ ਵਿੱਚ ਸਮਾਂ ਕੱਢ ਰਹੇ ਹਨ। ਸਮਾਜ ਸੇਵੀ ਸੰਸਥਾਵਾਂ, ਸਰਪੰਚਾਂ, ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬਜ਼ੁਰਗਾਂ ਦੀ ਸਾਰ ਲੈਣੀ ਚਾਹੀਦੀ ਹੈ।
ਸੰਜੀਵ ਸਿੰਘ ਸੈਣੀ, ਮੋਹਾਲੀ ,7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਨੇ ਪ੍ਰਭਦੀਪ ਸੇਖੋਂ ਨੁੰ ਜ਼ਿਲ੍ਹਾ ਲੁਧਿ: ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ
Next article11 ਸਤੰਬਰ ਨੂੰ ਜਨਮ-ਦਿਨ ’ਤੇ ਬਹੁਪੱਖੀ ਸ਼ਖ਼ਸੀਅਤ ਸਨ-ਪ੍ਰਿੰ: ਨਰਿੰਦਰ ਸਿੰਘ ‘ਸੋਚ’