ਕਲੀ (ਤਰਜ਼ : ਰੰਨਾਂ ਚੰਚਲ ਹਾਰੀਆਂ-ਕੁਲਦੀਪ ਮਾਣਕ) 

ਖੁਸ਼ੀ "ਦੂਹੜਿਆਂ ਵਾਲਾ"

 (ਸਮਾਜ ਵੀਕਲੀ)

ਇਸ ਦੁਨੀਆਂ ਦੇ ਵਿੱਚ ਦੋਸਤੋ, ਕੁੱਝ  ਐਸੇ  ਨੇ  ਕਿਰਦਾਰ
ਜਿਹੜੇ ਯਾਰੋ ਮੈਨੂੰ ਲੱਗਦੇ
ਜਿਹੜੇ ਯਾਰੋ ਮੈਨੂੰ ਲੱਗਦੇ, ਇਸ  ਧਰਤੀ  ਉੱਤੇ  ਭਾਰ
ਮੇਰਾ ਵੱਸ ਚੱਲੇ ਇਨ੍ਹਾਂ ਸਭ ਨੂੰ
ਮੇਰਾ ਵੱਸ ਚੱਲੇ ਇਨ੍ਹਾਂ ਸਭ ਨੂੰ, ਮੈਂ…. ਦੇਵਾਂ  ਗੋਲ਼ੀ  ਮਾਰ
ਪਹਿਲੀ ਮਾਰਾਂ ਐਸੇ ਯਾਰ ਨੂੰ
ਪਹਿਲੀ ਮਾਰਾਂ ਐਸੇ ਯਾਰ ਨੂੰ, ਜਿਹੜਾ ਕਰਦਾ ਯਾਰ ਮਾਰ
ਦੂਜੀ ਮਾਰਾਂ ਐਸੀ ਨਾਰ ਨੂੰ
ਦੂਜੀ ਮਾਰਾਂ ਐਸੀ ਨਾਰ ਨੂੰ, ਜਿਹੜੀ ਹੁੰਦੀ ਹੈ ਬਦਕਾਰ
ਤੀਜੀ ਪੁੱਤ ਅਵੱਲੜਾ ਕਰੇ ਨਾ
ਤੀਜੀ ਪੁੱਤ ਅਵੱਲੜਾ ਕਰੇ ਨਾ, ਜਿਹੜਾ ਮਾਪਿਆਂ ਦਾ ਸਤਿਕਾਰ
ਚੌਥੀ ਧੀ ਬਾਬਲ ਦੀ ਪੱਗ ਨੂੰ
ਚੌਥੀ ਧੀ ਬਾਬਲ ਦੀ ਪੱਗ ਨੂੰ, ਜਿਹੜੀ ਕਰਦੀ ਤਾਰ ਤਾਰ
ਪੰਜਵੀਂ ਐਸੇ ਧੋਖੇਬਾਜ਼ ਨੂੰ
ਪੰਜਵੀਂ ਐਸੇ ਧੋਖੇਬਾਜ਼ ਨੂੰ, ਜਿਹੜਾ ਪਿੱਠ ‘ਤੇ ਕਰਦਾ ਵਾਰ
ਛੇਵੀਂ ਮਾਰਾਂ ਐਸੇ ਲੀਡਰਾਂ
ਛੇਵੀਂ ਮਾਰਾਂ ਐਸੇ ਲੀਡਰਾਂ, ਜੋ ਨਾ ਲਏ ਜਨਤਾ ਦੀ ਸਾਰ
ਸੱਤਵੀਂ ਐਸੇ ਸਾਧ ਪਾਖੰਡੀਆਂ
ਸੱਤਵੀਂ ਐਸੇ ਸਾਧ ਪਾਖੰਡੀਆਂ, ਜੋ ਰਹਿੰਦੇ ਚੇਲਣਾਂ ਦੇ ਵਿਚਕਾਰ
ਅੱਠਵੀਂ ਮਾਰਾਂ ਯਾਰ ਬਨਾਉਟੀਏ
ਅੱਠਵੀਂ ਮਾਰਾਂ ਯਾਰ ਬਨਾਉਟੀਏ ਜਿਹੜਾ ਛੱਡ ਜਾਏ ਅੱਧ ਵਿਚਕਾਰ
ਨੌਵੀਂ ਉਹ ਸਰਕਾਰੀ ਮਹਿਕਮੇ
ਨੌਵੀਂ ਉਹ ਸਰਕਾਰੀ ਮਹਿਕਮੇ, ਜਿਹੜੇ ਕਰਦੇ ਖੱਜਲ-ਖੁਆਰ
ਦਸਵੀਂ ਮਾਰਾਂ ਜਿਹੜਾ ਹੋਂਵਦਾ
ਦਸਵੀਂ ਮਾਰਾਂ ਜਿਹੜਾ ਹੋਂਵਦਾ, ਦੁਸ਼ਮਣ ਜਿਹਾ ਰਿਸ਼ਤੇਦਾਰ
‘ਦੂਹੜਿਆਂ ਵਾਲਾ’ ਸੱਚ ਸੁਣਾਵਦਾਂ
‘ਦੂਹੜਿਆਂ ਵਾਲਾ’ ਸੱਚ ਸੁਣਾਵਦਾਂ, ਸਭ ਕਰਕੇ ਸੋਚ ਵਿਚਾਰ
ਖੁਸ਼ੀ “ਦੂਹੜਿਆਂ ਵਾਲਾ”

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਟੈਂਡਰਡ ਕਲੱਬ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇ ਲਿਖਾਈ ਮੁਕਾਬਲੇ ਕਰਵਾਏ 
Next articleਨਾਨੀ ਦਾ ਘਰ