ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡੀ.ਐਫ.ਓ ਗੜ੍ਹਸ਼ੰਕਰ ਹਰਭਜਨ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸੁਨੀਲ ਕੁਮਾਰ ਰੇਂਜ ਅਫਸਰ ਦੀ ਰਹਿਨੁਮਾਈ ਹੇਠ ਅਤੇ ਅਨੁਰਾਗ ਸ਼ਰਮਾ ਸਮਾਜਿਕ ਸਲਾਹਕਾਰ ਦੇ ਸਹਿਯੋਗ ਨਾਲ ਬੀਤ ਇਲਾਕੇ ਦੇ ਪਿੰਡ ਕਾਲੇਵਾਲ ਬੀਤ, ਭੰਡਿਆਰ ਅਤੇ ਬੀਣੇਵਾਲ ਵਿਖੇ ਬੀਜ ਬਾਲ ਅਤੇ ਮਿਆਰੀ ਬੀਜਾਂ ਨਾਲ ਪਲਾਂਟੇਸ਼ਨ ਕੀਤੀ ਗਈ। ਬੀਣੇਵਾਲ ਵਿਖੇ 5 ਹਜ਼ਾਰ, ਭੰਡਿਆਰ ਵਿਖੇ 2500 ਅਤੇ ਕਾਲੇਵਾਲ ਬੀਤ ਵਿਖੇ ਹਜਾਰ ਦੇ ਕਰੀਬ ਪਲਾਂਟੇਸ਼ਨ ਕੀਤੀ ਗਈ। ਇਹਨਾਂ ਬੀਜਾਂ ਵਿੱਚ ਪਿੱਪਲ, ਬੋਹੜ, ਬੇਰ, ਕਿੱਕਰ, ਸੋਬੂਲ ਆਦਿ ਦੇ ਬੀਜ ਬੀਜੇ ਗਏ। ਇਸ ਮੌਕੇ ਤੇ ਸਮਾਜਿਕ ਸਲਾਹਕਾਰ ਅਨੁਰਾਗ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ, ਕਿ ਉਹ ਵਾਤਾਵਰਨ ਦੀ ਰੱਖਿਆ ਲਈ ਵੱਧ ਤੋਂ ਵੱਧ ਪੌਦੇ ਲਗਾਉਣ। ਇਹ ਪੌਦੇ ਜਨਮ ਦਿਨ, ਵਰ੍ਹੇਗੰਢ ਅਤੇ ਆਪਣੇ ਪਿਆਰਿਆਂ ਦੀ ਯਾਦ ਵਿੱਚ ਲਗਾਏ ਜਾਣ ਤਾਂ ਜੋ ਉਹਨਾਂ ਦੀ ਚਿਰਸਥਾਈ ਯਾਦਗਾਰ ਬਣ ਸਕੇ। ਇਸ ਮੌਕੇ ਉਹਨਾਂ ਜੰਗਲਾਤ ਵਿਭਾਗ ਵੱਲੋਂ ਲਗਾਈ ਜਾ ਰਹੀ ਨਾਨਕ ਬਗੀਚੀ ਬਾਰੇ ਵੀ ਚਾਨਣਾ ਪਾਇਆ। ਉਹਨਾਂ ਕਾਲੇਵਾਲ ਬੀਤ ਵਿਖੇ ਦਿਆਲ ਪਰਿਵਾਰ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਕੀਤੀ ਗਈ ਪਲਾਂਟੇਸ਼ਨ ਦੀ ਵੀ ਸ਼ਲਾਘਾ ਕੀਤੀ ਇਸ ਮੌਕੇ ਅਮਰੀਕ ਸਿੰਘ ਦਿਆਲ, ਕਿਹਰ ਸਿੰਘ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly