ਕਾਲੇਵਾਲ ਬੀਤ ਦੇ ਦਿਆਲ ਪਰਿਵਾਰ ਨੇ ਆਪਣੀ ਮਾਤਾ ਮਰਹੂਮ ਪ੍ਰਕਾਸ਼ ਕੌਰ ਦੀਆਂ ਅੱਖਾਂ ਦਾਨ ਕੀਤੀਆਂ

ਗੜ੍ਹਸ਼ੰਕਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ)
ਅੱਜ ਪਿੰਡ ਕਾਲੇਵਾਲ ਬੀਤ ਦਾ ਦਿਆਲ ਪਰਿਵਾਰ ਜੋ ਪਹਿਲਾਂ ਹੀ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਆ ਰਿਹਾ ਹੈ। ਚਾਹੇ ਉਹ ਖੂਨਦਾਨ ਕੈਪ, ਮੈਡੀਕਲ ਕੈਂਪ ਜਾਂ ਬੂਟੇ ਲਗਾਉਣ ਦੀ ਮੁਹਿੰਮ ਹੋਵੇ। ਮਾਸਟਰ ਅਮਰੀਕ ਦਿਆਲ ਅਤੇ ਸੋਨੀ ਦਿਆਲ ਨੇ ਇਸ ਤਰਾਂ ਦੇ ਕਾਰਜਾਂ ਚ ਵੱਧ ਚੜ੍ਹਕੇ ਹਿੱਸਾਂ ਲਿਆ। ਅੱਜ ਮਾਸਟਰ ਅਮਰੀਕ ਦਿਆਲ ਦੇ ਯਤਨਾਂ ਸਦਕਾ ਪੂਰਨ ਜੋਤ ਆਈ ਬੈਂਕ ਲੁਧਿਆਣਾ ਦੀ ਟੀਮ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਮਾਤਾ ਪ੍ਰਕਾਸ਼ ਕੌਰ ਦੀਆਂ ਅੱਖਾਂ ਦਾਨ ਵਜੋਂ ਪ੍ਰਾਪਤ ਕੀਤੀਆਂ। ਟੀਮ ਮੈਂਬਰ ਨੇ ਦੱਸਿਆ ਕਿ ਜੀਵ ਦੀ ਮੌਤ ਤੋਂ ਬਾਅਦ ਇਸ ਦੀਆਂ ਅੱਖਾਂ ਲਈਆਂ ਜਾਂਦੀਆਂ ਹਨ ਅਤੇ ਇਸ ਦੀਆਂ ਦੋਵੇਂ ਅੱਖਾਂ ਦੋ ਲੋੜਵੰਦਾਂ ਨੂੰ ਦਿੱਤੀਆਂ ਜਾਣਗੀਆਂ, ਜਿਨ੍ਹਾਂ ਦੀ ਜ਼ਿੰਦਗੀ ‘ਚ ਰੋਸ਼ਨੀ ਆਵੇਗੀ। ਉਨ੍ਹਾਂ ਸਾਰਿਆਂ ਨੂੰ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦੀ ਅਪੀਲ ਕੀਤੀ। ਇਸ ਸਮੇਂ ਸੀਟੂ ਪੰਜਾਬ ਦੇ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੌੜੀ ਨੇ ਦਿਆਲ ਪਰਿਵਾਰ ਦੀ ਇਸ ਕਾਰਜ ਲਈ ਸ਼ਲਾਘਾ ਕੀਤੀ। ਇਸ ਸਮੇਂ ਮਾਸਟਰ ਅਮਰੀਕ ਦਿਆਲ ਨੇ ਇਸ ਦੁੱਖ ਦੀ ਘੜੀ ਵਿੱਚ ਸਾਥ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਸਮੇਂ ਮਹਾਂ ਸਿੰਘ ਰੋੜੀ, ਕਾਮਰੇਡ ਅੱਛਰ ਸਿੰਘ ਟੋਰੋਵਾਲ, ਪ੍ਰਿੰਸੀਪਲ ਪ੍ਰੇਮ ਧੀਮਾਨ, ਮਾਸਟਰ ਸੁਧੀਰ ਰਾਣਾ, ਮਾਸਟਰ ਅਸ਼ਵਨੀ ਰਾਣਾ, ਡਾਕਟਰ ਫੁੰਮਣ ਸਿੰਘ, ਸਮਾਜ ਸੇਵੀ ਭਾਗ ਸਿੰਘ ਸ਼੍ਰੀ ਖੁਰਾਲਗੜ੍ਹ ਸਾਹਿਬ, ਲਾਲਾ ਬਬਲੀ ਪੁਰੀ, ਮਾਸਟਰ ਰਤਨ ਸਿੰਘ, ਮਾਸਟਰ ਜਸਵਿੰਦਰ ਸਿੰਘ, ਮਾਸਟਰ ਜਸਪਾਲ ਨੈਣਵਾਂ, ਮਾਸਟਰ ਚੂਹੜ ਸਿੰਘ, ਮਾਸਟਰ ਲਖਵਿੰਦਰ ਸਿੰਘ, ਸੁਰਿੰਦਰ ਡੀ.ਪੀ., ਪ੍ਰਿੰਸੀਪਲ ਰਾਜ ਕੁਮਾਰ, ਗੌਰਵ ਪੁਰੀ, ਮਾਸਟਰ ਹਰਜੀਤ ਸਿੰਘ, ਗੌਰਵ ਰਾਣਾ ਨੂਰਪੁਰ ਬੇਦੀ, ਬਾਬਾ ਕੇਵਲ ਸਿੰਘ ਪ੍ਰਧਾਨ ਸ਼੍ਰੀ ਖੁਰਾਲਗੜ੍ਹ ਸਾਹਿਬ, ਮਾਸਟਰ ਗਿਆਨ ਸਿੰਘ ਸਹੋਤਾ, ਸੂਬੇਦਾਰ ਬਲਵੀਰ ਸਿੰਘ, ਕਰਨੈਲ ਸਿੰਘ ਗੱਦੀਵਾਲ, ਭੁਪਿੰਦਰ ਸਿੰਘ, ਸ਼ਿੰਗਾਰਾ ਸਿੰਘ ਮੋਰਿੰਡਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅੱਪਰਾ ਵਿਖੇ ਗੁੱਗਾ ਜਾਹਰ ਪੀਰ ਜੀ ਦਾ ਅਖਾੜਾ 24 ਅਗਸਤ ਨੂੰ
Next articleਸ਼ਹਿਰ ਨੂੰ ਸਵੱਛ ਅਤੇ ਸੁੰਦਰ ਬਣਾਉਣ ਲਈ ਨਗਰ ਨਿਗਮ ਵੱਲੋਂ ਪੁੱਟਿਆ ਗਿਆ ਅਹਿਮ ਕਦਮ – ਡਾ. ਅਮਨਦੀਪ ਕੌਰ