ਸਿੱਖਿਆ ਮੰਤਰੀ ਤੇ ਵਿਭਾਗ ਦੇ ਅਧਿਕਾਰੀਆਂ ਨਾਲ ਮੰਗਾਂ ਤੇ ਬਣੀ ਸਹਿਮਤੀ ਸੂਬੇ ਦੇ ਮੋਸਮੀ ਹਾਲਾਤਾਂ ਦੇ ਚਲਦੇ ਲਿਆ ਫੈਸਲਾ ਰੈਗੂਲਰ ਅਤੇ ਵਿਭਾਗੀ ਮੰਗਾਂ ਦੇ ਹੱਲ ਦੀ ਬਣੀ ਸਹਿਮਤੀ
ਕਪੂਰਥਲਾ , 12 ਜੁਲਾਈ ( ਕੌੜਾ ) – ਪੱਕੇ ਹੋਣ ਅਤੇ ਵਿਭਾਗੀ ਮੰਗਾਂ ਨੂੰ ਲੈ ਕੇ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਤੇ ਪੂਰੇ ਪੰਜਾਬ ਵਿੱਚ ਕੀਤੀ ਕਲਮ ਛੋੜ ਹੜਤਾਲ ਇੱਕ ਮਹੀਨੇ ਲਈ ਮੁਲਤਵੀ ਕਰ ਦਿੱਤੀ ਗਈ ਹੈ। ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਜਥੇਬੰਦੀ ਦੇ ਆਗੂ ਰਮੇਸ਼ ਲਾਧੂਕਾ, ਬਨਵਾਰੀ ਲਾਲ, ਰਾਜੀਵ ਪਠਾਨੀਆ, ਆਦਿ ਨੇ ਕਿਹਾ ਕਿ ਸਿੱਖਿਆ ਮੰਤਰੀ ਪੰਜਾਬ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਲਗਾਤਾਰ ਹੋਈਆਂ ਮੀਟਿੰਗਾਂ ਵਿੱਚ ਰੈਗੂਲਰ ਅਤੇ ਤਨਖਾਹ ਅਨਾਮਲੀ ਤੇ ਸਹਿਮਤੀ ਬਣੀ ਹੈ। ਇਸ ਦੇ ਨਾਲ ਹੀ ਸੂਬੇ ਵਿਚ ਭਾਰੀ ਮੀਂਹ ਤੇ ਹੜਾ ਦੀ ਸਥਿਤੀ ਕਰਕੇ ਕਰਮਚਾਰੀਆਂ ਦੀਆਂ ਐਮਰਜੰਸੀ ਡਿਊਟੀਆਂ ਵੀ ਹਨ।
ਮੰਗਾਂ ਤੇ ਹੋਈ ਸਹਿਮਤੀ ਅਤੇ ਮੋਸਮ ਦੇ ਹਾਲਾਤਾਂ ਨੂੰ ਦੇਖਦੇ ਹੋਈ ਜਥੇਬੰਦੀ ਵੱਲੋਂ ਸਰਕਾਰ ਤੇ ਵਿਭਾਗ ਨੂੰ ਮੰਗਾਂ ਦੇ ਹੱਲ ਲਈ ਸਮਾਂ ਦਿੰਦੇ ਹੋਏ ਹੜਤਾਲ ਨੂੰ ਇੱਕ ਮਹੀਨੇ ਲਈ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ। ਆਗੂਆਂ ਨੇ ਕਿਹਾ ਕਿ ਜੇਕਰ ਮੰਗਾਂ ਦਾ ਠੋਸ ਹੱਲ ਨਾ ਹੋਇਆ ਤਾਂ ਕਰਮਚਾਰੀ ਮੁੜ ਸਘੰਰਸ਼ ਕਰਨ ਨੂੰ ਮਜਬੂਰ ਹੋਣਗੇ। ਇਸ ਦੋਰਾਨ ਵੱਖ ਵੱਖ ਅਧਿਆਪਕ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਘੰਰਸ਼ ਦੋਰਾਨ ਦਿੱਤੇ ਸਹਿਯੋਗ ਤੇ ਜਥੇਬੰਦੀ ਤਹਿ ਦਿਲੋਂ ਧੰਨਵਾਦ ਕਰਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly