ਕਲਿ ਤਾਰਨ ਗੁਰ ਨਾਨਕ ਆਇਆ…

(ਸਮਾਜ ਵੀਕਲੀ)

ਗੁਰੂ ਨਾਨਕ ਨੇ ਜੱਗ ‘ਤੇ ਆ ਕੇ ਸਭ ਨੂੰ ੴ ਪੜ੍ਹਾਇਆ
ਭੁੱਲੀ ਭਟਕੀ ਹੋਈ ਖ਼ਲਕਤ ਨੂੰ, ਮਾਨਵਤਾ ਦਾ ਸਬਕ ਸਿਖਾਇਆ

ਇਕ ਹੀ ਕਰਤਾ, ਇਕ ਹੀ ਧਰਤਾ, ਜਿਸ ਨੇ ਸਭ ਸੰਸਾਰ ਬਣਾਇਆ
ਮਾਨਵਤਾ ਦੇ ਭਲੇ ਦੀ ਖ਼ਾਤਰ, ਸਿੱਧਾਂ ਸੰਗ ਸੰਵਾਦ ਰਚਾਇਆ

ਜ਼ੁਲਮ ਵੇਖ ਬਾਬਰ ਜਾਬਰ ਦਾ ਗੁਰੂ ਨਾਨਕ ਦਾ ਦਿਲ ਕੁਰਲਾਇਆ
‘ਏਤੀ ਮਾਰ ਪਈ ਕੁਰਲਾਣੈ, ਤੈਂ ਕੀ ਦਰਦ ਨਾ ਆਇਆ’ ਗਾਇਆ

ਨਫ਼ਰਤ ਦੇ ਵਿਚ ਸੜਦੀ ਦੁਨੀਆ, ਅੰਧਕਾਰ ਵਿਚ ਡੁੱਬ ਗਈ ਸੀ,
ਬਾਣੀ ਅਤੇ ਰਬਾਬ ਦੇ ਰਾਹੀਂ ਸਚਿਆਰਾ ਜੀਵਨ ਜੀਣ ਸਿਖਾਇਆ

ਕਰਮ ਕਾਂਡ ਵਿਚ ਭੁੱਲੇ ਲੋਕੀਂ, ਗਿਆਨ ਵਿਹੂਣੇ ਫਿਰਦੇ ਪਏ ਸਨ,
ਤਰਕ ਦੇ ਨਾਲ ਦਲੀਲਾਂ ਦੇ ਕੇ, ਸੱਚ ਦੇ ਮਾਰਗ ਉੱਤੇ ਪਾਇਆ

ਕਿਰਤ ਕਮਾਈ ਕਰਕੇ ਸੁੱਚੀ, ਮਿਲ ਜਾਂਦੀ ਵਡਿਆਈ ਉੱਚੀ
ਛੱਡ ਪਕਵਾਨ ਮਲਕ ਭਾਗੋ ਦੇ, ਲਾਲੋ ਘਰ ਨੂੰ ਭਾਗ ਸੀ ਲਾਇਆ

ਸੁਰਜੀਤ ਸਿੰਘ ਲਾਂਬੜਾ
ਸੰਪਰਕ :92177-90689
100 -ਏ ,ਭਾਈ ਹਿੰਮਤ ਸਿੰਘ ਨਗਰ ,ਬਲਾਕ -ਬੀ, ਦੁੱਗਰੀ ,ਲੁਧਿਆਣਾ,ਪੰਜਾਬ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਜ਼ਿੰਦਗੀ ਦਾ ਖੇਲ’
Next articleਤਵਾਰੀਖ ਹਾਂ