ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਜਿਲਾ ਪੁਲਿਸ ਮੁਖੀ ਸ੍ਰੀ ਦੀਆਂ ਹਦਾਇਤਾਂ ਅਨੁਸਾਰ ਅਤੇ ਸਕੂਲ ਪ੍ਰਿੰਸੀਪਲ ਸ੍ਰੀ ਹਿਤੇਸ਼ ਸਹਿਗਲ ਜੀ ਦੀ ਯੋਗ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰ ਸਕੂਲ ਕਾਹਮਾ (ਸਭਸ ਨਗਰ)ਵਿਖੇ ਟ੍ਰੈਫਿਕ ਨਿਯਮਾਂ ਅਤੇ ਨਸ਼ਿਆਂ ਤੋਂ ਰੋਕਥਾਮ ਸਬੰਧੀ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਬੋਲਦਿਆਂ ਟ੍ਰੈਫਿਕ ਸੈਲ ਦੇ ਇੰਚਾਰਜ ਸ੍ਰੀ ਪ੍ਰਵੀਨ ਕੁਮਾਰ ਜੀ ਨੇ ਬੋਲਦਿਆਂ ਬੱਚਿਆਂ ਨੂੰ ਅਨੁਸ਼ਾਸਨ, ਮਾਤਾ ਪਿਤਾ ਦੀ ਆਗਿਆ ਦਾ ਪਾਲਣ, ਅਧਿਆਪਕਾਂ ਦਾ ਸਤਿਕਾਰ, ਮੋਬਾਇਲ ਦੀ ਵਰਤੋਂ,ਤੰਦਰੁਸਤ ਜੀਵਨ ਜਾਂਚ,ਸਪੀਡ ਲਿਮਿਟ,ਨਸ਼ਿਆਂ ਤੋਂ ਬਚਾਅ ਅਤੇ ਜੀਵਨ ਦੇ ਅਨੇਕਾਂ ਪਹਿਲੂਆਂ ਤੇ ਚਾਨਣਾ ਪਾਉਦਿਆਂ ਬਹੁਤ ਹੀ ਵਧੀਆ ਤਰੀਕੇ ਨਾਲ ਵਿਦਿਆਰਥੀਆਂ ਨੂੰ ਸਮਝਾਇਆ। ਉਹਨਾਂ ਨੇ ਦੱਸਿਆ ਕਿ ਜੇਕਰ 16 ਸਾਲ ਤੋਂ ਘੱਟ ਉਮਰ ਦਾ ਕੋਈ ਵਿਦਿਆਰਥੀ ਗੇਅਰ ਵਾਲਾ ਕੋਈ ਵਹੀਕਲ ਚਲਾਦਿਆਂ ਫੜਿਆ ਗਿਆ ਤਾਂ ਭਾਰੀ ਜੁਰਮਾਨਾ ਲੱਗੇਗਾ। ਜੇਕਰ 18 ਸਾਲ ਤੋਂ ਘੱਟ ਵਿਦਿਆਰਥੀ ਤੋਂ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਹਨਾਂ ਦੇ ਮਾਤਾ ਪਿਤਾ ਨੂੰ 3 ਸਾਲ ਦੀ ਕੈਦ ਅਤੇ 25000ਰੁ: ਜੁਰਮਾਨਾ ਹੋਵੇਗਾ ।
ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਲਾਉਣੀ ਅਤੇ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਹਿਨਣਾ ਬਹੁਤ ਜ਼ਰੂਰੀ ਹੈ। ਕੋਈ ਵੀ ਵਾਹਨ ਚਲਾਉਣ ਸਮੇਂ ਮੋਬਾਇਲ ਬਿਲਕੁਲ ਨਹੀਂ ਚਲਾਉਣਾ ਚਾਹੀਦਾ। ਸ੍ਰੀ ਪ੍ਰਵੀਨ ਕੁਮਾਰ ਜੀ ਨੇ ਹਮੇਸ਼ਾ ਵਾਂਗ ਬਹੁਤ ਹੀ ਪ੍ਰਭਾਵਸਾਲੀ ਤਕਰੀਰ ਵਿੱਚ ਵਿਦਿਆਰਥੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਅਤੇ ਵਿਦਿਆਰਥੀਆਂ ਨੇ ਉਹਨਾਂ ਨਾਲ ਇਹ ਸਾਰੇ ਨਿਯਮਾਂ ਦੀ ਚੰਗੀ ਤਰਾਂ ਪਾਲਣਾ ਕਰਨ ਅਤੇ ਚੰਗੇ ਇਨਸਾਨ ਬਣਨ ਦਾ ਹੱਥ ਖੜੇ ਕਰਕੇ ਵਾਅਦਾ ਕੀਤਾ।ਇਸ ਮੌਕੇ ਤੇ ਸਕੂਲ ਦੇ ਲੈਕਚਰਾਰ ਸ੍ਰੀ ਸ਼ੰਕਰ ਦਾਸ ਨੇ ਵੀ ਸਬੋਧਨ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਸ੍ਰੀ ਹਿਤੇਸ਼ ਸਹਿਗਲ, ਕੁਲਵਿੰਦਰ ਲਾਲ, ਸ੍ਰੀ ਸਤਨਾਮ ਸਿੰਘ, ਮਾਸਟਰ ਨਿਤਿਨ, ਮੈਡਮ ਸੀਮਾ ਆਦਿ ਅਧਿਆਪਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly