ਕਬੱਡੀ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਕਬੱਡੀ ਐਸਸੀਏਸ਼ਨ ਆਫ ਆਸਟਰੇਲੀਆ ਦਾ ਗਠਨ ਕੀਤਾ

 21 ਸਤੰਬਰ ਤੋਂ 27 ਅਕਤੂਬਰ ਤੱਕ ਹੋਣਗੇ ਮੁਕਾਬਲੇ – ਜੱਗੀ ਉੱਪਲ, ਬਲਜੀਤ ਸੇਖਾ 

 ਆਸਟਰੇਲੀਆ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 
 ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਦਾਇਰੇ ਵਾਲੀ ਕਬੱਡੀ ਨੂੰ ਪ੍ਰਫੁੱਲਤ ਕਰਨ ਦੇ ਮੰਤ ਨਾਲ ਪ੍ਰਵਾਸੀ ਭਾਰਤੀ ਸਮੇਂ ਸਮੇਂ ਤੇ ਉਪਰਾਲੇ ਕਰਦੇ ਰਹਿੰਦੇ ਹਨ। ਅੱਜ ਕੰਗਾਰੂਆਂ ਦੇ ਦੇਸ਼ ਆਸਟਰੇਲੀਆ ਵਿਚ ਵੀ ਕਬੱਡੀ ਖੇਡ ਦੀ ਚੜਤ ਹੈ। ਪਿੱਛਲੇ ਦਿਨੀ ਕਬੱਡੀ ਨੂੰ ਪ੍ਰਣਾਏ ਨੌਜਵਾਨਾ ਵਲੋਂ ਇਸ ਖੇਡ ਨੂੰ ਹੋਰ ਸ਼ਾਨਦਾਰ ਢੰਗ ਨਾਲ ਕਰਾਉਣ ਲਈ ਆਪਣੀ ਨਵੀਂ ਸੰਸਥਾ ਕਬੱਡੀ ਐਸੋਸੀਏਸ਼ਨ ਆਫ਼ ਆਸਟਰੇਲੀਆ ਦਾ ਨਿਰਮਾਣ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਜੱਗੀ ਉੱਪਲ ਝਨੇਰ ਅਤੇ ਚੈਅਰਮੈਨ ਸ੍ਰ ਬਲਜੀਤ ਸਿੰਘ ਸੇਖਾ ਨੇ ਦੱਸਿਆ ਕਿ ਅਸੀਂ ਕਬੱਡੀ ਦੇ ਵਿਕਾਸ ਲਈ ਇਸ ਐਸੋਸੀਏਸ਼ਨ ਦਾ ਗਠਨ ਕੀਤਾ ਹੈ। ਅਸੀ ਜਿੱਥੇ 21 ਸਤੰਬਰ ਤੋਂ 27 ਅਕਤੂਬਰ ਤੱਕ ਕਬੱਡੀ ਸੀਜਨ ਕਰਵਾ ਰਹੇ ਹਾਂ, ਉੱਥੇ ਹੀ ਅਪ੍ਰੈਲ ਵਿੱਚ ਵੱਡਾ ਅੰਤਰਰਾਸਟਰੀ ਵਿਸਵ ਕਬੱਡੀ ਕੱਪ ਵੀ ਕਰਵਾ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਭਾਰਤ ਤੋਂ ਉੱਭਰ ਰਹੇ ਖ਼ਿਡਾਰੀਆਂ ਨੂੰ ਮੌਕਾ ਦੇਣਾ ਚਾਹੁੰਦੇ ਹਾਂ। ਕਿਓਕਿ ਦੁਨੀਆ ਭਰ ਵਿੱਚ ਅੱਜ ਅਸੀਂ ਵੇਖਦੇ ਹਾਂ ਕਿ ਵੱਡੇ ਸਟਾਰ ਖਿਡਾਰੀਆਂ ਦੀ ਹੀ ਚੁਣਿਆ ਜਾ ਰਿਹਾ ਹੈ ਜਦਕਿ ਨਵੇਂ ਖਿਡਾਰੀਆਂ ਨੂੰ ਵਧੇਰੇ ਮੌਕੇ ਨਹੀਂ ਮਿਲ ਰਹੇ। ਅਸੀਂ ਚਾਹੁੰਦੇ ਹਾਂ ਕਿ ਸਾਡੀ ਐਸੋਸੀਏਸ਼ਨ ਵਿਚ ਨੌਜਵਾਨ ਖਿਡਾਰੀਆਂ ਨੂੰ ਵੱਧ ਤੋਂ ਵੱਧ ਮੌਕੇ ਮਿਲਣ। ਇਸ ਲਈ ਅਸੀ ਕਬੱਡੀ ਐਸੋਸੀਏਸ਼ਨ ਆਫ਼ ਆਸਟਰੇਲੀਆ ਦਾ ਗਠਨ ਕੀਤਾ ਹੈ। ਜਿਸ ਵਿਚ ਸਰਵਸੰਮਤੀ ਨਾਲ ਜੱਗੀ ਉੱਪਲ ਝਨੇਰ ਨੂੰ ਪ੍ਰਧਾਨ ਚੁਣਨ ਤੋਂ ਇਲਾਵਾ ਸ੍ਰ ਬਲਜੀਤ ਸਿੰਘ ਸੇਖਾ ਚੈਅਰਮੈਨ, ਪਿਰਤਾ ਲੋਪੋਂ ਵਾਈਸ ਚੇਅਰਮੈਨ, ਇੰਦਰਜੀਤ ਸਿੰਘ ਵਾਈਸ ਪ੍ਰਧਾਨ, ਜਸਮੇਰ ਰਾਣਾ ਸੈਕਟਰੀ, ਹੈਰੀ ਢਿੱਲੋਂ ਵਾਈਸ ਸੈਕਟਰੀ, ਨਵਦੀਪ ਸਿੰਘ ਸੰਘਾ ਖ਼ਜਾਨਚੀ, ਨਵੀ ਧਾਲੀਵਾਲ, ਜਗਵੰਤ ਸਿੰਘ ਸੰਧੂ ਕੋਆਡੀਨੇਟਰ ਹੋਣਗੇ। ਉਹਨਾਂ ਦੱਸਿਆ ਕਿ ਸਾਨੂੰ ਭਾਈਚਾਰੇ ਵਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਜਿਸ ਨੂੰ ਲੈਕੇ ਸਾਡੇ ਹੌਂਸਲੇ ਕਾਫ਼ੀ ਬੁਲੰਦ ਹੋਏ ਹਨ। ਇਸ ਨਾਲ ਭਵਿੱਖ ਵਿਚ ਸਾਨੂੰ ਕੁੱਝ ਹੋਰ ਚੰਗਾ ਕਰਨ ਲਈ ਮੌਕਾ ਮਿਲੇਗਾ। ਇਸ ਸੰਸਥਾਂ ਦੇ ਚੁਣੇ ਜਾਣ ਤੋਂ ਬਾਅਦ ਭਾਰਤੀ ਕਬੱਡੀ ਜਗਤ ਵਿਚ ਖ਼ੁਸ਼ੀ ਦੀ ਲਹਿਰ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਅਧਿਆਪਕ ਵਿਦਿਆਰਥੀ ਪ੍ਰੇਮ ਮਾਮਲਾ, ਇਨਸਾਫ਼ ਲਈ ਲੁਧਿਆਣਾ ਚੰਡੀਗੜ੍ਹ ਰੋਡ ਜਾਮ ਕੀਤਾ
Next articleਨਕੋਦਰ ਹਲਕੇ ਦੀ ਸੰਗਤਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਬਣਨ ਤੇ ਸਨਮਾਨ ।