ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)
ਇਲਾਕੇ ਦੇ ਉੱਭਰ ਰਹੇ ਖ਼ਿਡਾਰੀਆਂ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਪਛਾਣ ਦਿਵਾਉਣ ਲਈ ਯਤਨਸੀਲ ਸ਼ਹੀਦ ਬਚਨ ਸਿੰਘ ਕਬੱਡੀ ਅਕੈਡਮੀ ਦੇ ਉਦਮ ਨਾਲ ਕੰਮ ਕਰ ਰਹੇ ਅੰਤਰ ਰਾਸ਼ਟਰੀ ਕਬੱਡੀ ਬੁਲਾਰੇ ਸਤਪਾਲ ਮਾਹੀ ਖਡਿਆਲ ਦੀਆ ਕੋਸਿਸਾਂ ਸਦਕਾ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸੀਰਾ ਜਰਗੜੀ, ਭਿੰਦਾ ਖੱਟੜਾ ਦੀ ਬਦੌਲਤ ਸਟਾਰ ਜਾਫੀ ਖ਼ੁਸ਼ੀ ਬੱਛੋਆਣਾ ਯੂਰਪ ਲਈ ਰਵਾਨਾ ਹੋ ਗਿਆ ਹੈ। ਇਸ ਮੌਕੇ ਸਤਪਾਲ ਖਡਿਆਲ ਨੇ ਦੱਸਿਆ ਕਿ ਸਾਡੇ ਕੋਚ ਸਵ ਸ੍ਰ ਗੁਰਮੇਲ ਸਿੰਘ ਪ੍ਰਧਾਨ ਦੀ ਸੋਚ ਸੀ ਕਿ ਅਸੀਂ ਇਲਾਕੇ ਦੀ ਕਬੱਡੀ ਦਾ ਅੰਤਰ ਰਾਸ਼ਟਰੀ ਪੱਧਰ ਤੱਕ ਪ੍ਰਸਾਰ ਕਰੀਏ। ਉਸ ਸੱਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਲਾਕੇ ਦੇ ਖਿਡਾਰੀਆਂ ਨੂੰ ਵਿਦੇਸ ਭੇਜ ਰਹੇ ਹਾਂ ਤਾਂ ਕਿ ਸਾਡੇ ਇਲਾਕੇ ਦੀ ਕਬੱਡੀ ਹੋਰ ਮਜ਼ਬੂਤ ਹੋਵੈ। ਖੁਸ਼ੀ ਬੱਛੋਆਣਾ ਯੂਰਪ ਵਿਚ ਸ੍ਰ ਦਵਿੰਦਰ ਸਿੰਘ ਘਲੋਟੀ ਜਰਮਨੀ ਦੀ ਟੀਮ ਲਈ ਖੇਡੇਗਾ। ਉਹਨਾਂ ਕਿਹਾ ਕਿ ਸੀਰਾ ਜਰਗੜੀ,ਭਿੰਦਾ ਖੱਟੜਾ ਨਵੇਂ ਖਿਡਾਰੀਆਂ ਲਈ ਰਾਹ ਦਸੇਰਾ ਬਣੇ ਹਨ। ਇਸ ਮੌਕੇ ਉਹਨਾਂ ਕਿਹਾ ਕਿ ਸ੍ਰ ਕਰਨ ਸਿੰਘ ਘੁਮਾਣ ਕੈਨੇਡਾ ਦੀ ਸਰਪਰਸਤੀ ਵਿਚ ਦਿੜ੍ਹਬਾ ਖੇਡਾਂ ਦੇ ਖੇਤਰ ਵਿਚ ਆਪਣਾ ਯੋਗਦਾਨ ਪਾਉਂਦਾ ਰਹੇਗਾ। ਇਸ ਮੌਕੇ ਸ਼ਹੀਦ ਬਚਨ ਸਿੰਘ ਅਕੈਡਮੀ ਦੇ ਪ੍ਰਮੋਟਰ ਸ੍ਰ ਚਮਕੌਰ ਸਿੰਘ ਘੁਮਾਣ ਯੂ ਕੇ, ਡਾ ਮੱਘਰ ਸਿੰਘ ਸਿਹਾਲ, ਬਲਕਾਰ ਸਿੰਘ ਘੁਮਾਣ, ਫਤਿਹ ਘੁਮਾਣ ਕੈਨੇਡਾ ਨੇ ਵੀ ਯੂਰਪ ਦੇ ਪ੍ਰਮੋਟਰ ਦਾ ਧੰਨਵਾਦ ਕੀਤਾ। ਇਸ ਮੌਕੇ ਸੋਸ਼ਲ ਯੂਥ ਸਪੋਰਟਸ ਕਲੱਬ ਦੇ ਮੈਂਬਰਾਂ ਸ੍ਰ ਗੁਰਦੇਵ ਸਿੰਘ ਮੌੜ, ਕਸ਼ਮੀਰ ਸਿੰਘ ਰੋੜੇਵਾਲ, ਗੁਰਬਚਨ ਲਾਲ, ਜਸਪਾਲ ਸਿੰਘ ਪਾਲਾ, ਰਾਮ ਸਿੰਘ ਜਨਾਲ, ਸੁਖਬਿੰਦਰ ਸਿੰਘ ਭਿੰਦਾ, ਭੁਪਿੰਦਰ ਸਿੰਘ ਨਿੱਕਾ, ਨਵਦੀਪ ਸਿੰਘ ਨੋਨੀ ਕੈਨੇਡਾ, ਰਾਣਾ ਸ਼ੇਰਗਿੱਲ, ਗੋਰਾ ਕੌਹਰੀਆਂ, ਸ਼ੇਰਾ ਗਿੱਲ ਕੱਲਰਭੈਨੀ, ਲਾਲੀ ਢੰਢੋਲੀ ਖੁਰਦ ਮਨਜੀਤ ਸਟੂਡੀਓ ਲਹਿਰਾ, ਅਵਤਾਰ ਸਿੰਘ ਤਾਰੀ ਮਾਨ ਸਰਪੰਚ, ਰਿੰਕਾ ਢੰਡੋਲੀ, ਸੇਵਾ ਸਿੰਘ ਚੱਠਾ ਨਨਹੇੜਾ, ਰਾਮ ਸਿੰਘ ਮਾਨ, ਹਰਦੀਪ ਸ਼ਰਮਾ ਕਾਲਾ ਪੰਡਤ, ਝੰਡਾ ਸਿੰਘ ਖੇਤਲਾ , ਪ੍ਰਗਟ ਸਿੰਘ ਨੰਬਰਦਾਰ, ਸੁਖਪਾਲ ਸਿੰਘ ਗੁੱਜਰਾਂ, ਹਰਦੇਵ ਸਿੰਘ ਗੁੱਜਰਾਂ, ਮਤਵਾਲ ਸਿੰਘ ਗੁੱਜਰਾਂ, ਕੋਚ ਰਾਮ ਸਿੰਘ ਢੰਢੋਲੀ ਖੁਰਦ , ਗੋਲੂ ਟਿਵਾਣਾ ਆਦਿ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly