ਪਿੰਡ ਰੂਮੀ ਚ ਕਬੱਡੀ ਪ੍ਰੇਮੀ ਨੀਟੂ ਕੰਗ ਦਾ ਸਨਮਾਨ

ਵੈਨਕੂਵਰ (ਸਮਾਜ ਵੀਕਲੀ) (ਮਲਕੀਤ ਸਿਘ ) ਪਿੰਡ ਰੂਮੀ ਅਤੇ ਕਮਾਲਪੁਰਾ ਦੇ ਕਬੱਡੀ ਪ੍ਰੇਮੀਆਂ ਦੀ ਇੱਕ ਅਹਿਮ ਇਕੱਤਰਤਾ ਜੰਗ ਕਬੱਡੀ ਕਲੱਬ ਦੇ ਪ੍ਰਧਾਨ ਇੰਦਰਜੀਤ ਰੂਮੀ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਚ ਮਾਂ ਖੇਡ ਕਬੱਡੀ ਦੇ ਖਿਡਾਰੀਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਤੇ ਹਾਜ਼ਰ ਕਬੱਡੀ ਪ੍ਰੇਮੀਆਂ ਵੱਲੋਂ ਨੈਸ਼ਨਲ ਸਪੋਰਟਸ ਕਬੱਡੀ ਕਲੱਬ ਕਨੇਡਾ ਦੇ ਪ੍ਰਧਾਨ ਨੀਟੂ ਕੰਗ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ ਇਸ ਮੌਕੇ ਤੇ ਬੋਲਦਿਆਂ ਨੀਟੂ ਕੰਗ ਨੇ ਪੰਜਾਬ ਦੇ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਮਾਂ ਖੇਡ ਕਬੱਡੀ ਵੱਲ ਰੁਚਿਤ ਹੋਣ ਦੀ ਅਪੀਲ ਕੀਤੀ ਇਸ ਮੌਕੇ ਤੇ ਹਾਜ਼ਰ ਹੋਰਨਾ ਬੁਲਾਰਿਆਂ ਵੱਲੋਂ ਵੀ ਆਪਣੀਆਂ ਸੰਖੇਪ ਤਕਰੀਰਾਂ ਦੌਰਾਨ ਕਨੇਡਾ ਚ ਹੋਣ ਵਾਲੇ ਕਬੱਡੀ ਕੱਪਾਂ ਦੀ ਰਣ ਨੀਤੀ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਤੇ ਗੁਰਪ੍ਰੀਤ ਸਿੰਘ ਗੋਪੀ ਹੰਸਰਾ ਇੰਦਰਜੀਤ ਸਿੰਘ ਗਿੱਲ ਜੱਗਾ ਬਾਸੀ ਕਮਾਲਪੁਰਾ ਮਨਦੀਪ ਸਿੰਘ ਸਰਪੰਚ ਕਮਾਲਪੁਰਾ ਮਨੀ ਬਾਸੀ ਕਮਾਲਪੁਰਾ ਤਜਿੰਦਰ ਹੰਸਰਾ ਕਮਾਲਪੁਰਾ ਪ੍ਰਧਾਨ ਬਲਵਿੰਦਰ ਸਿੰਘ ਹੰਸਰਾ ਮਨਪਰੀਤ ਸਿੰਘ ਸਰਪੰਚ ਇੰਦਰਜੀਤ ਸਿੰਘ ਪੰਚ ਪਲਵਿੰਦਰ ਸਿੰਘ ਸੁਸਾਇਟੀ ਪ੍ਰਧਾਨ ਜਗਦੀਸ਼ ਸਿੰਘ ਪੰਚ ਬਲਜੀਤ ਸਿੰਘ ਪੰਚ ਪਰਮਜੀਤ ਗੁਰਵਿੰਦਰ ਸਿੰਘ ਪਾਲ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਹਸਪਤਾਲ ‘ਚ ਇੱਕੋ ਮੰਜ਼ਿਲ ‘ਤੇ ਕੰਮ ਕਰਦੀਆਂ 10 ਨਰਸਾਂ ਨੂੰ ਹੋਇਆ ਬ੍ਰੇਨ ਟਿਊਮਰ, ਡਾਕਟਰ ਵੀ ਚਿੰਤਾ ‘ਚ
Next articleਡਰੇਨਾਂ ਦੀ ਸਫਾਈ ਨੂੰ ਲੈ ਕੇ ਡਾ ਨਛੱਤਰ ਪਾਲ ਨੇ ਮੰਤਰੀ ਵਰਿੰਦਰ ਗੋਇਲ ਨਾਲ ਕੀਤੀ ਮੁਲਾਕਾਤ