ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਪੰਜਾਬੀ ਗੀਤਕਾਰੀ ਦੇ ਬੇਤਾਜ ਬਾਦਸ਼ਾਹ ਜਨਾਬ ਮੰਗਲ ਹਠੂਰ ਦਾ ਮਾਲਵੇ ਦੇ ਪ੍ਰਸਿੱਧ ਪਿੰਡ ਚਕਰ ਵਿਖੇ ਵੇਲਜ ਕਬੱਡੀ ਕੱਪ ਯੂਕੇ ਤੇ ਐਨ ਆਰ ਆਈ ਵੀਰਾਂ ਸਮੇਤ ਕਬੱਡੀ ਕੱਪ ਦੀ ਸਮੁੱਚੀ ਟੀਮ ਵਲੋਂ ਹਾਜ਼ਰੀ ਭਰਨ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਪੰਜਾਬੀ ਗੀਤਕਾਰੀ ਵਿੱਚ ਮੰਗਲ ਹਠੂਰ ਨੇ ਜੋ ਮੁਕਾਮ ਪ੍ਰਾਪਤ ਕੀਤਾ ਹੈ ਉਹ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਸਾਡੀ ਦਿਲੀਂ ਤਮੰਨਾ ਹੈ ਕਿ ਮੰਗਲ ਹਠੂਰ ਪੰਜਾਬੀ ਗੀਤਕਾਰੀ ਦੀ ਦੀਆਂ ਵੱਖ ਵੱਖ ਵੰਨਗੀਆਂ ਸਾਹਿਤ, ਸੱਭਿਆਚਾਰ, ਖੇਡਾਂ, ਸਮਾਜ ਤੇ ਹਰ ਖੇਤਰ ਵਿੱਚ ਆਪਣੀ ਲਿਖਤ ਨਾਲ ਸਰੋਤਿਆਂ ਦੇ ਦਿਲਾਂ ਦੇ ਰਾਜ ਕਰਦਾ ਰਹੇ । ਇਸ ਮੌਕੇ ਮੰਗਲ ਹਠੂਰ ਨੇ ਆਪਣੇ ਗੀਤਾਂ ਅਤੇ ਬਾਕਮਾਲ ਅੰਦਾਜ਼ ਵਿੱਚ ਲਿਖੇ ਸ਼ੇਅਰਾਂ ਨੂੰ ਸਰੋਤਿਆਂ ਦੇ ਸਨਮੁੱਖ ਪੇਸ਼ ਕਰਕੇ ਵਾਹ ਵਾਹ ਖੱਟੀ । ਇਸ ਕੀਤੇ ਗਏ ਸਨਮਾਨ ਬਦਲੇ ਵੇਲਜ ਕਬੱਡੀ ਕੱਪ ਯੂਕੇ ਤੇ ਐਨ ਆਰ ਆਈ ਵੀਰਾਂ ਦਾ ਮੰਗਲ ਹਠੂਰ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਬਾਈ ਗੁਰਚਰਨ ਸਿੰਘ ਸੂਜਾਪੁਰ ਯੂਕੇ , ਜੱਗਾ ਚਕਰ ਯੂ ਕੇ, ਪਰਮਿੰਦਰ ਸੂਜਾਪੁਰ ਯੂਕੇ , ਰਾਜ ਬਾਜਵਾ ਯੂ ਕੇ,, ਕੁੱਕੀ ਸਿੱਧਵਾਂ ਯੂ ਕੇ, ਤੇਜਵੰਤ ਚਾਹਲ ਯੂਕੇ, ਪ੍ਰਸਿੱਧ ਗੀਤਕਾਰ ਬੌਵੀ ਧੰਨੋਵਾਲੀ ਅਤੇ ਕਮੇਟੀ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly