ਵਿਧਾਇਕ ਦਿਆਲਪੁਰਾ ਸਮੇਤ ਅਨੇਕਾਂ ਆਗੂਆਂ ਨੇ ਕੀਤੇ ਸ਼ਰਧਾਂ ਦੇ ਫੁੱਲ ਭੇਟ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਅੰਤਰਰਾਸ਼ਟਰੀ ਕਬੱਡੀ ਕੋਚ ਕੇ.ਐਸ.ਨਿੰਨੀ ਦੇ ਸਤਿਕਾਰਯੋਗ ਮਾਤਾ ਜਸਵੀਰ ਕੌਰ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਆਤਮਿਕ ਸ਼ਾਤੀ ਲਈ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਿੰਡ ਬੌਂਦਲੀ ਵਿਖੇ ਪਾਏ ਗਏ| ਭੋਗ ਉਪਰੰਤ ਪੰਜਾਬ ਭਰ ਅਤੇ ਵਿਦੇਸ਼ਾਂ ਤੋਂ ਪੁੱਜੇ ਖੇਡ ਪਰਮੋਟਰ , ਰਾਜਨੀਤਿਕ , ਸਮਾਜਿਕ ਅਤੇ ਧਾਰਮਿਕ ਨੁਮਾਇੰਦਿਆਂ ਵੱਲੋਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ| ਸੰਗਤ ਨੂੰ ਸੰਬੋਧਨ ਕਰਦਿਆਂ ਪੰਜਾਬ ਪੁਲਿਸ ਦੇ ਐਸ.ਪੀ. ਨਵਰੀਤ ਸਿੰਘ ਵਿਰਕ , ਦੁਆਬਾ ਕਿਸਾਨ ਯੂਨੀਅਨ ਦੇ ਬੁਲਾਰੇ ਗੁਰਪਾਲ ਸਿੰਘ ਪਾਲਾ ਮੌਲ਼ੀ , ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਡੀ.ਪੀ ਮੱਖਣ ਸਿੰਘ ਚੜਿੱਕ ਅਤੇ ਮਾਲਵਾ ਐਜੁਕੇਸ਼ਨ ਕਾਊਂਸਲ ਦੇੇ ਮੀਤ ਪ੍ਰਧਾਨ ਜਸਪ੍ਰੀਤ ਸਿੰਘ ਕਲਾਲਮਾਜਰਾ, ਤ੍ਰਿਲੋਚਨ ਸਿੰਘ ਗਿੱਲ ਦੁਬਈ ਅਤੇ ਹਰਚੰਦ ਸਿੰਘ ਦੁਬਈ ਨੇ ਕਿਹਾ ਕਿ ਮਾਤਾ ਜਸਵੀਰ ਕੌਰ ਦੀ ਜੀਵਨ ਸ਼ੈਲੀ ਅਦਬ,ਅਣਖ ਅਤੇ ਮਿਹਨਤ ਦੀ ਪ੍ਰਤੀਕ ਸੀ| ਉਸ ਮਾਂ ਵੱਲੋਂ ਦਿੱਤੇ ਸੰਸਕਾਰਾਂ ਤੇ ਵਿਹਾਰਾਂ ਦੀ ਬਦੌਲਤ ਹੀ ਅੱਜ ਕੇ.ਐਸ. ਨਿੰਨੀ ਕਬੱਡੀ ਦੇ ਖੇਤਰ ਵਿਚ ਇਕ ਮਾਣਮੱਤਾ ਰੁਤਬਾ ਹਾਸਿਲ ਕਰੀ ਬੈਠਾ , ਜੋ ਨੌਜਵਾਨ ਪੀੜੀ ਲਈ ਰੋਲਮਾਡਲ ਹੈ ।
ਇਸ ਦੁੱਖ ਦੀ ਘੜੀ ਮੌਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ , ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ,ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਵਿਧਾਇਕ ਗੁਰਲਾਲ ਸਿੰਘ ਘਨੌਰ, ਮਨੀ ਵੜਿੰਗ ਅਮਲੋਹ , ਮੈਂਬਰ ਸ੍ਰੋਮਣੀ ਕਮੇਟੀ ਸਰਬੰਸ ਸਿੰਘ ਮਾਣਕੀ, ਬਾਰ ਕੌਂਸਲ ਲੁਧਿਆਣਾ ਦੇ ਪ੍ਰਧਾਨ ਐਡਵੋਕੇਟ ਗੁਰਕਿਰਪਾਲ ਸਿੰਘ ਗਿੱਲ,ਹਰਜਤਿੰਦਰ ਸਿੰਘ ਬਾਜਵਾ, ਸਤਿੰਦਰ ਗਿੱਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਜ਼ਿਲਾ ਮੁਹਾਲੀ,ਜਸਮੇਲ ਸਿੰਘ ਬੌਂਦਲੀ , ਚੇਅਰਮੈਨ ਹਰਪਾਲ ਸਿੰਘ ਢਿੱਲੋਂ ਪ੍ਰਧਾਨ ਆੜਤੀ ਐਸੋਸੀਏਸ਼ਨ ਸਮਰਾਲਾ ਤੋਂ ਇਲਾਵਾ ਪ੍ਰਧਾਨ ਟੋਨੀ ਕਾਲਖ, ਜਗਤਾਰ ਧਨੌਲਾ, ਬਿੱਟੂ ਜਸਪਾਲ ਬਾਂਗਰ, ਹਾਕਮ ਸਿੰਘ ਟੋਨਾ ਬਾੜੇਵਾਲ, ਕੁਲਵਿੰਦਰ ਮੱਲੀ, ਬਾਰ ਕੌਂਸਲ ਲੁਧਿਆਣਾ ਦੇ ਪ੍ਰਧਾਨ ਐਡਵੋਕੇਟ ਗੁਰਕਿਰਪਾਲ ਸਿੰਘ ਗਿੱਲ, ਕਬੱਡੀ ਕੋਚ ਤੇਜੀ ਬੱਧਨੀ, ਕਬੱਡੀ ਕੋਚ ਮਦਨਗੋਪਾਲ ਮੱਦੂ, ਤਹਿਸੀਲਦਾਰ ਹਰਬੰਸ ਸਿੰਘ, ਨਗਰ ਕੌਂਸਲ ਸਮਰਾਲਾ ਦੇ ਪ੍ਰਧਾਨ ਲਾਲਾ ਮੰਗਤ ਰਾਏ, ਨਗਰ ਕੌਂਸਲ ਸਮਰਾਲਾ ਦੇ ਮੀਤ ਪ੍ਰਧਾਨ ਸੰਜੀਵ ਕੁਮਾਰ ਸਨੀ ਦੂਆਂ ਹਰਪ੍ਰੀਤ ਸਿੰਘ ਜੰਡਪੁਰ, ਅੰਤਰਰਾਸ਼ਟਰੀ ਕਬੱਡੀ ਕੂਮੈਂਟਰ ਸੁਰਜੀਤ ਕਕਰਾਲੀ, ਮਿੰਦਰ ਸੋਹਾਣਾ,ਕਬੱਡੀ ਖਿਡਾਰੀ ਹਰਜੀਤ ਚਹਿਲਾਂ, ਦੌਲਤ ਹਰਿਓਂ ਆਸਟ੍ਰੇਲੀਆ, ਗੁਰਵੀਰ ਸਿੰਘ ਡਾਇਰੈਕਟਰ ਸ਼ਾਹੀ ਸਪੋਰਟਸ ਸਮਰਾਲਾ, ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਹਰੀ ਕਿਸ਼ਨ ਗੰਭੀਰ ,ਵਾਈਨ ਕਟਰੈਕਟਰ ਪੱਪੂ ਢਿੱਲੋਂ, ਸੋਨੀ ਢਿੱਲੋਂ ,ਡਾ ਤੇਜਪਾਲ ਸਿੰਘ ਐੱਮ ਐਸੱ ਸਮਰਾਲਾ, ਹਰਿੰਦਰ ਕੌਰ ਪ੍ਰਿੰਸੀਪਲ ਮਾਲਵਾ ਕਾਲਜ ਬੌਂਦਲੀ , ਪ੍ਰਫੈਸਰ ਕੁਲਵਿੰਦਰ ਕੌਰ ਬੌਂਦਲੀ, ਰਣਜੀਤ ਸਿੰਘ ਧੀਰਾ ਜਗ ਬਾਣੀ ਖੰਨਾ, ਕੁਲਦੀਪ ਸਿੰਘ ਬਰਮਾਲੀਪੁਰ ਜਗ ਬਾਣੀ ਖੰਨਾ,ਰਾਮ ਗੋਪਾਲ ਅਜੀਤ ਸਮਰਾਲਾ, ਰਾਮਦਾਸ ਬੰਗੜ ਜਗ ਬਾਣੀ ਸਮਰਾਲਾ, ਰਣਯੋਧ ਅਜੌਲਾ ਜਗ ਬਾਣੀ ਫ਼ਤਹਿਗੜ੍ਹ ਸਾਹਿਬ, ਗੁਰਵਿੰਦਰ ਸਿੰਘ ਗਰੇਵਾਲ ਬੀ ਬੀ ਸੀ ਨਿਊਜ਼ , ਹਰਦੇਵ ਗੰਢੂਆਂ, ਕਬੱਡੀ ਕੂਮੈਂਟਰ ਸਰਬਜੀਤ ਦਾਤੇਵਾਸ, ਕਬੱਡੀ ਕੂਮੈਂਟਰ ਜੱਸਾ ਘਰਖਣਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ,ਦੁਬਈ ਅਤੇ ਹੋਰ ਦੇਸ਼ਾਂ ਦੀਆਂ ਫੈਡਰੇਸ਼ਨਾਂ ਅਤੇ ਕਲੱਬਾਂ ਵੱਲੋਂ ਸੋਗ ਪੱਤਰ ਭੇਜੇ ਗਏ ,ਡਾ. ਹਰਬੰਸ ਉਟਾਲ , ਤੇਜਿੰਦਰ ਕਕਰਾਲਾ ਆਦਿ ਵੀ ਸ਼ਾਮਿਲ ਸਨ|
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly