
ਮੁੱਖ ਮਹਿਮਾਨ ਵਜੋਂ ਪਹੁੰਚੇ ਯਸ਼ ਬਰਨਾ ਨੇ ਉਪਰਾਲੇ ਦੀ ਕੀਤੀ ਸ਼ਲਾਘਾ
ਫਗਵਾੜਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਕੇ.ਐਲ. ਚਾਂਦ ਵੈਲਫੇਅਰ ਟਰੱਸਟ ਯੂ.ਕੇ. ਦੀ ਪੰਜਾਬ ਇਕਾਈ ਵਲੋਂ ਸੂਬਾ ਕੋਆਰਡੀਨੇਟਰ ਰਾਜਿੰਦਰ ਕੁਮਾਰ ਬੰਟੀ ਦੀ ਅਗਵਾਈ ਹੇਠ ਅੰਗਹੀਣਾਂ ਦੀ ਸੇਵਾ ਸਹਾਇਤਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ 2 ਲੋੜਵੰਦਾਂ ਨੂੰ ਵਹੀਲ ਚੇਅਰਾਂ ਭੇਂਟ ਕੀਤੀਆਂ ਗਈਆਂ। ਇਸ ਦੇ ਨਾਲ ਹੀ ਇੱਕ ਲੋੜਵੰਦ ਨੌਜਵਾਨ ਮਰੀਜ ਦੇ ਪਰਿਵਾਰ ਨੂੰ ਇਲਾਜ ਲਈ ਨਗਦ ਰਾਸ਼ੀ ਭੇਂਟ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਚੇਅਰਮੈਨ ਯਸ਼ ਬਰਨਾ ਤੋਂ ਇਲਾਵਾ ਸਮਾਜ ਸੇਵਕ ਰਮਨ ਨਹਿਰਾ, ਡਾ. ਰਮਨ ਸ਼ਰਮਾ ਅਤੇ ਜਸਵਿੰਦਰ ਸਿੰਘ ਭਗਤਪੁਰਾ ਨੇ ਟਰੱਸਟ ਵਲੋਂ ਅੰਗਹੀਣਾਂ ਤੇ ਮਰੀਜਾਂ ਲਈ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਸਮਾਜ ਦੇ ਲੋੜਵੰਦ ਵਰਗ ਲਈ ਮਸੀਹਾ ਬਣ ਕੇ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਸਮਾਜ ਦੇ ਸਮਰੱਥ ਲੋਕਾਂ ਨੂੰ ਵੀ ਅੱਗੇ ਆ ਕੇ ਅਜਿਹੇ ਸੇਵਾ ਕਾਰਜਾਂ ਵਿੱਚ ਆਪਣਾ ਵਢਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਹਰ ਲੋੜਵੰਦ ਤੱਕ ਮਦਦ ਪਹੁੰਚ ਸਕੇ। ਟਰੱਸਟ ਦੇ ਸੂਬਾ ਕੋਆਰਡੀਨੇਟਰ ਰਾਜਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਸਵ. ਸ਼ਿੰਦੋ ਬੰਗੜ ਯੂ.ਕੇ. ਦੇ ਪਰਿਵਾਰ ਵਲੋਂ ਪ੍ਰਾਪਤ ਹੋਈ ਆਰਥਕ ਸਹਾਇਤਾ ਦੇ ਨਾਲ ਇਹ ਪ੍ਰੋਜੈਕਟ ਕੀਤੇ ਗਏ ਹਨ। ਜਿਸ ਤਹਿਤ ਇੱਕ ਵਹੀਲ ਚੇਅਰ ਮੁਹੱਲਾ ਭਗਤਪੁਰਾ ਅਤੇ ਇੱਕ ਹੋਰ ਵਹੀਲ ਚੇਅਰ ਸੱਚਰਾਂ ਮੁਹੱਲਾ ਦੇ ਲੋੜਵੰਦ ਨੂੰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਕ ਲੋੜਵੰਦ ਪਰਿਵਾਰ ਦਾ ਨੌਜਵਾਨ ਜਿਸਦੇ ਦਿਮਾਗ ਵਿੱਚ ਹਾਦਸੇ ਕਾਰਨ ਸੱਟ ਲੱਗੀ ਹੈ, ਉਸ ਦੇ ਇਲਾਜ ਲਈ 10 ਹਜਾਰ ਰੁਪਏ ਦੀ ਨਗਦ ਰਾਸ਼ੀ ਭੇਂਟ ਕੀਤੀ ਗਈ ਹੈ। ਇਸ ਉਪਰਾਲੇ ਵਿੱਚ ਆਰਥਕ ਸਹਿਯੋਗ ਦੇ ਲਈ ਸਵ. ਸ਼ਿੰਦੋ ਬੰਗੜ ਯੂ.ਕੇ. ਦੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਟਰੱਸਟ ਦੇ ਸੰਸਥਾਪਕ ਕੇ.ਐਲ. ਚਾਂਦ ਦੀ ਅਗਵਾਈ ਹੇਠ ਇਹ ਉਪਰਾਲਾ ਅੱਗੇ ਵੀ ਜਾਰੀ ਰਹੇਗਾ। ਇਸ ਮੌਕੇ ਟਰੱਸਟ ਦੀ ਕੈਸ਼ੀਅਰ ਆਸ਼ਾ ਰਾਣੀ, ਜਸਵਿੰਦਰ ਸਿੰਘ ਠੇਕੇਦਾਰ ਅਕਾਲਗੜ੍ਹ, ਗੁਰਨਾਮ ਪਾਲ ਅਕਾਲਗੜ੍ਹ, ਸ਼ਿੰਗਾਰਾ ਰਾਮ, ਕੈਲਵਿਨ ਚੁੰਬਰ, ਰਾਜਕੁਮਾਰ, ਨੰਦ ਲਾਲ, ਸ਼ਵੇਤਾ, ਜਗਜੀਵਨ ਸਿੰਘ, ਬਲਵੀਰ ਆਬਾਦੀ, ਲਾਡੀ ਗੋਬਿੰਦਪੁਰਾ ਆਦਿ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


