ਕੇ ਸੀ ਕਾਲਜ ’ਚ ਡਾ.ਏ.ਸੀ.ਰਾਣਾ ਨੇ ਸੁਤੰਤਰਤਾ ਦਿਵਸ ਮੌਕੇ ਤਿਰੰਗਾ ਲਹਿਰਾਇਆ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਕਰਿਆਮ ਰੋਡ ’ਤੇ ਸਥਿਤ ਕੇਸੀ ਗਰੁੱਪ ਆੱਫ਼ ਇੰਸਟੀਚਿਊਸ਼ਨਜ਼ ਵਿਖੇ ਵੀਰਵਾਰ ਨੂੰ 78ਵੇਂ ਸੁਤੰਤਰਤਾ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਕੇਸੀ ਗਰੁੱਪ ਦੇ ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਨੇ ਅਦਾ ਕੀਤੀ। ਉਨ੍ਹਾਂ ਦੇ ਨਾਲ ਨਾਲ ਸਾਰੇ ਕਾਲਜਾਂ ਦੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਰਹੇ। ਸਵੇਰੇ ਝੰਡਾ ਲਹਿਰਾਉਣ ਉਪਰੰਤ ਡਾ. ਰਾਣਾ ਨੇ ਕਿਹਾ ਕਿ ਸਾਡੇ ਦੇਸ਼ ਨੇ ਬਹੁਤ ਸੰਘਰਸ਼ਾਂ ਤੋਂ ਬਾਅਦ ਆਜ਼ਾਦੀ ਪ੍ਰਾਪਤ ਕੀਤੀ ਸੀ। ਸਾਡੇ ਦੇਸ਼ ਦੇ ਬਹਾਦਰ ਯੋਧਿਆਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਲਈ ਸੰਘਰਸ਼ ਕੀਤਾ ਅਤੇ ਸਾਨੂੰ ਆਜ਼ਾਦੀ ਦਿਵਾਈ। ਸਾਨੂੰ ਉਨ੍ਹਾਂ ਦੀ ਤਿਆਗ ਅਤੇ ਕੁਰਬਾਨੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਅੱਜ ਸਾਡਾ ਦੇਸ਼ ਵਿਕਾਸ ਵੱਲ ਵਧ ਰਿਹਾ ਹੈ, ਪਰ ਸਾਨੂੰ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਮੰਚ ਸੰਚਾਲਨ ਬੀ.ਐੱਡ ਕਾਲਜ ਦੀ ਪ੍ਰਿੰਸੀਪਲ ਡਾ. ਕੁਲਜਿੰਦਰ ਕੌਰ ਨੇ ਕੀਤਾ, ਉਨ੍ਹਾਂ ਨੇ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਅਣਗਿਣਤ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਹਨ, ਦੇਸ਼ ’ਚ ਫੈਲੀਆਂ ਬੁਰਾਈਆਂ, ਸਮਾਜਿਕ ਕੁਰੀਤੀਆਂ, ਭ੍ਰਿਸ਼ਟਾਚਾਰ ਆਦਿ ਨੂੰ ਨੱਥ ਪਾਉਣ ਲਈ ਚੰਗੀ ਸਿੱਖਿਆ ਦੇ ਕੇ ਹੀ ਦੂਰ ਕੀਤਾ ਜਾ ਸਕਦਾ ਹੈ। ਸਾਰੇ ਕਾਲਜਾਂ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਐਨਐਸਐਸ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਅੰਕੁਸ਼ ਨਿਝਾਵਨ ਦੀ ਦੇਖ-ਰੇਖ ’ਚ ਏ.ਆਈ.ਸੀ.ਟੀ.ਈ. ਦੇ ਦਿਸ਼ਾ-ਨਿਰਦੇਸ਼ਾਂ ’ਤੇ ਹਰ ਘਰ ਤਿਰੰਗਾ ਅਭਿਆਨ ਦੇ ਤਹਿਤ ਕਾਲਜ ’ਚ ਤਿਰੰਗਾ ਰੈਲੀ ਕੱਢੀ ਗਈ, ਜਿਸ ’ਚ ਸਾਰਿਆਂ ਨੇ ਸੰਤਰੀ, ਚਿੱਟੇ ਅਤੇ ਹਰੇ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਤਿਰੰਗਾ ਲੈ ਕੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਗਾਏ। ਮੌਕੇ ’ਤੇ ਐਸ.ਏ.ਓ ਇੰਜ. ਰਜਿੰਦਰ ਕੁਮਾਰ ਮੂੰਮ, ਐਨ.ਐਸ.ਐਸ ਪ੍ਰੋਗਰਾਮ ਅਫਸਰ ਅੰਕੁਸ਼ ਨਿਝਾਵਨ, ਅਮਰਦੀਪ ਕੌਰ, ਐਚ.ਆਰ ਨਿਰਦੋਸ਼ ਕਪੂਰ, ਰਮਨ, ਏ.ਈ.ਓ ਕੁਲਵਿੰਦਰ ਰਾਣਾ, ਸੰਜੀਵ ਕੰਵਰ, ਅਨੂੰ ਸ਼ਰਮਾ ਅਤੇ ਪੀ.ਆਰ.ਓ ਵਿਪਨ ਕੁਮਾਰ ਆਦਿ ਸਮੇਤ ਸਮੁੱਚੇ ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਰਿਹਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਵਾਮੀ ਰਾਮਨਾਥ ਨੇ ਐਸ ਕੇ ਟੀ ਪਲਾਂਟੇਸ਼ਣ ਟੀਮ ਦੀ “ਵਾਤਾਵਰਨ ਬਚਾਓ ਮੁਹਿਮ” ਦੇ ਅਧੀਨ ਕੀਤਾ ਬੂਟੇ ਲਗਾਏ
Next articleSUNDAY SAMAJ WEEKLY = 18/08/2024