ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਮੁੱਚੀ ਦੁਨੀਆਂ ਦੇ ਵਿੱਚ ਹੀ ਸਰਕਾਰਾਂ ਵੱਲੋਂ ਆਪਣੀਆਂ ਏਜੰਸੀਆਂ ਪੁਲਿਸ ਤੇ ਹੋਰ ਸੁਰੱਖਿਆ ਦਸਤਿਆਂ ਵੱਲੋਂ ਜਾਂ ਲੋਕਾਂ ਵੱਲੋਂ ਆਪਸ ਵਿੱਚ ਹੀ ਇੱਕ ਦੂਜੇ ਨਾਲ ਸਰਕਾਰੀ ਗ਼ੈਰ ਸਰਕਾਰੀ ਧੱਕੇਸ਼ਾਹੀ ਹੁੰਦੀ ਆਈ ਹੈ ਇਸ ਧੱਕੇਸ਼ਾਹੀ ਦੇ ਵਿੱਚੋਂ ਇਨਸਾਫ਼ ਲੈਣ ਦੇ ਲਈ ਲੋਕ ਅਦਾਲਤਾਂ ਦਾ ਸਹਾਰਾ ਲੈਂਦੇ ਹਨ। ਅਦਾਲਤਾਂ ਦਾ ਸਹਾਰਾ ਇਸ ਲਈ ਲਿਆ ਜਾਂਦਾ ਹੈ ਕਿ ਉੱਥੇ ਸਰਕਾਰੀ ਤੇ ਗੈਰ ਸਰਕਾਰੀ ਤੌਰ ਉੱਤੇ ਜੱਜ ਵਕੀਲ ਸਾਹਿਬਾਨ ਆਦਿ ਜੁੜਦੇ ਹਨ ਤੇ ਲੋਕਾਂ ਨੂੰ ਇਨਸਾਫ਼ ਦੀ ਆਸ ਬੱਝਦੀ ਹੈ ਤੇ ਸਹੀ ਤਰੀਕਿਆਂ ਦੇ ਨਾਲ ਵਕੀਲ ਸਾਹਿਬਾਨਾ ਵੱਲੋਂ ਲੜੇ ਕੇਸਾਂ ਵਿੱਚ ਇਨਸਾਫ਼ ਵੀ ਮਿਲਦਾ ਹੈ ਸਮੇਂ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਇਨਸਾਫ਼ ਚੰਗੇ ਜੱਜ ਤੇ ਚੰਗੇ ਵਕੀਲਾਂ ਦੀ ਬਦੌਲਤ ਮਿਲਦਾ ਹੈ ਤੇ ਮਿਲਦਾ ਰਹੇਗਾ।
ਅਜਿਹੇ ਵਿੱਚ ਹੀ ਸਾਡੇ ਪੰਜਾਬ ਦੇ ਵਿੱਚ ਪੰਜਾਬ ਦੀ ਜਨਤਾ ਦੇ ਨਾਲ ਅਨੇਕਾਂ ਧੱਕੇਸ਼ਾਹੀਆਂ ਹੋਈਆਂ ਚਾਹੇ ਉਹ ਸਰਕਾਰੀ ਧਿਰ ਵੱਲੋਂ ਪੁਲਿਸ ਜਬਰ ਜਾਂ ਹੋਰ ਲੂੰ ਕੰਡੇ ਖੜੇ ਕਰਨ ਵਾਲੇ ਕੇਸ, ਇਨ੍ਹਾਂ ਕੇਸਾਂ ਨੂੰ ਪੰਜਾਬ ਹਰਿਆਣਾ ਚੰਡੀਗੜ੍ਹ ਅਦਾਲਤਾਂ ਤੋਂ ਇਲਾਵਾ ਪੰਜਾਬ ਤੇ ਹੋਰ ਵੱਡੀਆਂ ਅਦਾਲਤਾਂ ਵਿੱਚ ਵੀ ਚੰਗੇ ਵਕੀਲਾਂ ਨੇ ਪੰਜਾਬ ਵਿਚ ਹੋਈਆਂ ਧੱਕੇਸ਼ਾਹੀਆਂ ਦੇ ਕੇਸਾਂ ਨੂੰ ਲੜਿਆ ਹੈ ਤੇ ਜਿੱਥੋਂ ਇਨਸਾਫ ਦੀ ਪ੍ਰਾਪਤੀ ਵੀ ਹੋਈ ਹੈ ਜੁਡੀਸ਼ਅਲੀ ਵਿੱਚ ਹਮੇਸ਼ਾ ਹੀ ਚੰਗੇ ਜੱਜ ਸਾਹਿਬਾਨ ਵਕੀਲ ਸਾਹਿਬਾਨ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਉਥੇ ਇਹ ਆਸ ਵੀ ਹੋ ਜਾਂਦੀ ਹੈ ਕਿ ਮੈਨੂੰ ਹੁਣ ਇਨਸਾਫ਼ ਮਿਲੇਗਾ ਅਜਿਹੀ ਹੀ ਇਨਸਾਫ਼ ਪਸੰਦ ਲੋਕਾਂ ਦੀ ਧੱਕੇਸ਼ਾਹੀ ਵਿਰੁੱਧ ਲੜਨ ਵਾਲੇ ਜਸਟਿਸ ਕੁਲਦੀਪ ਸਿੰਘ ਦਾ ਨਾਮ ਵੀ ਅੱਗੇ ਆਉਂਦਾ ਹੈ ਜਿਨਾਂ ਨੇ ਪੰਜਾਬ ਨਾਲ ਸੰਬੰਧਿਤ ਅਨੇਕਾਂ ਕੇਸਾਂ ਨੂੰ ਜੁਡੀਸ਼ਲ ਵਿੱਚ ਹੱਲ ਕਰਵਾਇਆ ਤੇ ਇਨਸਾਫ਼ ਦਿਵਾਇਆ।ਕੁਲਦੀਪ ਸਿੰਘ ਜਿਹੀ ਕਾਨੂੰਨ ਦਾਨੀ ਸ਼ਖਸ਼ੀਅਤ ਬੀਤੇ ਦਿਨੀ ਇਸ ਦੁਨੀਆ ਤੋਂ ਚਲੀ ਗਈ ਹੈ ਉਹਨਾਂ ਦੀ ਯਾਦ ਦੇ ਵਿੱਚ ਪਰਿਵਾਰ ਵੱਲੋਂ ਪਾਠ ਦਾ ਭੋਗ ਚੰਡੀਗੜ੍ਹ ਵਿੱਚ ਆਉਣ ਵਾਲੀ 30 ਨਵੰਬਰ ਨੂੰ ਸੈਕਟਰ ਅੱਠ ਦੇ ਵਿੱਚ ਪਾਇਆ ਜਾ ਰਿਹਾ ਹੈ।
ਜਸਟਿਸ ਕੁਲਦੀਪ ਸਿੰਘ ਦੀ ਸ਼ਖਸੀਅਤ ਦੇ ਸਬੰਧ ਵਿੱਚ ਆਮ ਲੋਕਾਂ ਨੂੰ ਜਾਣਕਾਰੀ ਘੱਟ ਹੋਵੇਗੀ ਪਰ ਉਹਨਾਂ ਦੇ ਨਾਲ ਵਿਚਰਣ ਵਾਲੇ ਸੀਨੀਅਰ ਵਕੀਲਾਂ ਦੇ ਵਿੱਚੋਂ ਨਵਕਿਰਨ ਸਿੰਘ ਵੀ ਇਨਸਾਫ਼ ਪਸੰਦ ਸ਼ਖਸ਼ੀਅਤ ਹਨ। ਜਿਨਾਂ ਦਾ ਜੁਡੀਸੀਅਲੀ ਵਿੱਚ ਆਪਣਾ ਨਾਮ ਹੈ ਤੇ ਉਹ ਵੀ ਅਨੇਕਾਂ ਕੇਸ ਲੜ ਰਹੇ ਹਨ। ਜਸਟਿਸ ਕੁਲਦੀਪ ਸਿੰਘ ਬਾਰੇ ਗੱਲਬਾਤ ਕਰਦਿਆਂ ਨਵਕਿਰਨ ਸਿੰਘ ਹੋਰਾਂ ਨੇ ਕਿਹਾ ਹੈ ਕਿ ਜਸਟਿਸ ਕੁਲਦੀਪ ਸਿੰਘ ਦੀਆਂ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਜੋ ਕੁਝ ਉਨਾਂ ਨੇ ਪੰਜਾਬ ਲਈ ਕੀਤਾ ਹੈ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੋ ਖੁਦ ਐਡਵੋਕੇਟ ਹਨ ਹਰਜਿੰਦਰ ਸਿੰਘ ਧਾਮੀ ਨੂੰ ਬੇਨਤੀ ਕਰਾਂਗਾ ਕਿ ਉਹ ਜਸਟਿਸ ਕੁਲਦੀਪ ਸਿੰਘ ਜੀ ਦੇ ਸਤਿਕਾਰ ਵਜੋਂ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿੱਚ ਲਗਾਈ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly