(ਸਮਾਜ ਵੀਕਲੀ)
ਰੂਪ ਦਾ ਕਾਲਜ ਵਿਚ ਇਹ ਆਖ਼ਰੀ ਸਾਲ ਸੀ । ਤਿੱਖੇ ਨੈਣ ਨਕਸ਼ ਗੋਰੀ ਚਿੱਟੀ ਲੰਮੇ ਕਦ ਦੀ ਰੂਪ ਜਦੋਂ ਸਭਨੂੰ ਪਿਆਰ ਅਤੇ ਅਦਬ ਨਾਲ ਬਲਾਉਂਦੀ ਤਾਂ ਸਭ ਦਾ ਮਨ ਮੋਹ ਲੈਂਦੀ ਸੀ ਅਤੇ ਹਮੇਸਾਂ ਹਰ ਕਿਸੇ ਦੀ ਮਦਦ ਕਰਨ ਵਾਸਤੇ ਤਿਆਰ ਰਹਿੰਦੀ ਸੀ, ਲੋਕ ਸੋਚਣ ਵਿਚ ਮਜਬੂਰ ਹੋ ਜਾਂਦੇ ਸਨ ਕਿ ਇਸਦੇ ਮਾਂ-ਪਿਉ ਨੇ ਕਿੰਨੇ ਚੰਗੇ ਸੰਸਕਾਰ ਦਿੱਤੇ ਹਨ । ਪੜ੍ਹਾਈ, ਖੇਡਾਂ ਅਤੇ ਗੀਤ-ਸੰਗੀਤ ਵਿਚ ਬਹੁਤ ਹੀ ਹੋਸ਼ਿਆਰ ਸੀ ਰੂਪ। ਪੜ੍ਹਾਈ ਵਿਚ ਅਵੱਲ ਰਹਿਣ ਕਰਕੇ ਉਸਨੂੰ ਹਰ ਸਾਲ ਵਜੀਫ਼ਾ ਮਿਲਦਾ ਸੀ, ਨਹੀ ਤਾਂ ਗਰੀਬ ਮਾਂ ਬਾਪ ਕੋਲ ਇੰਨਾ ਸਰਮਾਇਆ ਕਿੱਥੇ ਸੀ ਬਚਿੱਆਂ ਨੂੰ ਪੜ੍ਹਾ ਸਕਦੇ, ਉਨ੍ਹਾ ਦਾ ਤਾਂ ਗੁਜਾਰਾ ਹੀ ਮੁਸ਼ਕਿਲ ਨਾਲ ਹੁੰਦਾ ਸੀ, ਇਕ ਕਲਰਕ ਦੀ ਨੌਕਰੀ ਵਿਚ ਬੰਦਾ ਕਿੰਨਾ ਕੂ ਕਮਾ ਸਕਦਾ ਹੈ। ਪੜ੍ਹਾਈ ਅਤੇ ਖੇਡਾਂ ਵਿਚ ਤਾਂ ਰੂਪ ਦਾ ਭਰਾ ਸੱਤਵਿੰਦਰ ਵੀ ਹੋਸ਼ਿਆਰ ਸੀ, ਪਰ ਉਹ ਹਮੇਸ਼ਾਂ ਵਿਦੇਸ਼ ਜਾਕੇ ਢੇਰ ਸਾਰੇ ਪੈਸੇ ਕਮਾਕੇ ਘਰ ਦੀ ਗਰੀਬੀ ਨੂੰ ਦੂਰ ਕਰਨ ਵਾਸਤੇ ਸੋਚਦਾ ਰਹਿੰਦਾ ਸੀ।
ਦੋਨਾਂ ਭੈਣ ਭਰਾਵਾਂ ਦਾ ਆਪਸ ਵਿਚ ਇੰਨਾ ਪਿਆਰ ਸੀ ਕਿ ਉਹ ਇਕ ਦੂਜੇ ਤੋਂ ਬਗੈਰ ਇਕ ਮਿੰਟ ਵੀ ਨਹੀਂ ਸਨ ਰਹਿ ਸਕਦੇ। ਸਤਵਿੰਦਰ ਭਾਵੇਂ ਰੂਪ ਤੋਂ ਦੋ ਸਾਲ ਛੋਟਾ ਸੀ ਪਰ ਭੈਣ ਦਾ ਬਹੁਤ ਖ਼ਿਆਲ ਰੱਖਦਾ ਸੀ। ਨਾਂ ਤਾਂ ਉਸਦਾ ਰੁਪਿੰਦਰ ਕੌਰ ਸੀ ਪਰ ਸਾਰੇ ੳਸਨੂੰ ਰੂਪ ਕਹਿਕੇ ਬਲਾਉੋਂਦੇ ਸਨ। ਇਹ ਨਾਂ ਉਸਦੇ ਬਚਪਨ ਦੇ ਸਾਥੀ ਬਲਿਹਾਰ ਨੇ ਪਾਇਆ ਸੀ। ਇੱਕੋ ਮੁਹੱਲੇ ਵਿਚ ਰਹਿਣ ਕਰਕੇ ਉਹ ਇਕ ਦੂਜੇ ਨੂੰ ਜਾਣਦੇ ਸਨ। ਦੋਨਾਂ ਦੇ ਪਿਤਾ ਸ਼ਹਿਰ ਦੀ ਨਗਰਪਾਲਿਕਾ ਵਿਚ ਇਕੱਠੇ ਕੰਮ ਕਰਦੇ ਸਨ ਅਤੇ ਉਨ੍ਹਾਂ ਦੋਨਾਂ ਨੇ ਨੌਕਰੀ ਲੱਗਣ ਤੋਂ ਪਹਿਲਾਂ ਸੋਂਹ ਚੁੱਕੀ ਸੀ ਕਿ ਭਾਵੇਂ ਕੋਈ ਕਿੰਨਾ ਵੀ ਲਾਲਚ ਦੇਵੇ ਰਿਸ਼ਵਤ ਨਹੀਂ ਲੈਣੀ, ਨਗਰਪਾਲਿਕਾ ਦਾ ਦੂਜਾ ਸਟਾਫ਼ ਉਨ੍ਹਾਂ ਤੋਂ ਤੰਗ ਆਇਆ ਹੋਇਆ ਸੀ, ਉਹ ਸੋਚਦੇ ਸਨ ਆਪ ਤਾਂ ਰਿਸ਼ਵਤ ਲੈਂਦੇ ਨਹੀਂ ਸਾਨੂੰ ਵੀ ਨਹੀਂ ਲੈਣ ਦਿੰਦੇ ਤੇ ਅਕਸਰ ਉਹ ਲੋਕ ਅਫਸਰਾਂ ਕੋਲ ਉਨ੍ਹਾਂ ਦੀਆਂ ਝੂਠੀਆਂ ਸ਼ਿਕਾਇਤਾਂ ਲਗਾਉੋਂਦੇ ਰਹਿੰਦੇ ਸਨ ਜਿਹੜੀਆਂ ਬੇਬੁਨਿਆਦ ਹੁੰਦੀਆਂ ਸਨ।
ਕਈ ਵਾਰੀ ਉਨ੍ਹਾਂ ਦੋਨਾਂ ਦੀ ਬਦਲੀ ਵੀ ਹੋਈ ਸੀ ਤੇ ਦੂਜਾ ਸਟਾਫ਼ ਖੁਸ਼ੀਆਂ ਮਨਾਉਂਦਾ ਸੀ ਕਿ ਚੰਗਾ ਹੋਇਆ ਬਦਲੀ ਹੋ ਗਈ ਹੁਣ ਉਹ ਰੱਜਕੇ ਰਿਸ਼ਵਤ ਲੈਣਗੇ,ਪਰ ਜਿੱਥੇ ਵੀ ਉਹ ਜਾਂਦੇ ਸਨ ਸਟਾਫ਼ ਵਾਸਤੇ ਮੁਸੀਬਤ ਖੜੀ ਕਰ ਦਿੰਦੇ ਸਨ।ਰਿਸ਼ਵਤ ਨਾ ਲੈਣ ਕਰਕੇ ਇਨ੍ਹਾਂ ਦੋਨਾਂ ਦੀ ਕਦੇ ਤਰੱਕੀ ਨਹੀਂ ਸੀ ਹੋਈ। ਬਲਿਹਾਰ ਵੀ ਰੂਪ ਵਾਗ ਹੀ ਲੰਮੇ ਕਦ ਦਾ ਸੀ,ਪਰ ਗੰਭੀਰ ਸੁਭਾਅ ਦਾ ਸੀ। ਪੜ੍ਹਾਈ ਅਤੇ ਖੇਡਾਂ ਵਿਚ ਰੂਪ ਵਾਂਗ ਉਹ ਵੀ ਹੋਸ਼ਿਆਰ ਸੀ ਅਤੇ ਆਪਣੇ ਮਾਂ-ਪਿਉ ਦਾ ਕੱਲਾ ਪੁੱਤ ਸੀ। ੳਸਨੂੰ ਕੋਈ ਵੀ ਬੁਰੀ ਆਦਤ ਨਹੀਂ ਸੀ, ਦੂਜੇ ਵਿਦਿਆਰਥੀ ਉਸਨੂੰ ਕਈ ਵਾਰੀ ਸ਼ਰਾਬ ਸਿਗਰਟ ਡਰਗ ਆਦਿ ਲੈਣ ਵਾਸਤੇ ਦਬਾਉ ਪਾਉੋਂਦੇ ਰਹਿੰਦੇ ਸਨ ਕਿ ਮਰਨ ਤੋਂ ਬਾਅਦ ਧਰਮ ਰਾਜ ਨੇ ਪੁੱਛਿਆ ਕਿ, ਕੀ ਕੁਝ ਕਰਕੇ ਆਇਆ ਹਂੈ, ਤਾਂ ਕੀ ਜਵਾਬ ਦੇਵੇਂਗਾ,ਪਰ ਉਹ ਪੱਕੇ ਇਰਾਦੇ ਦਾ ਇਨਸਾਨ ਸੀ।
ਵਿਦਿਆਰਥੀ ਤਾਂ ਇਹ ਵੀ ਕਹਿੰਦੇ ਰਹਿੰਦੇ ਸਨ ਕਿ ਜਿੰLਦਗੀ ਇੱਕੋ ਵਾਰੀ ਮਿਲਦੀ ਹੈ ਕਰ ਲਉ ਜਿੰਨੀ ਮੌਜ-ਮਸਤੀ ਕੀਤੀ ਜਾ ਸਕਦੀ ਹੈ। ਉਹ ਸ਼ਾਕਾਹਾਰੀ ਸੀ।ਉਸਦਾ ਕਹਿਣਾ ਸੀ ਕਿ ਲੋਕ ਮੁਰਦੇ ਦਾ ਸਸਕਾਰ ਕਰਨ ਲੱਗੇ ਦੇਰ ਨਹੀਂ ਲਗਾੳੋਂੁਦੇ, ਪਰ ਉਹੀ ਬੰਦੇ ਮਰੇ ਹੋਏ ਜਾਨਵਰ ਨੂੰ ਖਾਕੇ ਆਪਣੇ ਪੇਟ ਨੂੰ ਕਬਰਿਸਤਾਨ ਬਣਾਉੋਂਦੇ ਹਨ ਇਹ ਬੜੀ ਅਜੀਬ ਗੱਲ ਹੈ।ਉਸਨੂੰ ਇਸ ਗੱਲ ਦਾ ਕੋਈ ਇਤਰਾਜ ਨਹੀਂ ਸੀ ਕਿ, ਕੋਈ ਕੀ ਕਰਦਾ ਹੈ ਉਸਨੂੰੰ ਆਪਣੇ ਆਪ ਨੂੰ ਸੁਧਾਰਨ ਵਾਸਤੇ ਕੀ ਕਰਨਾ ਚਾਹੀਦਾ ਹੈ ਇਹ ਗੱਲ ਉਸਦੀ ਸੋਚ ਵਿਚ ਸ਼ਾਮਲ ਸੀ। ਇਹੋ ਜਿਹੀਆਂ ਗੱਲਾਂ ਸੁਣਕੇ ਦੂਜੇ ਵਿਦਿਆਰਥੀ ਕਹਿੰਦੇ ਸਨ ਕਿ, ਤੂੰ ਆਪਦੀ ਫ਼ਿਲੋਸਫ਼ੀ ਆਪਣੇ ਕੋਲ ਰੱਖਿਆ ਕਰ, ਸਾਨੂੰ ਜੋ ਚੰਗਾ ਲਗਦਾ ਹੈ ਅਸੀਂ ਉਹ ਕਰਾਂਗੇ। ਕਾਲਜ ਤੱਕ ਆਉਂਦਿਆਂ ਆਉਂਦਿਆਂ ਰੂਪ ਅਤੇ ਬਲਿਹਾਰ ਇਕ ਦੂਜੇ ਨੂੰ ਪਿਆਰ ਕਰਨ ਲੱਗ ਗਏ ਸਨ ਅਤੇ ਦੋਨਾਂ ਦੇ ਮਾਂ-ਪਿਉ ਨੇ ਉਨ੍ਹਾਂ ਦੇ ਪਿਆਰ ਤੇ ਮੋਹਰ ਵੀ ਲਗਾ ਦਿੱਤੀ ਸੀ।
ਇਹ ਜਰੂਰੀ ਨਹੀਂ ਜੋ ਇਨਸਾਨ ਚਾਹਵੇ ਉਹ ਹੋ ਜਾਵੇ। ਕਾਲਜ ਵਿਚ ਨਵੇਂ ਆਏ ਵਿਦਿਆਰਥੀ ਦਲਬੀਰ ਦੀਆਂ ਆਪ-ਹੁਦਰੀਆਂ ਤੋਂ ਵਿਦਿਆਰਥੀਆਂ ਤੋਂ ਲੈਕੇ ਪਰੋਫੈਸਰਾਂ ਤੱਕ ਤੰਗ ਆਏ ਪਏ ਸਨ। ਉਸਦਾ ਪਿਉ ਇਕ ਬਾਬਾ ਸੀ ਤੇ ਉਸਦੇ ਡੇਰੇ ਵਿਚ ਸਭ ਮਾੜੇ ਕੰਮ ਹੁੰਦੇ ਸਨ। ਉਹ ਸਾਧੂ ਬਾਬਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਕੀ ਮੰਤਰੀ ਅਤੇ ਕੀ ਅਫਸਰ ਸਾਰੇ ਆਪਣੀ ਆਪਣੀ ਗਰਜ ਨੂੰ ਸਾਧੂ ਬਾਬਾ ਦੇ ਡੇਰੇ ਵਿਚ ਆਉਂਦੇ ਸਨ, ਇਸ ਕਰਕੇ ਅਫਸਰਾਂ ਤੋਂ ਲੈਕੇ ਮੰਤਰੀਆਂ ਤੱਕ ਉਸਦੀ ਬਹੁਤ ਪਹੁੰਚ ਸੀ। ਉਸਦੇ ਡੇਰੇ ਵਿਚ ਪੁੱਛਾ ਪੁੱਛਣ ਵਾਲੇ, ਧਾਗੇ ਤਬੀਤ ਕਰਾਉਣ ਵਾਲੇ ਹਰ ਤਰ੍ਹਾਂ ਦੇ ਲੋਕ ਆਉਂਦੇ ਸਨ ਬਾਬੇ ਨੂੰ ਆਪਨੂੰ ਭਾਵੇਂ ਆਪਣੇ ਭਵਿਖ ਬਾਰੇ ਪਤਾ ਨਹੀਂ ਸੀ ਪਰ ਪੈਸੇ ਲੈਕੇ ਲੋਕਾਂ ਦਾ ਭਵਿਖ ਜਰੂਰ ਦੱਸਦਾ ਸੀ।ਲੀਡਰਾਂ ਵਾਸਤੇ ਉਹ ਵੋਟ ਬੈਂਕ ਸੀ, ਜਿਸਨੂੰ ਸਾਧੂ ਬਾਬਾ ਕਹਿ ਦਿੰਦਾ ਉਸਦੇ ਚੇਲੇ ਜਿਹੜੇ ਹਜਾਰਾਂ ਦੀ ਗਿਣਤੀ ਵਿਚ ਸਨ ਉਸ ਲੀਡਰ ਨੂੰ ਵੋਟ ਪਾ ਦਿੰਦੇ ਸਨ।
ਚੇਲਿਆਂ ਵਾਸਤੇ ਸਾਧੂ ਬਾਬਾ ਦਾ ਹੁਕਮ ਰੱਬ ਦਾ ਹੁਕਮ ਸੀ ਸਾਧੂ ਬਾਬਾ ਤੇ ਤਸਕਰੀ, ਫਿਰੋਤੀ, ਕਤਲ, ਨਜਾਇਜ ਅਸਲਾ ਰੱਖਣ, ਅਤੇ ਸੈਕਸ ਦੇ ਕਈ ਅਪਰਾਧਿਕ ਮਾਮਲੇ ਚੱਲ ਰਹੇ ਸਨ, ਪਰ ਫੇਰ ਵੀ ਪਤਾ ਨਹੀਂ ਸਾਧੂ ਬਾਬਾ ਨੇ ਚੇਲਿਆਂ ਨੂੰ ਕੀ ਘੋਲ ਕੇ ਪਿਆ ਦਿੱਤਾ ਸੀ ਉਸਦੇ ਚੇਲੇ ਉਸਨੂੰ ਰੱਬ ਹੀ ਸਮਝਣ ਲੱਗ ਗਏ ਸਨ, ਉਹ ਕਹਿੰਦੇ ਸਨ ਕਿ ਸਾਧੂ ਬਾਬਾ ਤਾਂ ਰੱਬ ਦਾ ਹੀ ਰੂਪ ਹੈ, ਬਾਬਾ ਜੀ ਨੂੰ ਤਾਂ ਫਸਾਇਆ ਜਾ ਰਿਹਾ ਹੈ ਇਹ ਜਰੂਰ ਉਨ੍ਹਾਂ ਦੇ ਦੁਸ਼ਮਣਾ ਦੀ ਚਾਲ ਹੈ,ਸਾਧੂ ਬਾਬਾ ਦੀ ਚੜ੍ਹਤ ਉਨ੍ਹਾਂ ਤੋਂ ਦੇਖੀ ਨਹੀਂ ਜਾਂਦੀ। ਸਾਂਧੂ ਬਾਬਾ ਤੇ ਪਏ ਹੋਏ ਅਪਰਾਧਿਕ ਮਾਮਲਿਆ ਦਾ ਸਾਧੂ ਬਾਬਾ ਨੂੰ ਕੋਈ ਫਿਕਰ ਨਹੀਂ ਸੀ, ਕਿਉਂਕਿ ਉਸਨੂੰ ਪਤਾ ਸੀ ਕਿ ਭਾਰਤ ਵਿਚ ਮੁਕਦੱਮੇ ਪੰਝੀ ਤੋਂ ਤੀਹ ਸਾਲ ਤੱਕ ਤਾਂ ਚੱਲਦੇ ਹਨ,ਫੇਰ ਕਾਹਦਾ ਡਰ ਹੈ।
ਮੰਤਰੀਆਂ ਅਤੇ ਅਫਸਰਾਂ ਦੀ ਸ਼ਹਿ ਤੇ ਅਤੇ ਤਾਕਤ ਦੇ ਨਸ਼ੇ ਵਿਚ ਅਨ੍ਹਾਂ ਹੋਇਆ ਬਾਬਾ ਹਰ ਮਾੜੇ ਕੰਮ ਕਰ ਰਿਹਾ ਸੀ। ਸਾਧੂ ਬਾਬਾ ਦੀ ਤਾਕਤ ਦੇ ਜ਼ੋਰ ਤੇ ਦਲਬੀਰ ਕੁਝ ਵੀ ਕਰੀ ਜਾਂਦਾ ਸੀ, ਉਸਨੂੰ ਕਿਸੇ ਦਾ ਡਰ ਨਹੀਂ ਸੀ, ਸਾਰੇ ਉਸਤੋਂ ਤੋਂ ਡਰਦੇ ਸਨ।ਦਲਬੀਰ ਡੇਰੇ ਵਿਚ ਹੁੰਦੇ ਸਾਰੇ ਮਾੜੇ ਕੰਮਾ ਨੁੰ ਦੇਖਦੇ ਹੋਏ ਵੱਡਾ ਹੋਇਆ ਸੀ, ਸੋਹਬਤ ਦਾ ਅਸਰ ਹੋਣਾ ਲਾਜਮੀ ਸੀ। ੳਸਨੂੰ ਸ਼ਰਾਬ,ਤੰਬਾਕੂ ਅਤੇ ਡਰਗ ਆਦਿ ਵਰਗੀ ਹਰ ਆਦਤ ਪਈ ਹੋਈ ਸੀ, ਡਰਗ ਬਗੈਰ ਤਾਂ ਉਹ ਰਹਿ ਨਹੀਂ ਸੀ ਸਕਦਾ। ਸਾਧੂ ਬਾਬਾ ਦਾ ਇਕਲੋਤਾ ਲੜਕਾ ਹੋਣ ਕਰਕੇ ਦਲਬੀਰ ਨੂੰ ਹਰ ਮਾੜਾ ਕੰਮ ਕਰਨ ਦੀ ਖੁੱਲੀ ਛੁੱਟੀ ਸੀ।ਕਿਉਕਿ ਸਾਧੂ ਬਾਬਾ ਡੇਰੇ ਵਿਚ ਆਪ ਗੈਰਕਾਨੂਨੀ ਕੰਮ ਕਰਦਾ ਸੀ।
ਦਲਬੀਰ ਨੇ ਇਕ ਦਿਨ ਰੂਪ ਨੂੰ ਦੇਖਿਆ ਤਾਂ ਦੇਖਦਾ ਹੀ ਰਹਿ ਗਿਆ। ਉਸਨੇ ਰੂਪ ਦਾ ਕਈ ਵਾਰੀ ਰਾਹ ਰੋਕ ਕੇ ਕਿਹਾ ਸੀ ਕਿ ਮੈਂਂ ਤੈਨੂੰ ਪਿਆਰ ਕਰਦਾ ਹਾਂ। ਜਦੋਂ ਉਹ ਰੂਪ ਨੂੰ ਤੰਗ ਕਰਨੋਂ ਹੀ ਨਾ ਹਟਿਆ ਤਾਂ ਇਕ ਦਿਨ ਰੂਪ ਨੇ ਦਲਬੀਰ ਨੂੰ ਕਿਹਾ ਕਿ ਤੂੰ ਕਹਿਨੈ ਕਿ, “ ਤੂੰ ਮੈਨੂੰ ਪਿਆਰ ਕਰਦਾ ਹੈਂ, ਪਿਆਰ ਇਹੋ ਜਿਹੇ ਹੁੰਦੇ ਹਨ ਤੂੰ ਮੈਨੂੰ ਉਹੋ ਜਿਹਾ ਪਿਆਰ ਕਰਦਾ ਹੈਂ ਜਿਹੋ ਜਿਹਾ ਤੂੰ ਦੂਸਰੀਆਂ ਕੁੜੀਆਂ ਨੂੰ ਕਰਦਾ ਹੈਂ, ਮੈਨੂੰ ਮੇਰੀਆਂ ਸਹੇਲੀਆਂ ਨੇ ਸਭ ਕੁਝ ਦੱਸ ਦਿੱਤਾ ਹੈ ਕਿ ਤੂੰ ਉਨ੍ਹਾਂ ਨੂੰ ਵੀ ਤੰਗ ਕਰਦਾ ਹੈਂ ਪਿਆਰ ਇਹੋ ਜਿਹੇ ਹੁੰਦੇ ਹਨ ?” ਪਹਿਲਾਂ ਤਾਂ ਰੂਪ ਨੇ
ਕੋਈ ਨੋਟਿਸ ਨਾ ਲਿਆ ਪਰ ਜਦੋਂ ਪਾਂਣੀ ਸਿਰ ਤੋਂ ਉਪਰ ਲੰਘ ਗਿਆ,ਤਾਂ ਇਕ ਦਿਨ ਰੂਪ ਨੇ ਆਪਦੇ ਭਰਾ ਨੂੰ ਇਹ ਗੱਲ ਦੱਸ ਦਿੱਤੀ । ਸੱਤਵਿੰਦਰ ਨੂੰ ਤਾਂ ਇਹ ਗੱਲ ਸੁਣਕੇ ਅੱਗ ਲੱਗ ਗਈ ਤੇ ਇਕ ਦਿਨ ਸੱਤਵਿੰਦਰ ਅਤੇ ਬਲਿਹਾਰ ਨੇ ਅਪਣੇ ਸਾਥੀ ਵਿਦਿਆਰਥੀਆਂ ਨਾਲ ਮਿਲਕੇ ਦਲਬੀਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿਹਾ ਕਿ, ਉਹ ਰੂਪ ਤੋਂ ਦੂਰ ਰਹੇ ਨਹੀਂ ਤਾਂ ਅਸੀਂ ਜਿਹੜਾ ਤੇਰਾ ਹਾਲ ਕਰਾਂਗੇ ਉਸਦੇ ਹੋਣ ਵਾਲੇ ਨਤੀਜੇ ਦਾ ਜ਼ਿਮੇਵਾਰ ਉਹ ਆਪ ਹੋਵਂੇਗਾ। ਦਲਬੀਰ ਦੇ ਇਹ ਕਹਿਣ ਤੇ ਕਿ ਬਲਿਹਾਰ ਨਾਲ ਤਾਂ ਰੂਪ ਤੁਰੀ ਫਿਰਦੀ ਹੈ, ਉਸਨੂੰ ਤਾਂ ਤੁਸੀਂ ਕੁਝ ਨਹੀਂ ਕਹਿੰਦੇ ।
ਸੱਤਵਿੰਦਰ ਦਾ ਕਹਿਣਾ ਸੀ ਕਿ ਬਲਿਹਾਰ ਰੂਪ ਦਾ ਮੰਗੇਤਰ ਹੈ ਹੋਰ ਕੁਝ ਪੁੱਛਣਾਂ ਹੈ। ਬਹੁਤੇ ਵਿਦਿਆਂਰਥੀਆਂ ਨੂੰ ਤੱਕ ਕੇ ਦਲਬੀਰ ਇਹ ਕਹਿਕੇ ਚਲਾ ਗਿਆ ਕਿ ਮੈਨੂੰ ਤੁਸੀਂ ਜਾਣਦੇ ਨਹੀਂ, ਮੇਰੇ ਪਿਉ ਦੀ ਬਹੁਤ ਪਹੁੰਚ ਹੈ, ਹੁਣ ਤੁਸੀਂ ਦੇਖਿਉ ਮੈਂ ਕੀ ਕਰਦਾ ਹਾਂ। ਦਲਬੀਰ ਨੂੰ ਉਸ ਦਿਨ ਦੀ ਹੋਈ ਬੇਇੱਜਤੀ ਰੜਕ ਰਹੀ ਸੀ ਉਹ ਸੋਚ ਰਿਹਾ ਸੀ ਰੂਪ ਨੂੰ ਉਹ ਹਰ ਹਾਲਤ ਵਿਚ ਪ੍ਰਾਪਤ ਕਰਕੇ ਰਹੇਗਾ। ਤੇ ਇਕ ਦਿਨ ਮੌਕਾ ਭਾਲਕੇ ਆਪਣੇ ਗੁੰਡਿਆਂ ਦੀ ਮਦਦ ਨਾਲ ਬਲਿਹਾਰ ਅਤੇ ਰੂਪ ਨੂੰ ਅਗਵਾ ਕਰਕੇ ਆਪਣੇ ਡੇਰੇ ਦੇ ਤਹਿਖਾਨੇ ਵਿਚ ਲੈ ਗਿਆ ਅਤੇ ਜਦੋਂ ਉਹ ਰੂਪ ਨਾਲ ਜਬਰਦਸਤੀ ਕਰਨ ਲੱਗਿਆ ਤਾਂ ਬਲਿਹਾਰ ਨੇ ਉਸਦਾ ਵਿਰੋਧ ਕੀਤਾ ਉਸਨੇ ਰੂਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਰੂਪ ਨੂੰ ਬਚਾ ਨਾ ਸਕਿਆ ਕਿਉਂਕਿ ਦਲਬੀਰ ਦੇ ਗੁੰਡੇ ਉਸਨੂੰ ਘਸੀਟ ਕੇ ਤਹਿਖਾਨੇ ਦੇ ਬਾਹਰ ਲੈ ਆਏ ਸਨ ਅਤੇ ਉਸਨੂੰ ਕੁੱਟ ਕੁੱਟ ਅੱਧਮੋਇਆ ਕਰ ਦਿਤਾ ਸੀ।
ਇਹ ਕਾਰਾ ਕਰਨ ਤੋਂ ਬਾਅਦ ਦਲਬੀਰ ਅਤੇ ਉਸਦੇ ਗੁੰਡੇ ਰੂਪ ਤੇ ਬਲਿਹਾਰ ਨੂੰ ਸੜਕ ਤੇ ਹੀ ਸੁੱਟ ਗਏ। ਇਕ ਭਲੇ ਪੁਰਸ਼ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਸਾਧੂ ਬਾਬਾ ਦਾ ਲੜਕਾ ਹੋਣ ਕਰਕੇ ਪੁਲਿਸ ਦਲਬੀਰ ਦੇ ਖਿਲਾਫ਼ ਰਿਪੋਰਟ ਨਹੀਂ ਸੀ ਲਿਖ ਰਹੀ ਪਰ ਮੀਡੀਆ ਦੇ ਜ਼ੋਰ ਪਾਉਣ ਤੋਂ ਬਾਅਦ ਮਜਬੂਰਨ ਉਨ੍ਹਾਂ ਨੂੰ ਰਿਪੋਰਟ ਲਿਖਣੀ ਪਈ। ਇਕ ਤਾਂ ਜਿਆਦਾ ਵੱਜੀਆਂ ਸੱਟਾਂ ਨਾ ਸਹਾਰਦੇ ਹੋਏ ਬਲਿਹਾਰ ਨੇ ਹਸਪਤਹਲ ਵਿਚ ਹੀ ਦਮ ਤੋੜ ਦਿੱਤਾ ਸੀ ਅਤੇ ਦੁਜੇ ਬਲਾਤਕਾਰ ਦੀ ਸ਼ਿਕਾਰ ਹੋਣ ਕਰਕੇ ਰੂਪ ਅੰਦਰੋਂ ਬਿਲਕੁਲ ਹੀ ਟੁੱਟ ਗਈ ਸੀ। ਉਸਦਾ ਕਈ ਵਾਰੀ ਖੁਦਕੁਸ਼ੀ ਕਰਨ ਨੂੰ ਜੀਅ ਕੀਤਾ ਸੀ, ਪਰ ਉਹ ਇਹ ਸੋਚਕੇ ਕਿ ਖੁਦਕੁਸ਼ੀ ਕਰਨ ਤੋਂ ਬਾਅਦ ਉਸਦੇ ਮਾਂ ਬਾਪ ਤੇ ਕੀ ਬੀਤੇਗੀ ਉਸਨੇ ਖੁਦਕੁਸ਼ੀ ਨਹੀਂ ਸੀ ਕੀਤੀ, ਕਿਉਂਕਿ ਉਸਦੀ ਪੱਕੀ ਸਹੇਲੀ ਪਰੀਤ ਨੇ ਵੀ ਸਾਧੁ ਬਾਬਾ ਦੀ ਵਾਸਨਾ ਦਾ ਸ਼ਿਕਾਰ ਹੋਕੇ ਖੁਦਕੁਸ਼ੀ ਕਰ ਲਈ ਸੀ। ਪਰੀਤ ਦਾ ਪਰਿਵਾਰ ਸਾਧੂ ਬਾਬਾ ਨੂੰ ਬਹੁਤ ਮੰਨਦਾ ਸੀ, ਪਰੀਤ ਤਾਂ ਸਾਧੂ ਬਾਬਾ ਦੀ ਪੱਕੀ ਸ਼ਰਧਾਲੂ ਸੀ ਅਤੇ ਸਾਧੂ ਬਾਬਾ ਤੇ ਬਹੁਤ ਭਰੋਸਾ ਕਰਦੀ ਸੀ। ਇਸ ਭਰੋਸੇ ਦਾ ਲਾਭ ਉਠਾਕੇ ਸਾਧੂ ਬਾਬਾ ਨੇ ਪਰੀਤ ਨੂੰ ਅਪਣੀ ਵਾਸਨਾ ਦਾ ਸ਼ਿਕਾਰ ਬਣਾਇਆ।
ਇਸਤੋਂ ਬਾਅਦ ਤਾਂ ਪਰੀਤ ਨੂੰ ਸਾਧੂ ਬਾਬਾ ਤੋਂ ਨਫ਼ਰਤ ਹੋ ਗਈ ਸੀ ਉਹ ਚਾੁਹੰਦੀ ਕਿ ਕਿਹੜਾ ਵੇਲਾ ਹੋਵੇ ਉਹ ਸਾਧੂ ਬਾਬਾ ਦਾ ਕਤਲ ਕਰ ਦੇਵੇ, ਪਰ ਇਹ ਸੋਚਣ ਦੀਆਂ ਗੱਲਾਂ ਸਨ।ਪਰੀਤ ਦਾ ਪਰਿਵਾਰ ਸਾਧੂ ਬਾਬਾ ਦਾ ਕੁਝ ਨਹੀਂ ਸੀ ਵਿਗਾੜ ਸਕਿਆ, ਉਲਟਾ ਸਾਧੂ ਬਾਬਾ ਨੇ ਆਪਣੇ ਚੇਲਿਆ ਰਾਹੀਂ ਪਰੀਤ ਦਾ ਬੁਰਾ ਚਾਲ-ਚਲਣ ਦੱਸ ਕੇ ਬਦਨਾਮ ਹੋਰ ਕਰ ਦਿੱਤਾ ਸੀ, ਤੇ ਪਰੀਤ ਨੇ ਬਦਨਾਮੀ ਨੂੰ ਨਾ ਸਹਾਰਦੇ ਹੋਏ ਖੁਦਕੁਸ਼ੀ ਕਰ ਲਈ ਸੀ ।ਰੂਪ ਨੇ ਸੋਚਿਆ ਖੁਦਕੁਸ਼ੀ ਕਰਨੀ ਬੁਜ਼ਦਿਲੀ ਹੈ, ਉਹ ਪਰੀਤ ਵਾਗ ਖੁਦਕੁਸ਼ੀ ਨਹੀਂ ਕਰੇਗੀ ਉਹ ਹਰ ਮੁਸੀਬਤ ਦਾ ਡਟਕੇ ਮੁਕਾਬਲਾ ਕਰੇਗੀ।ਮਰਨ ਤੋਂ ਪਹਿਲਾਂ ਬਲਿਹਾਰ ਨੇ ਰੂਪ ਨੂੰ ਕਿਹਾ ਸੀ ਕਿ ਹੋ ਸਕੇ ਤਾਂ ਦਲਬੀਰ ਤੋਂ ਬਦਲਾ ਜਰੂਰ ਲਈਂ ਤੇ ਰੂਪ ਨੇ ਦਲਬੀਰ ਤੋਂ ਬਦਲਾ ਲੈਣ ਦਾ ਪੱਕਾ ਇਰਾਦਾ ਕਰ ਲਿਆ ਸੀ।
ਉਸਨੇ ਸੋਚਿਆ ਬਲਿਹਾਰ ਨਾਲ ਕੀਤਾ ਹੋਇਆ ਵਾਦਾ ਉਹ ਜਰੂਰ ਨਿਭਾਏਗੀ। ਮਾਂ-ਪਿਉ ਦੇ ਸਾਹਮਣੇ ਬੱਚੇ ਚਲੇ ਜਾਣ ਇਸ ਤੋਂ ਵੱਡੀ ਦੁੱਖਦਾਈ ਗੱਲ ਹੋ ਹੀ ਨਹੀਂ ਸਕਦੀ। ਬਲਿਹਾਰ ਦੀ ਮੌਤ ਦਾ ਸਦਮਾਂ ਨਾ ਸਹਾਰਦੇ ਹੋਏ ਬਲਿਹਾਰ ਦੀ ਮਾਂ ਦੀ ਵੀ ਦਿਲ ਫੇਲ ਹੋ ਜਾਣ ਕਰਕੇ ਮੌਤ ਹੋ ਗਈ ਉਨ੍ਹਾਂ ਦੀ ਤਾਂ ਦੁਨਿਆਂ ਹੀ ਉੱਜੜ ਗਈ ਸੀ। ਦਲਬੀਰ ਦੇ ਪਿਉ ਨੇ ਦਲਬੀਰ ਨੂੰ ਗੁੱਸੇ ਹੋਣ ਦੀ ਬਜਾਏ ਉਸਦਾ ਪੂਰਾ ਸਾਥ ਦਿੱਤਾ ਸੀ। ਪੈਸਾ ਪਾਣੀ ਵਾਂਗ ਬਹਾਇਆ, ਗਵਾਹ ਖਰੀਦੇ ਅਤੇ ਧਮਕਾਏ ਗਏ, ਇਕ ਗਵਾਹ ਨੂੰ ਗੋਲੀ ਵੀ ਮਾਰੀ ਗਈ ਗਨੀਮਤ ਇਹ ਸੀ ਕਿ ਉਹ ਬਚ ਗਿਆ ਸੀ, ਤੇ ਰਾਜੀ ਹੋਣ ਤੋਂ ਬਾਅਦ ਉਹ ਸਾਧੂ ਬਾਬਾ ਦਾ ਪੱਕਾ ਦੁਸ਼ਮਣ ਬਣ ਗਿਆ ਸੀ, ਉਸਨੇ ਸੋਚ ਰਖਿੱਆ ਸੀ ਕਿ ਭਾਂਵੇਂ ਉਸਦੀ ਜਾਨ ਕਿਉਂ ਨਾ ਚਲੀ ਜਾਵੇ ਉਹ ਦਲਬੀਰ ਦੇ ਖਿਲਾਫ਼ ਗਵਾਹੀ ਜਰੂਰ ਦੇਵੇਗਾ, ਪਰ ਵਕੀਲਾਂ ਨੇ ਉਸ ਗਵਾਹ ਨੂੰ ਭੁਗਤਨ ਹੀ ਨਹੀਂ ਸੀ ਦਿੱਤਾ।ਸ਼ਹਿਰ ਦੇ ਮੰਨੇ ਹੋਏ ਵਕੀਲ ਲਗਾਏ ਗਏ ਰਿਸ਼ਵਤ ਦੇਣ ਦਾ ਤਾਂ ਕੋਈ ਅੰਤ ਹੀ ਨਹੀਂ ਸੀ ਵਕੀਲਾਂ ਦਾ ਕਹਿਣਾ ਸੀ ਕਿ ਵਾਰਦਾਤ ਵਾਲੇ ਦਿਨ ਦਲਬੀਰ ਵਾਰਦਾਤ ਵਾਲੀ ਜਗਾ੍ਹ ਤੇ ਹੀ ਨਹੀਂ ਸੀ।
ਸਾਧੂ ਬਾਬਾ ਨੇ ਗੁੰਡਿਆਂ ਦੇ ਪਰਵਿਰਾਂ ਨੂੰ ਢੇਰ ਸਾਰਾ ਪੈਸਾ ਦੇਣ ਦਾ ਵਾਅਦਾ ਕਰਕੇ ਗੁੰਡਿਆਂ ਨੂੰ ਮਨਾ ਲਿਆ ਸੀ ਕਿ ਜੇ ਉਹ ਇਹ ਕਹਿ ਦੇਣ ਕਿ ਦਲਬੀਰ ਇਸ ਕੇਸ ਵਿਚ ਸ਼ਾਮਲ ਨਹੀਂ ਸੀ ਇਹ ਸਾਰਾ ਕਸੂਰ ਹੀ ਉਨ੍ਹਾਂ ਦਾ ਹੈ ਤਾਂ ਉਨ੍ਹਾਂ ਦੀ ਪੂਰੀ ਦੇਖ ਭਾਲ ਕੀਤੀ ਜਾਵੇਗੀ।ਵਕੀਲ ਨੇ ਗੁiੰਡਆਂ ਰਾਹੀਂ ਕੋਰਟ ਵਿਚ ਇਹ ਬਿਆਨ ਦਵਾਕੇ ਕਿ ਰੂਪ ਦਾ ਕੋਈ ਬਲਾਤਕਾਰ ਨਹੀਂ ਹੋਇਆ ਅਸੀਂ ਤਾਂ ਸੜਕ ਤੇ ਜਾਂਦਿਆਂ ਨੂੰ ਰੂਪ ਨੂੰ ਸਿਰਫ਼ ਛੇੜਿਆਂ ਹੀ ਸੀ ਤੇ ਬਲਿਹਾਰ ਸਾਨੂੰ ਗਾਲ੍ਹਾਂ ਕੱਢਣ ਲੱਗ ਗਿਆ ਅਸੀਂ ਕਿਵੇਂ ਬਰਦਾਸ਼ਤ ਕਰ ਸਕਦੇ ਸੀ ਅਸੀਂ ਉਸਨੂੰ ਕੁੱਟ ਦਿਤੱਾ ਸਾਡੇ ਵੀ ਤਾਂ ਬਲਿਹਾਰ ਨੇ ਮਾਰੀਆਂ ਹੀ ਸਨ ਇਹ ਬਿਆਨ ਦੇਕੇ ਕੇਸ ਦਾ ਰੁੱਖ ਹੀ ਬਦਲ ਦਿੱਤਾ ਸੀ।ਕੇਸ ਖਤਮ ਹੋਣ ਤੋਂ ਬਾਅਦ ਗੁੰਡਿਆਂ ਨੂੰ ਗੈਰਇਰਾਦਤਨ ਕਤਲ ਦੇ ਤਹਿਤ ਸੱਤ ਸਾਲ ਦੀ ਕੈਦ ਹੋਈ ਜਿਹੜੀ ਸਾਧੂ ਬਾਬਾ ਦੇ ਵਕੀਲ ਨੇ ਅਪੀਲ ਕਰਕੇ ਸੱਤ ਸਾਲ ਤੋਂ ਘਟਾ ਕੇ ਤਿੰਨ ਸਾਲ ਦੀ ਸਜ਼ਾ ਵਿਚ ਬਦਲਵਾ ਦਿੱਤਾ ਸੀ, ਇਹ ਵੀ ਸਾਧੂ ਬਾਬਾ ਦੇ ਪੈਸੇ ਅਤੇ ਮੰਤਰੀਆਂ ਦੀ ਸਿਫ਼ਾਰਸ਼ ਤੇ ਹੋਇਆ ਸੀ।
ਕੇਸ ਖਤਮ ਹੋਣ ਤੋਂ ਬਾਅਦ ਸਾਧੂ ਬਾਬਾ ਨੇ ਗੁiੰਡਆ ਦੇ ਪਰਿਵਾਰਾਂ ਨੂੰ ਮਾਲਾ ਮਾਲ ਕਰ ਦਿੱਤਾ ਸੀ। ਦਲਬੀਰ ਇਸ ਕੇਸ ਤੋਂ ਸਾਫ਼ ਬਰੀ ਹੋ ਗਿਆ ਸੀ। ਉਸ ਦਿਨ ਰੂਪ ਬਲਿਹਾਰ ਨੂੰ ਯਾਦ ਕਰਕੇ ਬਹੁਤ ਰੋਈ ਸੀ ਬੀਤਿਆ ਵਕਤ ਉਸਦੇ ਹੱਥ ਨਹੀਂ ਸੀ ਆ ਰਿਹਾ ਕਈ ਵਾਰੀ ਉਹ ਸੋਚਦੀ ਸੀ ਕਿ ਕਾਸ਼ ਬਲਿਹਾਰ ਮੇਰੇ ਕੋਲ ਆ ਜਾਵੇ ਪਰ ਇਹ ਸੋਚਣ ਦੀਆਂ ਗੱਲਾਂ ਹੀ ਸਨ ਕੋਈ ਮਰਿਆ ਹੋਇਆ ਵੀ ਕਦੇ ਵਾਪਸ ਆਇਆ ਹੈ। ਦਿਨ ਵਿਚ ਕਈ ਵਰੀ ਹੌਂਕੇ ਭਰਕੇ ਬਲਿਹਾਰ ਨੂੰ ਯਾਦ ਕਰਕੇ ਕਹਿੰਦੀ ਜਾਹ ਵੇ ਅੜਿਆ ਤੂੰ ਤਾਂ ਮੈਨੂੰ ਰਾਹ ਵਿਚ ਹੀ ਛੱਡ ਗਿਆ ਹਂੈ।ਰੂਪ ਦੀ ਇਹ ਹਾਲਤ ਦੇਖ ਕੇ ਰੂਪ ਦੇ ਮਾਂ-ਪਿਉ ਬੜੇ ਦੁਖੀ ਸਨ ਅਤੇ ਭਰਾ ਸੱਤਵਿੰਦਰ ਵੀ ਬਹੁਤ ਵਾਰੀ ਸਮਝਾ ਚੁੱਕਿਆ ਸੀ ਕਿ ਰੂਪ ਜਿਹੜਾ ਹੋਣਾ ਸੀ ਉਹ ਹੋ ਗਿਆ ਤੇਰੀ ਸੇਹਤ ਅੱਧੀ ਰਹਿ ਗਈ ਹੈ ਸਭ ਕੁਝ ਭੁਲਾਕੇ ਆਪਣੀ ਸੇਹਤ ਦਾ ਖਿਆਲ ਰੱਖ। ਵੀਰਾਂ,“ ਮੈਂ ਇੰਨੇ ਵੱਡੇ ਹਾਦਸੇ ਨੂੰ ਕਿਵੇਂ ਭੁਲਾ ਦੇਵਾਂ, ਮੇਰਾ ਬਲਿਹਾਰ ਚਲਾ ਗਿਆ ਮੇਰੇ ਨਾਲ ਜਿਹੜਾ ਕੁਝ ਹੋਇਆ ਹੈ ਉਹ ਤੈਨੂੰ ਪਤਾ ਹੀ ਹੈ ਪਰ ਮੈਂ ਇਸ ਹਾਦਸੇ ਨੂੰ ਭੁੱਲਣ ਦੀ ਕੋਸ਼ਿਸ਼ ਜਰੂਰ ਕਰਗੀ।
ਕਈ ਵਾਰੀ ਸੱਤਵਿੰਦਰ ਦਲਬੀਰ ਦਾ ਕਤਲ ਕਰਨ ਬਾਰੇ ਸੋਚਦਾ ਸੀ ਘਰ ਵਿਚ ਇਹ ਗੱਲ ਵੀ ਹੋਈ ਸੀ ਪਰ ਉਸਦੇ ਮਾਂ-ਪਿਉ ਅਤੇ ਭੈਣ ਰੂਪ ਨਹੀਂ ਸਨ ਮੰਨੇ। ਉਨ੍ਹਾਂ ਦਾ ਕਹਿਣਾ ਸੀ ਕਿ ਇਹੋਜਿਆਂ ਨੂੰ ਰੱਬ ਆਪੇ ਸਜ਼ਾ ਦੇਵੇਗਾ। ਰੂਪ ਵਕੀਲ ਬਣ ਗਈ ਸੀ ਉਹ ਘਰਦਿਆਂ ਨੂੰ ਆਵਦਾ ਵਿਆਹ ਨਾ ਕਰਵਾਉਣ ਬਾਰੇ ਕਈ ਵਾਰੀ ਕਹਿ ਚੁੱਕੀ ਸੀ ਉਸਨੇ ਦਿਲ ਵਿਚ ਪੱਕਾ ਇਰਾਦਾ ਕਰ ਲਿਆ ਸੀ ਕਿ ਉਹ
ਦਲਬੀਰ ਤੋਂ ਬਦਲਾ ਲਏ ਬਗੈਰ ਵਿਆਹ ਨਹੀਂ ਕਰਵਾਏਗੀ। ਰੂਪ ਦੇ ਮਾਮਾ ਜੀ ਰੂਪ ਦੇ ਪਿਤਾ ਜੀ ਨੂੰ ਕਈ ਵਾਰੀ ਕਹਿ ਚੁੱਕੇ ਸਨ ਕਿ ਰੂਪ ਨੂੰ ਉਨ੍ਹਾਂ ਕੋਲ ਥਾਈਲੈਂਡ ਘੱਲ ਦਿੳ, ਉਸਦੇ ਮਿੱਤਰ ਜੀਵਨ ਸਿੰਘ ਦੀ ਵਕੀਲਾਂ ਦੀ ਫਰਮ ਹੈ ਉਹ ਇਕ ਵਕੀਲ ਦੀ ਭਾਲ ਵਿਚ ਹਨ ਜਦੋਂ ਮਿੱਤਰ ਨੂੰ ਰੁਪ ਬਾਰੇ ਦiੱਸਆ ਤਾਂ ਉਹ ਬਹੁਤ ਖੁਸ਼ ਹੋਇਆ ਉਹ ਕਈ ਵਾਰੀ ਰੂਪ ਨੂੰ ਬਲਾਉਣ ਵਾਸਤੇ ਕਹਿ ਚੁੱਕਿਆ ਹੈ ਕਿ ਰੂਪ ਨੂੂੰ ਕਹੋ ਕਿ ੳਹ ਥਾਈਲੈਂਡ ਆ ਜਾਵੇ ਇਕ ਤਾਂ ਨਵੇਂ ਮਾਹੋਲ ਵਿਚ ਆਕੇ ਪਿਛਲੀਆ ਗੱਲਾਂ ਭੁਲ ਜਾਵੇਗੀ ਅਤੇ ਦੂਜੇ ਵਿਦੇਸਾਂ ਵਿਚਲੀ ਨਿਆਂ ਪ੍ਰਨਾਲੀ ਬਾਰੇ ਪਤਾ ਲੱਗ ਜਾਵੇਗਾ ਜੇ ਨਹੀਂ ਚੰਗਾ ਲਗਿੱਆ ਤਾਂ ਕਿਹੜੀ ਮਜਬੂਰੀ ਹੈ ਜਦੋਂ ਦਿਲ ਕੀਤਾਂ ਰੂਪ ਵਾਪਸ ਆ ਸਕਦੀ ਹੈ।
ਘਰਦਿਆਂ ਦੇ ਕਹਿਣ ਤੇ ਅਖੀਰ ਰੂਪ ਨੇ ਥਾਈਲੈਡ ਜਾਣ ਦਾ ਮਨ ਬਣਾ ਹੀ ਲਿਆ । ਰੂਪ ਨੇ ਥਾਈਲੈਡ ਆਕੇ ਉਸ ਮਾਹੋਲ ਨੂੰ ਜਲਦੀ ਅਪਨਾ ਲਿਆ ਸੀ ਇਕ ਮਾਮਾ ਜੀ ਦਾ ਪਿਆਰ ਅਤੇ ਦੁਜੇ ਉਸਦੇ ਮਿਤੱਰ ਦੀ ਵਕੀਲੀ ਦੀ ਫਰਮ ਰੂਪ ਨੇ ਆਪਣੀ ਪਿਛਲੀ ਜ਼ਿਦਗੀ ਨੂੰ ਭੁਲਾਕੇ ਜ਼ਿਦਗੀ ਨਵੇਂ ਸਿਰੇ ਤੋਂ ਜੀਣਾ ਆਰੰਭ ਦਿੱਤਾ ਸੀ।ਨਾਲੇ ਉਸਨੇ ਸੋਚਿਆਂ ਕਨੇਡਾ ਅਮਰੀਕਾ ਨਾ ਸਹੀ ਭਰਾ ਸੱਤਵਿੰਦਰ ਦੀ ਵਿਦੇਸ਼ ਆਉਣ ਦੀ ਰੀਝ ਤਾਂ ਪੂਰੀ ਹੋ ਹੀ ਸਕਦੀ ਹੈ। ਦਲਬੀਰ ਨੂੰ ਬਰੀ ਕਰਵਾਉਣ ਤੋਂ ਬਾਅਦ ਸਾਧੂ ਬਾਬਾ ਨੇ ਸੋਚਿਆ ਇਸ ਵਾਰੀ ਤਾਂ ਇਸਨੂੰ ਬਰੀ ਕਰਵਾ ਹੀ ਲਿਆ ਹੈ ਪਰ ਦੂਜਾ ਚਾਨਸ ਨਹੀਂ ਮਿਲਣਾ ਨਾਲੇ ਜੇ ਕਿਤੇ ਗੁੰਡਿਆਂ ਨੇ ਜਬਾਨ ਖੋਹਲ ਦਿੱਤੀ ਤਾਂ ਬਣਿਆ ਬਣਾਇਆ ਕੰਮ ਖਰਾਬ ਹੋ ਜਾਵੇਗਾ, ਦਲਬੀਰ ਨੂੰ ਵਿਦੇਸ਼ ਭੇਜਣਾ ਹੀ ਠੀਕ ਰਹੇਗਾ ।
ਸਾਧੂ ਬਾਬਾ ਨੇ ਦਲਬੀਰ ਨੂੰ ਕਨੇਡਾ ਅਮਰੀਕਾ ਭੇਜਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਉੱਤੇ ਹੋਏ ਕੇਸ ਵਜੋਂ ਉਸਨੂੰ ਵੀਜ਼ਾ ਨਾ ਮਿਲ ਸਕਿਆ ਪਰ ੳਸਨੇ ਮੰਤਰੀਆਂ ਦੇ ਅਸਰ ਰਸੂਖ ਨਾਲ ਦਲਬੀਰ ਦਾ ਥਾਈਲੈਂਡ ਦਾ ਵੀਜ਼ਾ ਜਰੂਰ ਲਗਵਾਲਿਆ।ਦਲਬੀਰ ਨੂੰੰ ਥਾਈਲੈਂਡ ਦਾ ਵੀਜ਼ਾ ਕੀ ਮਿਲਿਆ ਉਸਨੇ ਤਾਂ ਮੁਸੀਬਤ ਗਲ ਪਾ ਲਈ। ਉਸਨੇ ਆਪਣੇ ਡੇਰੇ ਚੋਂ ਆਪਣੇ ਪਿਉ ਦੀ ਇਜਾਜਤ ਤੋਂ ਬਗੈਰ ਦੋ ਕਿਲੋ ਡਰਗ ਚੁੱਕ ਕੇ ਥਾਈਲੈਂਡ ਲੇਕੇ ਜਾਣ ਵਾਸਤੇ ਆਪਣੇ ਸੁਟਕੇਸ ਵਿਚ ਪਾ ਲਈ,ਜਦੋਂ ਉਹ ਬੈਂਕਕੋਕ ( ਥਾਈਲੈਂਡ ਦੀ ਰਾਜਧਾਨੀ ) ਦੇ ਹਵਾਈ ਅੱਡੇ ਤੇ ਉੱਤਰਿਆ ਤਾਂ ਸ਼ੱਕ ਪੈਣ ਤੇ ਏਅਰ ਪੋਰਟ ਅਥੋਰਿਟੀ ਦੇ ਅਫਸਰਾਂ ਨੇ ਦਲਬੀਰ ਨੂੰ ਰੋਕ ਲਿਆ ਅਤੇ ਸੂਟਕੇਸ ਖੋਲਣ ਤੋਂ ਪਹਿਲਾਂ ਪੁੱਛਿਆ ਕਿ ਇਹ ਸੂਟਕੇਸ ਉਸਨੇ ਆਪ ਪੈਕ ਕੀਤੇ ਹਨ ਤੇ ਦਲਬੀਰ ਦੇ ਹਾਂ ਵਿਚ ਜਵਾਬ ਦੇਣ ਤੋਂ ਬਾਅਦ ਜਦੋਂ ਉਸਦਾ ਸੂਟਕੇਸ ਚੱੈਕ ਕੀਤਾ ਗਿਆ ਤਾਂ ਸੂਟਕੇਸ ਦੀ ਨਿਚਲੀ ਤਹਿ ਚੋਂ ਦੋ ਕਿਲੋ ਹਿਰੋਇਨ ਨਿਕਲੀ ਦਲਬੀਰ ਨੇ ਲੱਖ ਝੂਠ ਬੋਲੇ ਕਿ ਇਸ ਪਾਰਸਲ ਦਾ ਮੈਂਨੂੰ ਕੋਈ ਇਲਮ ਨਹੀਂ ਹੈ ਪਰ ਪੁਲਿਸ ਵਾਲੇ ਦਲਬੀਰ ਨੂੰ ਹੋਰ ਪੁੱਛ ਗਿੱਛ ਵਾਸਤੇ ਇਹ ਕਹਿਕੇ ਪੁਲਿਸ ਸਟੇਸ਼ਨ ਤੇ ਲੈ ਗਏ ਕਿ ਪਹਿਲਾਂ ਤਾਂ ਤੂਸੀ ਧੜੱਲੇ ਨਾਲ ਤਸਕਰੀ ਦਾ ਧੰਦਾ ਕਰਦੇ ਹਂੋ ਜਦੋਂ ਪਕੜੇ ਜਾਂਦੇ ਹੋਂ ਤਾਂ ਸੌ ਬਹਾਨੇ ਬਣਾਉਂਦੇ ਹਂੋ।
ਦਲਬੀਰ ਦੇ ਥਾਈਲੈਂਡ ਵਿਚ ਪਕੜੇ ਜਾਣ ਦਾ ਜਦੋਂ ਸਾਧੂ ਬਾਬਾ ਨੂੰ ਪਤਾ ਲੱਗਿਆ ਤਾਂ ਸਾਧੂ ਬਾਬਾ ਦੇ ਹੱਥ ਪੈਰ ਫੁੱਲ ਗਏ।ਹੁਣ ਆਇਆ ਸੀ ਊਂਠ ਪਹਾੜ ਦੇ ਹੇਠ । ਸਰਕਾਰ ਵੱਲੋਂ ਦਲਬੀਰ ਦਾ ਕੇਸ ਪਬਲਿਕ ਪਰੋਸੀਕਿਉਟਰ ਰੂਪ ਲੜ ਰਹੀ ਸੀ ਸਾਧੂ ਬਾਬਾ ਵੀ ਆਪਣੇ ਲੜਕੇ ਨੂੰ ਬਚਾਉਣ ਵਾਸਤੇ ਥਾਈਲੈਂਡ ਪਹੁੰਚ ਗਿਆ ਅਤੇ ਸ਼ਹਿਰ ਦੇ ਵੱਡੇ ਵਕੀਲਾਂ ਦੀ ਫਰਮ ਨੂੰ ਹਾਇਰ ਕਰ ਲਿਆ।ਰੂਪ ਦਲਬੀਰ ਨੂੰ ਸਜਾ ਦਵਾਉਣ ਵਾਸਤੇ ਦਿਨ ਰਾਤ ਮੇਹਨਤ ਕਰ ਰਹੀ ਸੀ ਸਾਧੂ ਬਾਬਾ ਨੇ ਭਾਰਤ ਵਾਂਗ ਇੱਥੇ ਵੀ ਰਿਸ਼ਵਤ ਦੇਣ ਦੀ ਕੋਸ਼ਿਸ ਕੀਤੀ ਤੇ ਰੂਪ ਨੂੰ ਧਮਕਾਉਣ ਬਾਰੇ ਸੋਚਿਆ, ਪਰ ਉਸਦੇ ਵਕੀਲ ਨੇ ਸਮਝਾਇਆ ਕਿ ਇਸ ਤਰ੍ਹਾਂ ਕਰਨ ਨਾਲ ਕੇਸ ਹੋਰ ਵੀ ਕਮਜੋਰ ਹੋ ਜਾਵੇਗਾ ਥਾਈਲੈਂਡ ਸਰਕਾਰ ਡਰਗ ਦੇ ਕੇਸ ਨੂੰ ਬੜੀ ਸਖਤੀ ਨਾਲ ਲੈਂਦੀ ਹੈ ਇਹ ਭਾਰਤ ਨਹੀਂ ਹੈ ਇਹ ਥਾਈਲੈਂਡ ਹੈ ਇਥੇ ਡਰਗ ਦੇ ਕੇਸ ਵਿਚ ਤਾਂ ਰਿਸ਼ਵਤ ਬਿਲਕੁਲ ਨਹੀਂ ਚਲਦੀ।
ਰੂਪ ਨੇ ਬੜੀ ਮੁਸਤੈਦੀ ਨਾਲ ਕੇਸ ਲੜਿਆ ਤੇ ਦਲਬੀਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਜਿਹੜੀ ਅਪੀਲ ਕਰਨ ਤੋਂ ਬਾਅਦ ਵੀ ਬਰਕਰਾਰ ਰਹੀ ਭਾਰਤੀ ਵਿਦੇਸ਼ ਮੰਤਰਾਲਿਆ ਦੇ ਕਹਿਣ ਦਾ ਵੀ ਥਾਈਲੈਂਡ ਸਰਕਾਰ ਤੇ ਕੋਈ ਅਸਰ ਨਾ ਹੋਇਆ ੳਨ੍ਹਾਂ ਦਾ ਕਹਿਣਾ ਸੀ ਕਿ ਲੋਕਾਂ ਨੂੰ ਇੱਥੋਂ ਦੇ ਸਖ਼ਤ ਕਾਨੂਨ ਬਾਰੇ ਪਤਾ ਹੁੰਦੇ ਹੋਏ ਵੀ ਜੇ ਲੋਕ ਡਰਗ ਲਿਆਉਂਦੇ ਹਨ ਤਾਂ ਇਸਦੇ ਨਤੀਜੇ ਭੁਗਤਨ ਵਾਸਤੇ ਵੀ ਤਿਆਰ ਰਹਿਣ। ਕੇਸ ਦੇ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਦਲਬੀਰ ਦਾ ਸਾਰਾ ਖਾਨਦਾਨ ਹੀ ਬਦਮਾਸਾਂL ਦਾ ਖਾਨਦਾਨ ਹੈ, ਤਸਕਰੀ ਕਰਨਾ ਤਾਂ ਇਨ੍ਹਾਂ ਦਾ ਪੁਰਾਣਾ ਧੰਦਾ ਹੈ। ਦਲਬੀਰ ਨੂੰ ਫਾਂਸੀ ਦੇ ਦਿੱਤੀ ਗਈ ਹੁਣ ਸਾਧੂ ਬਾਬਾ ਨੂੰ ਮਾੜੇ ਕੰਮ ਕਰਨ ਦਾ ਪਤਾ ਲiੱਗਆ ਉਸਦਾ ਇੱਕੋ ਇਕ ਪੁੱਤ ਮਾੜੇ ਕੰਮਾ ਦੀ ਭੇਟ ਚੜ੍ਹ ਗਿਆ ਸੀ।ਰੂਪ ਨੇ ਥਾਈਲੈਂਡ ਸਰਕਾਰ ਨੂੰ ਇਹ ਕਹਿਕੇ ਆਪਣੇ ਪਰਿਵਾਰ ਨੂੰ ਥਾਈਲੈਂਡ ਮੰਗਵਾਲਿਆ ਕਿ ਉਸਦੇ ਪਰਿਵਾਰ ਨੂੰ ਸਾਧੂ ਬਾਬਾ ਤੋਂ ਖਤਰਾ ਹੈ।
ਦਲਬੀਰ ਨੂੰ ਫਾਂਸੀ ਲੱਗਣ ਤੋਂ ਬਾਅਦ ਉਸਨੇ ਮਨ ਹੀ ਮਨ ਵਿਚ ਕਿਹਾ ਕਿ ਬਲਿਹਾਰ ਦਲਬੀਰ ਤੋਂ ਬਦਲਾ ਲੈਣ ਦਾ ਤੇਰੇ ਨਾਲ ਕੀਤਾ ਹੋਇਆ ਵਾਦਾ ਨਿਭਾ ਦਿੱਤਾ ਹੈ ਅੜਿਆ ਜੇ ਅੱਜ ਤੂ ਹੁੰਦਾ ਤਾਂ ਦੇਖਦਾ ਸਾਧੂ ਬਾਬਾ ਕਿੰਨਾ ਤੜਫਿਆ ਸੀ। ਕੇਸ ਖਤਮ ਹੋਣ ਤੋਂ ਬਾਅਦ ਉਸਨੇ ਸਾਧੂ ਬਾਬਾ ਨੂੰ ਕਿਹਾ ਸੀ ਕਿ ਮਾੜੇ ਕੰਮਾਂ ਦਾ ਨਤੀਜਾ ਵੀ ਮਾੜਾ ਹੀ ਹੁੰਦਾ ਹੈ ਭਾਰਤ ਵਿਚ ਤਾਂ ਤੂੰ ਦਲਬੀਰ ਨੂੰ ਆਪਣੇ ਅਸਰ ਰਸੂਖ ਨਾਲ ਬਚਾ ਲਿਆ ਸੀ ਹੁਣ ਦੱਸ ਅਪਣੀ ਗੰਦੀ ਔਲਾਦ ਨੂੰ ਬਚਾਉਣ ਵਾਸਤੇ ਕਿਹੜੀ ਮਾਂ ਨੂੰ ਇੱਥੇ ਲਿਆਵੇਂਗਾ। ਸਾਰਿਆਂ ਦੇ ਜੋਰ ਪਾੳਣ ਤੇ ਰੂਪ ਨੇ ਆਪਣੇ ਮਾਮਾ ਜੀ ਦੇ ਮਿੱਤਰ ਦੇ ਲੜਕੇ ਜਸਵੰਤ ਨਾਲ, ਜਿਹੜਾ ਆਪ ਵੀ ਵਕੀਲ ਸੀ ਵਿਆਹ ਕਰਵਾ ਲਿਆ ਸੀ। ਰੂਪ ਨੂੰ ਆਪਣੇ ਦੇਸ਼ ਵਿਚ ਨਿਆਂ ਮਿਲਣ ਦੀ ਉਮੀਦ ਨਹੀਂ ਸੀ ਪਰ ਵਿਦੇਸ਼ ਵਿਚ ਆਕੇ ਉਸਨੂੰ ਨਿਆਂ ਮਿਲ ਗਿਆ ਸੀ ।
ਭਗਵਾਨ ਸਿੰਘ ਤੱਗੜ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly