“ਬੱਸ ਆਪਣੀ ਕਾਹਦੀ ਆਜ਼ਾਦੀ ਤਾਇਆ…….!”

ਬਲਕਾਰ ਸਿੰਘ ਭਾਈ ਰੂਪਾ

(ਸਮਾਜ ਵੀਕਲੀ)

ਘਰੋਂ ਨਿਕਲਿਆ ਹਰਜੀਤ ਜਾ ਕੇ ਸੱਥ ਵਿਚ ਜਾ ਬੈਠਾ ।ਉੱਥੇ ਪਹਿਲਾ ਆ ਬੈਠੇ ਬੰਤੇ ਨੇ ਹਰਜੀਤੇ ਨੂੰ ਸਵਾਲ ਕੀਤਾ

” ਹੋਰ ਪਾੜ੍ਹਿਆ ਕੀ ਹਾਲ ਚਾਲ ਆ? ,”

“ਬੱਸ ਠੀਕ ਹੈ ਤਾਇਆ।”

” ਹੋਰ ਘਰ ਸਭ ਸੁਖ ਸਾਂਦ ਹੈ?”

“ਹਾਂ ਤਾਇਆ ਠੀਕ ਹੈ ਬੱਸ। ”

ਸੱਚ ਭਤੀਜ ਮੈਂ ਸੁਣਿਆ ਕੱਲ੍ਹ ਆਪਣੇ ਦੇਸ਼ ਨੇ ਆਜ਼ਾਦੀ ਦਿਹਾੜਾ ਮਨਾਇਆ ਸੀ ਉਹਦੀ ਕੋਈ ਖ਼ਬਰ ਸਾਰ ਈ ਸੁਣਾ ਦੇ?”

“ਬੱਸ ਆਪਣੇ ਲੋਕਾਂ ਦੀ ਕਾਹਦੀ ਆਜ਼ਾਦੀ ਦਿਹਾੜਾ ਤਾਇਆ !*ਰੁਜ਼ਗਾਰ ਮੰਗਣ ਗੲੇ ਸੀ ਬਿਚਾਰੇ ਮਾਸਟਰ ਕਹਿੰਦੇ ਵੀ ਸਾਡੇ ਟੈਸਟ ਤਾਂ ਪਾਸ ਹੋਇਆ ਨੂੰ ਦੋ ਸਾਲ ਹੋ ਗਏ ਭਰਤੀ ਕਰੋ !

*ਸਿਹਤ ਵਿਭਾਗ ਕਰੋਨਾ ਦੀ ਲੜਾਈ ਲੜਦਾ ਸਟਾਫ ਆਪਣੀ ਨੌਕਰੀ ਪੱਕੀ ਕਰਨ ਲਈ ਧਰਨੇ ਲਗਾ ਰਹੇ ਹਨ!

*ਲੋਕਾਂ ਦੇ ਪੁੱਤ ਬਾਪ ਜ਼ਹਿਰੀਲੀ ਦਵਾਈ ਪੀ ਕੇ ਮਰ ਗੲੇ ਪਰਚੇ ਦਰਜ ਕਰਨ ਲਈ ਪਹਿਲਾਂ ਧਰਨੇ ਲਾਉਣੇ ਪੈ ਰਹੇ ਹਨ!

*ਸਾਡੀਆ ਸਰਕਾਰਾ ਨਵੀਂ ਈ ਕਿਸਾਨਾਂ ਨੀਤੀਆਂ ਬਣਾ ਕੇ ਆਰਡੀਨੈਂਸ ਬਣਾਏ ਜਾ ਰਹੇ ਹਨ! ਦੇਸ਼ ਤਾਂ ਅੰਨ ਦਾਤੇ ਨੂੰ ਮਰਨ ਕੰਢੇ ਖੜਾ ਕੀਤਾ ਜਾ ਰਿਹਾ ਹੈ!

*ਆਮ ਲੋਕਾਂ ਨੂੰ ਇਨਸਾਫ਼ ਲੈਣ ਲਈ ਅਦਾਲਤਾਂ ਦੇ ਧੱਕੇ ਖਾਣੇ ਪੈ ਰਹੇ ਹਨ !

*ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦਿਨੋਂ ਦਿਨ ਚੜ੍ਹਦੀਆਂ ਜਾ ਰਹੀਆ ਹਨ !

ਜਦ ਕੋਈ ਇੰਨ੍ਹਾਂ ਮੰਗਾਂ ਨੂੰ ਲੈ ਕੇ ਆਉਂਦਾ ਹੈ ਤਾਂ ਤਾਇਆ ਪਰਚੇ ਪਾ ਕੇ ਸਰਕਾਰਾਂ ਜੇਲ੍ਹ ਵਿੱਚ ਬੰਦ ਕਰ ਦਿੰਦੀਆਂ ਹਨ !

ਬੱਸ ਆਪਣੀ ਕਾਹਦੀ ਆਜ਼ਾਦੀ ਤਾਇਆ! ਆਜ਼ਾਦੀ ਤਾਂ ਲਾਲ ਬੱਤੀ ਵਾਲੀਆ ਕਾਰਾਂ ਅਤੇ ਉਨ੍ਹਾਂ ਦੇ ਚਹੇਤਿਆ ਤੱਕ ਹੀ ਆ ਕੀ ਸੀਮਤ ਰਹਿ ਜਾਂਦੀ ਹੈ।”

“ਤੇਰੀ ਗੱਲ ਠੀਕ ਹੈ ਪਾੜ੍ਹਿਆ ,ਆਪਾਂ ਨੂੰ ਤਾਂ ਸਿਰਫ਼ ਆਜ਼ਾਦੀ ਦਿਹਾੜਾ ਰਸਮੀ ਤੌਰ ਤੇ ਦਿਖਾਇਆ ਜਾਂ ਰਿਹਾ ਹੈ, ਉਝ ਤਾਂ ਆਜ਼ਾਦੀ ਸਰਮਾਏਦਾਰ ਲੋਕ ਹੀ ਮਨਾ ਰਹੇ ਹਨ।

ਬਲਕਾਰ ਸਿੰਘ (ਭਾਈ ਰੂਪਾ)
ਰਾਮਪੁਰਾ ਫੂਲ,ਬਠਿੰਡਾ।
151106
ਮੋ :ਨੰ :- 8727892570

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਚ
Next articleਸੁਣ ਨੀ ਅਜ਼ਾਦੀਏ