ਜ਼ਰਾ ਸੋਚੀਂ ਸੱਜਣਾਂ ਵੇ …..

(ਸਮਾਜ ਵੀਕਲੀ)

ਜ਼ਰਾ ਸੋਚੀਂ ਸੱਜਣਾਂ ਵੇ,
ਤੂੰ ਸਾਨੂੰ ਕਿਉਂ ਰਵਾਇਆ?
ਸਾਨੂੰ ਛਡ ਕੇ ਸੋਹਣਿਆਂ ਵੇ,
ਦੱਸ ਨਵਾਂ ਕੀ ਕਮਾਇਆ?
ਜ਼ਰਾ ਸੋਚੀਂ….
ਤੇਰੇ ਪਿੱਛੇ ਈ ਹੋਏ ਸਾਂ,
ਅੱਧੇ ਕੁ ਅਸੀਂ ਮੋਏ ਸਾਂ।
ਭੁੱਲ ਆਪਣੇ ਆਪੇ ਨੂੰ,
ਤੇਰੇ ਹੀ ਵਿੱਚ ਖੋਏ ਸਾਂ।
ਤੈਨੂੰ ਤਰਸ ਭੋਰਾ ਵੀ ਕਿਉਂ,
ਨਾ ਸਾਡੇ ਤੇ ਆਇਆ?
ਜ਼ਰਾ ਸੋਚੀਂ…..
ਜਿਹੜੇ ਹੁੰਦੇ ਇਸ਼ਕ ਪੁਜਾਰੀ,
ਉਹੋ ਜਾਂਦੇ ਕੂਕ ਪੁਕਾਰੀ।
ਭੁੱਲ ਸੁੱਧ-ਬੁੱਧ ਉਹਨਾਂ ਨੂੰ,
ਚੜ੍ਹੀ ਰਹਿੰਦੀ ਹੈ ਯਾਰ ਖੁਮਾਰੀ।
ਕਰ ਜਾਨ ਖ਼ਲਾਸੀ ਭੰਬਰੇ ਨੇ,
ਫੁੱਲ ਸੰਗ ਪ੍ਰੇਮ ਨਿਭਾਇਆ।
ਜ਼ਰਾ ਸੋਚੀਂ….
ਤੇਰੇ ਨਖ਼ਰੇ ਝੱਲੇ ਅਸਾਂ ਸੱਭ ,
ਪਰ ਤੂੰ ਹੀ ਆਖੇ ਸਾਨੂੰ ਜੱਭ।
ਜੇ ਲੁੱਕ ਗਏ ਕਿੱਧਰੇ ਦੂਰ,
ਤੈਥੋਂ ਹੋਣਾ ਵੀ ਨਹੀਂਓਂ ਲੱਭ।
ਸਾਥੋਂ ਨਹੀਂ ਹੋਣੀ ਬੇਵਫ਼ਾਈ,
ਭਾਵੇਂ ਦਾਗ਼-ਏ-ਵਫਾ ਤੂੰ ਲਾਇਆ।
ਜ਼ਰਾ ਸੋਚੀਂ ਸੱਜਣਾਂ ਵੇ,
ਤੂੰ ਸਾਨੂੰ ਕਿਉਂ ਰਵਾਇਆ?
ਜ਼ਰਾ ਸੋਚੀਂ ਸੱਜਣਾਂ ਵੇ…..

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿੱਤਰੀ ਸਰਬਜੀਤ ਕੌਰ ਹਾਜੀਪੁਰ ਵੱਲੋ ਗੁਰਪੁਰਬ ਤੇ ਖਾਸ ਸੇਵਾ
Next articleਸ਼ੱਕ ਵਾਲੇ ਚਿਹਰੇ