ਭੀਖੀ (ਸਮਾਜ ਵੀਕਲੀ) ( ਕਮਲ ਜਿੰਦਲ) ਸਥਾਨਕ ਸ਼੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਜੂਨੀਅਰਜ਼ ਸਪੋਰਟਸ ਡੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰਾਰਥਨਾ ਅਤੇ ਰਾਸ਼ਟਰੀ ਗੀਤ ਨਾਲ ਹੋਈ। ਨਿੱਕੇ-ਨਿੱਕੇ ਵਿਦਿਆਰਥੀਆਂ ਨੇ ਮਾਰਚ ਪਾਸਟ, ਫਿਜ਼ੀਕਲ ਡ੍ਰਿੱਲ, ਕਸਰਤਾਂ ਰਾਹੀਂ ਸਭ ਦਾ ਮਨ ਮੋਹ ਲਿਆ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ਼੍ਰੀ ਬ੍ਰਿਜਲਾਲ, ਮੈਨੇਜਰ ਸ਼੍ਰੀ ਸਤੀਸ਼ ਕੁਮਾਰ, ਉਪ-ਪ੍ਰਧਾਨ ਸ਼੍ਰੀ ਮਨੋਜ ਕੁਮਾਰ ਅਤੇ ਐਡਵੋਕੇਟ ਸ਼੍ਰੀ ਗਗਨਦੀਪ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੰਜੀਵ ਕੁਮਾਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਪ੍ਰੇਰਣਾਦਾਇਕ ਸੰਦੇਸ਼ ਦਿੱਤਾ। ਵੱਖ-ਵੱਖ ਖੇਡ ਮੁਕਾਬਲਿਆਂ ਜਿਵੇਂ ਦੌੜਾਂ, ਲੈਮਨ ਰੇਸ ਅਤੇ ਸੈਕ ਰੇਸ ਥਰੀ ਲੇਗ ਰੇਸ, ਲੌਂਗ ਜੰਪ, ਸੰਤੁਲਨ ਰੇਸ ਆਦਿ ਵਿੱਚ ਬੱਚਿਆਂ ਨੇ ਵੱਡੇ ਜੋਸ਼ ਨਾਲ ਭਾਗ ਲਿਆ। ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕਰਕੇ ਬੱਚਿਆਂ ਦੀ ਭਰਪੂਰ ਹੌਂਸਲਾ ਅਫਜ਼ਾਈ ਕੀਤੀ ਗਈ। ਸਮਾਗਮ ਦਾ ਸਮਾਪਨ ਧੰਨਵਾਦ ਪ੍ਰਸਤਾਵ ਨਾਲ ਹੋਇਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



