(ਸਮਾਜ ਵੀਕਲੀ) ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਉਪਰਾਲੇ ਸਦਕਾ ਇੱਕ ਉਮਦਾ ਅੰਤਰਰਾਸ਼ਟਰੀ ਆਨਲਾਈਨ ਕਵੀ ਦਰਬਾਰ 9 ਜੂਨ ਐਤਵਾਰ ਨੂੰ ਕਰਵਾਇਆ ਗਿਆ। ਜਿਸਨੂੰ ਮੈਡਮ ਰਮਿੰਦਰ ਰੰਮੀ ( ਫਾਊਂਡਰ ਅਤੇ ਪ੍ਰਬੰਧਕ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ) ਅਤੇ ਡਾ. ਸਰਬਜੀਤ ਸਿੰਘ ਸੋਹਲ (ਪ੍ਧਾਨ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ)ਜੀ ਵੱਲੋਂ ਉਲੀਕਿਆ ਗਿਆ। ਜਿਸ ਵਿੱਚ ਸੰਸਾਰ ਭਰ ਵਿੱਚੋਂ ਨਾਮਵਰ ਸ਼ਖ਼ਸੀਅਤਾਂ ਨੇ ਆਪਣੀ ਸ਼ਾਮੂਲੀਅਤ ਕੀਤੀ । ਸਰਪ੍ਰਸਤ ਸੁਰਜੀਤ ਕੌਰ ਨੇ ਹਾਜ਼ਰੀਨ ਮੈਂਬਰਜ਼ ਨੂੰ ਜੀ ਆਇਆਂ ਕਿਹਾ । ਇਸ ਪਰੋਗਰਾਮ ਦੀ ਪ੍ਰਧਾਨਗੀ ਪਟਿਆਲਾ ਤੋਂ ਮਾਣਯੋਗ ਅਮਰਜੀਤ ਕੌਂਕੇ ਜੀ ਨੇ ਕੀਤੀ। ਪਰੋਗਰਾਮ ਦਾ ਆਗਾਜ਼ ਰਿੰਟੂ ਭਾਟੀਆ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਪ੍ਰੋਗਰਾਮ ਦਾ ਆਗਾਜ਼ ਆਪਣੇ ਸ਼ਬਦ ਨਾਲ ਕੀਤਾ। ਮੁੱਖ ਮਹਿਮਾਨ ਵੱਜੋਂ ਮਾਣਯੋਗ ਤੈ੍ਲੋਚਨ ਲੋਚੀ ਜੀ ਨੇ ਆਪਣੀ ਗਜ਼ਲ ਵਿੱਚ ਪਾਤਰ ਸਾਹਿਬ ਨੂੰ ਯਾਦ ਕਰਦਿਆਂ ਸਭ ਨੂੰ ਭਾਵੁਕ ਕਰ ਦਿੱਤਾ। ਵਿਸ਼ੇਸ਼ ਮਹਿਮਾਨ ਵੱਜੋਂ ਪ੍ਰੀਤ ਲੱਧੜ ਜੀ ਅਤੇ ਮੈਡਮ ਜਸਮੀਤ ਕੌਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਚੀਫ਼ ਐਡਵਾਈਜ਼ਰ ਪਿਆਰਾ ਸਿੰਘ ਕੁੱਦੋਵਾਲ ਜੀ, ਸਰਪ੍ਰਸਤ ਮੈਡਮ ਸੁਰਜੀਤ ਕੌਰ, ਪ੍ਧਾਨ ਰਿੰਟੂ ਭਾਟੀਆ, ਮੀਤ ਪ੍ਰਧਾਨ ਦੀਪ ਕੁਲਦੀਪ ਆਦਿ ਸਭਨਾਂ ਦੀ ਰਹਿਨੁਮਾਈ ਹੇਠ ਇਹ ਪਰੋਗਰਾਮ ਕਾਫ਼ੀ ਪ੍ਰਭਾਵਸ਼ਾਲੀ ਹੋ ਨਿਬੜਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੈਡਮ ਵਿਜੇਤਾ ਰਾਜ ਜੀ ਨੇ ਬਾਖ਼ੂਬੀ ਨਿਭਾਈ ਜੋਕਿ ਕਾਬਿਲੇ ਤਾਰੀਫ਼ ਸੀ । ਵਿਜੇਤਾ ਰਾਜ ਨੇ ਆਪਣੀ ਪਿਆਰੀ ਅਵਾਜ਼ ਵਿੱਚ ਬਹੁਤ ਖ਼ੂਬਸੂਰਤ ਟੱਪੇ ਵੀ ਸੁਣਾਏ । ਅਮਰੀਕ ਸਿੰਘ ਮਠਾਰੂ, ਸੱਯਦਾ ਆਇਸ਼ਾ ਗੱਫ਼ਾਰ, ਸਿੱਕੀ ਝੱਜੀ ਪਿੰਡ ਵਾਲਾ, ਪੇ੍ਮਪਾਲ ਸਿੰਘ ਇਟਲੀ ਤੋਂ, ਸ਼ਾਇਰ ਭੱਟੀ, ਸੁਰਿੰਦਰ ਕੌਰ ਸਰਾਏ , ਸਰਬਜੀਤ ਸਿੰਘ ਜਰਮਨੀ ਅਤੇ ਵਤਨ ਵੀਰ ਜ਼ਖ਼ਮੀ ਆਦਿ ਕਵੀਆਂ ਨੇ ਮਾਹੌਲ ਨੂੰ ਖੁਸ਼ਨੁਮਾ ਅਤੇ ਕਾਵਿਕ ਬਣਾ ਦਿੱਤਾ। ਕੌਂਕੇ ਸਾਹਿਬ ਜੀ ਨੇ ਕਵਿਤਾ ਵਿੱਚ ਪੰਛੀਆਂ ਦਾ ਜ਼ਿਕਰ ਕਰ ਕੇ ਜੀਵਾਂ ਨਾਲ ਪਿਆਰ ਦੀ ਭਾਸ਼ਾ ਅਪਨਾਉਣ ਵੱਲ ਸੰਕੇਤ ਕੀਤਾ। ਸਭਨਾਂ ਦੀਆਂ ਕਵਿਤਾਵਾਂ ਸਮੇਂ ਦੇ ਹਾਣ ਦੀਆਂ ਸਨ। ਦਰਸ਼ਕ ਅਤੇ ਸਰੋਤਿਆਂ ਨੇ ਵੀ ਭਰਵੇਂ ਹੁੰਗਾਰੇ ਨਾਲ ਕਵੀਆਂ ਦਾ ਮਾਣ ਵਧਾਇਆ। ਸਰਪ੍ਰਸਤ ਸੁਰਜੀਤ ਕੌਰ ਨੇ ਪਿਤਾ ਦਿਵਸ ਨੂੰ ਸਮਰਪਿਤ ਆਪਣੀ ਬਹੁਤ ਭਾਵਪੂਰਤ ਨਜ਼ਮ ਉਤਸਵ ਸੁਣਾਈ । ਰਮਿੰਦਰ ਰੰਮੀ ਨੇ ਸੱਭ ਪ੍ਰਬੰਧਕਾਂ ਤੇ ਹੋਸਟ ਅਤੇ ਹਾਜ਼ਰੀਨ ਮੈਂਬਰਜ਼ ਦਾ ਧੰਨਵਾਦ ਕੀਤਾ ।ਆਖੀਰ ਵਿੱਚ ਸ : ਪਿਆਰਾ ਸਿੰਘ ਕੁੱਦੋਵਾਲ ਜੀ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਮੋਹ ਭਿੱਜੇ ਸ਼ਬਦਾਂ ਨਾਲ ਧੰਨਵਾਦ ਕੀਤਾ ਤੇ ਹਮੇਸ਼ਾਂ ਵਾਂਗ ਆਪਣੇ ਵਿਲੱਖਣ ਅੰਦਾਜ਼ ਵਿੱਚ ਪ੍ਰੋਗਰਾਮ ਨੂੰ ਸਮਅੱਪ ਕੀਤਾ । ਸ . ਪਿਆਰਾ ਸਿੰਘ ਕੁੱਦੋਵਾਲ ਨੇ ਪਿਤਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਤੇ ਪਿਤਾ ਦਿਵਸ ਮਨਾਉਣ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸੱਭ ਦੀਆਂ ਰਚਨਾਵਾਂ ਉੱਪਰ ਆਪਣੀਆਂ ਟਿੱਪਣੀਆਂ ਵੀ ਕੀਤੀਆਂ ਤੇ ਉਹਨਾਂ ਦੀਆਂ ਰਚਨਾਵਾਂ ਦੀ ਸਰਾਹੁਣਾ ਵੀ ਕੀਤੀ । ਹਰੇਕ ਕਵੀ ਨੂੰ ਬਹੁਤ ਉਤਸ਼ਾਹਿਤ ਵੀ ਕੀਤਾ ।ਪਿਆਰਾ ਸਿੰਘ ਜੀ ਨੇ ਆਪਣੀ ਸੁਰੀਲੀ ਅਵਾਜ਼ ਵਿਚ ਆਪਣੀ ਗਜ਼ਲ ਵੀ ਸਾਂਝੀ ਕੀਤੀ। ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਅਨੇਕਾਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ । ਕਨੇਡਾ ਤੋਂ ਸ . ਮਲੂਕ ਸਿੰਘ ਕਾਹਲੋਂ , ਹਰਦਿਆਲ ਸਿੰਘ ਝੀਤਾ , ਚੇਅਰਮੈਨ ਸ . ਅਜੈਬ ਸਿੰਘ ਚੱਠਾ , ਭਾਰਤ ਤੋਂ ਸੀ . ਮੀਤ ਪ੍ਰਧਾਨ ਪ੍ਰੋ . ਨਵਰੂਪ ਕੌਰ , ਡਾ . ਰਾਕੇਸ਼ ਤਿਲਕ ਰਾਜ , ਡਾ . ਪੁਸ਼ਵਿੰਦਰ ਕੌਰ , ਡਾ . ਅਮਰ ਜੋਤੀ ਮਾਂਗਟ , ਡਾ . ਚਰਨਜੀਤ ਸਿੰਘ ਗੁੰਮਟਾਲਾ , ਪੋਲੀ ਬਰਾੜ , ਅਮਰ ਕੌਰ ਬੇਦੀ , ਸ਼ਿੰਗਾਰਾ ਲੱਧੜ , ਪਿਆਰਾ ਸਿੰਘ ਗਹਿਲੋਤੀ , ਗੁਰਵਿੰਦਰ ਕੌਰ , ਸੀਮਾ ਸ਼ਰਮਾ , ਰਮਨੀ ਸੁਜਾਨਪੁਰ , ਅੰਮ੍ਰਿਤਾ ਦਰਸ਼ਨ ਯੂ ਕੇ , ਹਰਜੀਤ ਬਮਰਾ , ਡਾ . ਰਵਿੰਦਰ ਕੌਰ ਭਾਟੀਆ , ਡਾ . ਅਰਮਾਨਪ੍ਰੀਤ ਸਿੰਘ , ਸੁਖਵਿੰਦਰ ਸਿਧੂ , ਹਰਭਜਨ ਕੌਰ ਗਿੱਲ , ਸੁਰਜੀਤ ਸਿੰਘ ਧੀਰ , ਲਖਬੀਰ ਸਿੰਘ ਸਿਆਲਕੋਟੀ , ਭੁਪਿੰਦਰ ਕੌਰ ਵਾਲੀਆ ਤੇ ਹੋਰ ਬਹੁਤ ਅਦਬੀ ਸ਼ਖ਼ਸੀਅਤਾਂ ਨੇ ਵੈਬੀਨਾਰ ਵਿੱਚ ਸ਼ਿਰਕਤ ਕੀਤੀ । ਧੰਨਵਾਦ ਸਹਿਤ ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly