ਛੜਿਆਂ  ਦੀ ਜੂਨ 

ਵੀਰਪਾਲ ਕੌਰ ਭੱਠਲ
         (ਸਮਾਜ ਵੀਕਲੀ)
ਰੱਬ ਦੀ ਖੈਰ ਤੋਂ ਵਾਂਝੇ ਰਹਿ ਗਏ ,
ਅਸੀਂ ਤਾਂ ਬਿੱਲੇ ਸਾਂਝੇ ਰਹਿ ਗਏ ।
ਕਾਲੀ ਦਾੜੀ ਚਿੱਟੀ ਹੋ ਗਈ ,
ਦਿਲ ਦੇ ਵਿੱਚ ਚਾਅ ਸਾਂਭੇ ਰਹਿ ਗਏ ।
ਚੂੜੇ ਵਾਲੀ ਘਰ ਆਊਗੀ,
ਸੁਪਨਿਆਂ ਵਿੱਚ ਪਰਾਂਦੇ ਰਹਿ ਗਏ ।
ਰੰਨਾ ਵਾਲੇ ਮਾਨਣ ਮੌਜਾਂ ,
ਸਾਡੇ ਕੋਲ ਉਲਾਂਭੇ ਰਹਿ ਗਏ ।
ਨਾਂ ਛੜੇ ਦੀ ਚਾਹ ਕੋਈ ਪੀਂਦੀ ,
ਮਾਂਜੇ ਸਾਡੇ ਭਾਂਡੇ ਰਹਿ ਗਏ।
ਵਿਆਹਿਆਂ ਹਿੱਸੇ ਕਮਰੇ ਆ ਗਏ,
 ਛੜਿਆਂ ਕੋਲ ਬਰਾਂਡੇ ਰਹਿ ਗਏ। ।
ਵੀਰਪਾਲ ਭੱਠਲ ਲਿਖ ਦਰਦ ਕਹਾਣੀ,
 ਛੜਿਆਂ ਦੇ ਕੋਲ ਆਂਡੇ ਰਹਿ ਗਏ ।
ਵਿਆਹੇ ਪੈਂਦੇ ਨਿੱਘੇ ਹੋ ਕੇ,
ਛੜਿਆਂ ਦੇ ਕੋਲ ਕਾਂਬੇ ਰਹਿ ਗਏ।
ਵੀਰਪਾਲ ਕੌਰ ਭੱਠਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਿਰਹੋਂ 
Next articleSamaj Weekly 227 = 30/09/2023