ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੁਝਾਰ ਸਿੰਘ ਸੇਠੀ ਦੀ ਮਾਤਾ ਜੀ ਦੇ ਅਕਾਲ ਚਲਾਣੇ ‘ਤੇ ਬਲਾਚੌਰ ਲੋਕ ਭਲਾਈ ਮੰਚ ਦੇ ਆਗੂਆਂ ਨੇ ਉਨ੍ਹਾਂ ਦੇ ਗ੍ਰਹਿ ਪਿੰਡ ਭਰਥਲਾ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਮੰਚ ਵੱਲੋਂ ਅਸ਼ੋਕ ਕੁਮਾਰ ਨਾਨੋਵਾਲ, ਜੋਗਿੰਦਰ ਸਿੰਘ ਅਟਵਾਲ, ਬਹਾਦਰ ਸਿੰਘ ਬਿਰਲ ਅਸ਼ਵਨੀ ਬੱਗੂਵਾਲ, ਹਜੂਰਾ ਸਿੰਘ ਪੈਲੀ,ਹਰਕੰਵਲ ਸਿੰਘ ਕੌਲਗੜ੍ਹ,ਠੇਕੇਦਾਰ ਗੁਰਨਾਮ ਸਿੰਘ ਜੋਗੇਵਾਲ, ਹਰਨੇਕ ਸਿੰਘ ਪੈਲੀ, ਸਤਿੰਦਰ ਸਿੰਘ ਸਜਾਵਲਪੁਰ, ਰਵੀ ਇੰਦਰ ਸਿੰਘ ਭਾਟੀਆ, ਕੇਵਲ ਕ੍ਰਿਸ਼ਨ ਜੋਗੇਵਾਲ ਸਮੇਤ ਹੋਰ ਆਗੂ ਹਾਜ਼ਰ ਰਹੇ। ਉਨ੍ਹਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਪਰਿਵਾਰ ਵੱਲੋਂ ਜੁਝਾਰ ਸਿੰਘ ਸੇਠੀ, ਅਜਮੇਰ ਸਿੰਘ ਰੱਕੜ, ਨੰਬਰਦਾਰ ਭਾਗਤ ਸਿੰਘ ਅਤੇ ਸੋਹਣ ਸਿੰਘ ਹਾਜ਼ਰ ਸਨ। ਮੌਜੂਦ ਆਗੂਆਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਪ੍ਰਦਾਨ ਕਰੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly




