ਪੱਤਰਕਾਰ ਸਰਵਣ ਜ਼ਫ਼ਰ ਦੇ ਦੇਹਾਂਤ ਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਦੁੱਖ਼ ਦਾ ਪ੍ਰਗਟਾਵਾ

ਪੱਤਰਕਾਰ ਸਰਵਣ ਜ਼ਫ਼ਰ

ਜਲੰਧਰ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ  ਪ੍ਰੈੱਸ ਨਾਲ਼ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਮੇਟੀ ਦੇ ਸਮੂਹ ਅਹੁਦੇਦਾਰਾਂ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਪੰਜਾਬ ਦੀ ਪੱਤਰਕਾਰੀ ‘ਚ ਪਹਿਲਾਂ ‘ਅਜੀਤ’ ਅਤੇ ਫਿਰ ਲੰਮਾ ਅਰਸਾ ‘ਨਵਾਂ ਜ਼ਮਾਨਾ’ ‘ਚ ਕੰਮ ਕਰਨ ਵਾਲੇ ਸਰਵਣ ਜ਼ਫ਼ਰ ਸਦੀਵੀ ਵਿਛੋੜੇ ਤੇ ਗਹਿਰੇ ਦੁੱਖ਼ ਦਾ ਇਜ਼ਹਾਰ ਕੀਤਾ ਹੈ। ਦਰਸ਼ਨ ਸਿੰਘ ਢਿੱਲੋਂ  ਨਾਲ਼ ਇੰਗਲੈਂਡ ਫੋਨ ਤੇ ਹੋਈ ਗੱਲਬਾਤ ਸਮੇਂ ਇਹ ਦੁਖ਼ਦਾਇਕ ਖ਼ਬਰ ਦੀ ਜਾਣਕਾਰੀ ਮਿਲੀ। ਉਹ ਸੁਰਜਨ ਜ਼ੀਰਵੀ ਅਤੇ ਜਗਜੀਤ ਸਿੰਘ ਅਨੰਦ ਵਰਗੇ ਜਾਣੇ ਪਹਿਚਾਣੇ ਲੋਕਾਂ ਨਾਲ਼ ਕੰਮ ਕਰਦੇ ਰਹੇ। ਉਹ ਬਰਤਾਨੀਆਂ ਦੇ ‘ਸੰਦੇਸ਼’ ਹਫਤਾਵਾਰੀ, ‘ਦੇਸ ਪ੍ਰਦੇਸ’ ਹਫ਼ਤਾਵਾਰੀ,  ‘ਦਰਪਣ’ ਹਫ਼ਤਾਵਾਰੀ  ਨਾਲ ਲੰਮਾ ਸਮਾਂ ਜੁੜੇ ਰਹੇ। ‘ਚਰਚਾ ਕੌਮਾਂਤਰੀ’ ਦੇ ਪਹਿਲੇ ਮਾਸਕ ਅੰਕ (ਸਤੰਬਰ 1984) ਤੋਂ, ਮੈਗਜ਼ੀਨ ਦੀ ਹਰ ਔਖ-ਸੌਖ ਵਿੱਚ ਡਟਕੇ ਖੜ੍ਹਨ ਵਾਲੇ ਹੁਣ ਉਹ ਮੈਗਜ਼ੀਨ ਦੇ ਐਡੀਟਰ ਅਤੇ ਸਲਾਹਕਾਰ ਵਜੋਂ ਆਪਣਾ ਫਰਜ਼ ਨਿਭਾ ਰਹੇ ਸਨ। ਉਹ ਅਕਸਰ ਹੀ ਇੰਗਲੈਂਡ ਤੋਂ ਗ਼ਦਰੀ ਬਾਬਿਆਂ ਦੇ ਮੇਲੇ ਮੌਕੇ ਸ਼ਾਮਿਲ ਹੋਣ ਅਤੇ ਮੱਦਦ ਕਰਨ ਲਈ ਆਇਆ ਕਰਦੇ ਸਨ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਰਵਣ ਜ਼ਫ਼ਰ ਦੇ ਪਰਿਵਾਰ, ਸਾਕ ਸਬੰਧੀਆਂ ਅਤੇ ਸੰਗੀ ਸਾਥੀਆਂ ਨਾਲ਼ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਦੀ ਅੰਤਿਮ ਵਿਦਾਇਗੀ ਦੀ ਜਾਣਕਾਰੀ ਤਾਰੀਖ਼ ਮਿਲ਼ਣ ਤੇ ਦਿੱਤੀ ਜਾਏਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਜ਼ਿਲ੍ਹਾ ਮੈਜਿਸਟ੍ਰੇਟ ਨੇ 30 ਮਈ ਸ਼ਾਮ 05:00 ਵਜੇ ਤੋਂ 1 ਜੂਨ ਸ਼ਾਮ 07:00 ਵਜੇ ਤੱਕ ਡਰਾਈ ਡੇਅ ਕੀਤਾ ਘੋਸ਼ਿਤ
Next articleਜਸਵੀਰ ਸਿੰਘ ਗੜ੍ਹੀ ਦੇ ਹੱਕ ਵਿੱਚ ਮੋਟਰਸਾਈਕਲ ਰੈਲੀ ਬੰਗਾ ਹਲਕੇ ਵਿੱਚ ਕੀਤੀ ਗਈ