ਲਖਨਊ, (ਸਮਾਜ ਵੀਕਲੀ): ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਮੰਗਲਵਾਰ ਨੂੰ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਕਥਿਤ ਹਾਦਸੇ ਵਿੱਚ ਸ਼ੱਕੀ ਹਾਲਤਾਂ ਵਿੱਚ ਪੱਤਰਕਾਰ ਦੀ ਮੌਤ ਦੀ ਨਿਰਪੱਖ ਅਤੇ ਭਰੋਸੇਯੋਗ ਜਾਂਚ ਕਰ ਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਅੱਜ ਟਵੀਟ ਕੀਤਾ, “ਯੂਪੀ ਵਿੱਚ ਸ਼ਰਾਬ ਮਾਫੀਆ ਦੀ ਦਹਿਸ਼ਤ ਕਿਸੇ ਤੋਂ ਲੁਕੀ ਨਹੀਂ, ਜਿਸ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਟੀਵੀ ਪੱਤਰਕਾਰ ਨੇ ਖੁਲਾਸੇ ਕੀਤੇ ਸਨ ਤੇ ਉਸ ਦੀ ਹੱਤਿਆ ਬਹੁਤ ਦੁਖਦਾਇਕ ਹੈ।
ਬਸਪਾ ਦੀ ਮੰਗ ਹੈ ਮਾਮਲੇ ਦੀ ਨਿਰਪੱਚ ਤੇ ਭਰੋਸੇਯੋਗ ਜਾਂਚ ਕਰਵਾਈ ਜਾਵੇ। ਐਤਵਾਰ ਦੇਰ ਰਾਤ ਨਿੱਜੀ ਨਿਊਜ਼ ਚੈਨਲ ਦਾ ਪੱਤਰਕਾਰ ਮੋਟਰਸਾਈਕਲ ਸੜਕ ਹਾਦਸੇ ਵਿੱਚ ਮਾਰਿਆ ਗਿਆ ਸੀ। ਇਸ ਮਾਮਲੇ ਵਿੱਚ ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਪੱਤਰਕਾਰ ਸੁਲਭ ਸ੍ਰੀਵਾਸਤਵ (42) ਨੇ 12 ਜੂਨ ਨੂੰ ਸ਼ਰਾਬ ਮਾਫੀਆ ਖ਼ਿਲਾਫ ਖ਼ਬਰਾਂ ਚਲਾਉਣ ਤੋਂ ਬਾਅਦ ਪੁਲੀਸ ਤੋਂ ਜਾਨ-ਮਾਲ ਦੀ ਰਾਖੀ ਦੀ ਮੰਗ ਕੀਤੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly