ਪੱਤਰਕਾਰ ‘ਜਗੀਰ ਸਿੰਘ ਜਗਤਾਰ ਦੀਆਂ ਸੰਪਾਦਕੀ ਰਚਨਾਵਾਂ’ ਪੁਸਤਕ ਹੋਈ ਲੋਕ ਅਰਪਣ 

ਬਰਨਾਲਾ,(ਰਮੇਸ਼ਵਰ ਸਿੰਘ)  ਡਾ.ਬਲਦੇਵ ਸਿੰਘ ਬੱਦਨ ਅਤੇ ਡਾ.ਰੀਨਾ ਕੁਮਾਰੀ ਦੁਆਰਾ ਸੰਪਾਦਿਤ ਕੀਤੀ ਪੁਸਤਕ ‘ਜਗੀਰ ਸਿੰਘ ਜਗਤਾਰ ਦੀਆਂ ਸੰਪਾਦਕੀ ਰਚਨਾਵਾਂ’ ਜਗੀਰ ਸਿੰਘ ਜਗਤਾਰ ਦੇ ਗ੍ਰਹਿ ਵਿਖੇ ਪੁਸਤਕ ਦੇ ਸੰਪਾਦਕ ਡਾ.ਬਲਦੇਵ ਸਿੰਘ ਬੱਦਨ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੇ ਜਨ.ਸਕੱਤਰ ਪ੍ਰੋ ਸੰਧੂ ਵਰਿਆਣਵੀ,ਸਕੱਤਰ ਜਗਦੀਸ਼ ਰਾਣਾ ਤੇ ਸਹਾਇਕ ਸਕੱਤਰ ਨੱਕਾਸ਼ ਚਿੱਤੇਵਾਣੀ ਅਤੇ ਜਗੀਰ ਸਿੰਘ ਜਗਤਾਰ ਦੁਆਰਾ ਲੋਕ ਅਰਪਣ ਕੀਤੀ ਗਈ।ਪੁਸਤਕ ਦੇ ਸੰਪਾਦਕ ਡਾ.ਬਲਦੇਵ ਸਿੰਘ ਬੱਦਨ ਨੇ ਪੁਸਤਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕੇ ਜਗੀਰ ਸਿੰਘ ਜਗਤਾਰ ਪੰਜਾਬੀ ਸਾਹਿਤ ਅਤੇ ਪੱਤਰਕਾਰੀ ਦਾ ਵੱਡਾ ਨਾਮ ਹੋਣ ਦੇ ਨਾਲ਼ ਨਾਲ਼ ਬਰਨਾਲਾ ਦੀ ਪੰਜਾਬੀ ਸਾਹਿਤ ਸਭਾ ਦਾ ਥੰਮ੍ਹ ਰਹੇ ਹਨ ਅਤੇ ਅੱਜ 91 ਸਾਲ ਦੀ ਉਮਰ ਹੋਣ ਦੇ ਬਾਵਜ਼ੂਦ ਵੀ ਸਾਹਤਿਕ ਖੇਤਰ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ।
ਉਨ੍ਹਾਂ ਪੁਸਤਕ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਪੁਸਤਕ ਵਿਚ 37 ਆਰਟੀਕਲ ਸ਼ਾਮਿਲ ਹਨ ਜਿਹੜੇ ਆਰਥਿਕ, ਰਾਜਨੀਤਿਕ,ਸਮਾਜਿਕ ਅਤੇ ਹੋਰ ਸਮਕਾਲੀ ਸਮੱਸਿਆਵਾਂ ਨਾਲ਼ ਸੰਬੰਧਿਤ ਹਨ।
ਪ੍ਰੋ ਸੰਧੂ ਵਰਿਆਣਵੀ ਤੇ ਜਗਦੀਸ਼ ਰਾਣਾ ਨੇ ਕਿਹਾ ਕਿ ਜੀਵਨ ਦੇ ਨੌ ਦਹਾਕੇ ਪਾਰ ਕਰ ਕੇ ਵੀ ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਅਪਣਾ ਬਣਦਾ ਯੋਗਦਾਨ ਪਾਈ ਜਾਣਾ ਵੱਡੀ ਗੱਲ ਹੈ ਤੇ ਆਪਣੇ ਆਪ ਚ ਇਕ ਮਿਸਾਲ ਹੈ ਤੇ ਇਹ ਪੁਸਤਕ ਹਰ ਕਿਸੇ ਨੂੰ ਪੜ੍ਹਨੀ ਚਾਹੀਦੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -367
Next articleਵਿਚੋਲਾ