ਪੱਤਰਕਾਰ ਦੇਵ ਸਰਾਭਾ ਦੀ ਛੋਟੀ ਭੈਣ ਸਿਰ ਵਿੱਚ ਤਿੱਖੇ ਹਥਿਆਰ ਨਾਲ ਮਾਰੀ ਸੱਟ ਨੂੰ ਲਿਖਿਆ ਵਲੰਟ,ਹੋਵੇਗੀ ਦੁਬਾਰਾ ਜਾਂਚ, ਦੋਸੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ : ਮੋਰਕਰੀਮਾ, ਰਕਬਾ

ਹੁਸ਼ਿਆਰਪੁਰ / ਸਰਾਭਾ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਦੇ ਪੱਤਰਕਾਰ ਦੇਵ ਸਰਾਭਾ ਦੇ ਘਰ ਤੇ ਬੀਤੇ ਦਿਨੀ ਹਮਲਾ ਕਰਕੇ ਉਹਨਾਂ ਦੀ ਛੋਟੀ ਭੈਣ ਦੇ ਸਿਰ ਵਿੱਚ ਤਿੱਖੇ ਹਥਿਆਰ ਨਾਲ ਵਾਰ ਕਰਕੇ ਜਖਮੀ ਕਰ ਦਿੱਤਾ ਸੀ । ਜਿਹਨਾ ਨੂੰ ਸਰਕਾਰੀ ਹਸਪਤਾਲ ਰਾਏਕੋਟ ਵਿਖੇ ਲਿਆਂਦਾ ਗਿਆ। ਜਿੱਥੇ ਉਨਾਂ ਦੇ ਸਿਰ ਵਿੱਚ  ਲੱਗੇ  ਫੱਟ ਦੇ ਟਾਂਕੇ ਹੈਲਪਰ ਤੋਂ ਲਵਾਏ ਗਏ ਜੋ ਡਾ ਲਵਪ੍ਰੀਤ ਸਿੰਘ ਮੁਲਾਂਪੁਰ ਨੇ ਪਰਚਾ ਕੱਟਿਆ ਉਸ ਵਿੱਚ ਵੀ ਡਾਕਟਰ ਵੱਲੋਂ ਅਣਗਹਿਲੀ ਕਰਦਿਆਂ ਤਿੱਖੇ ਹਥਿਆਰ ਦੇ ਡੂੰਘੇ ਕੱਟ ਨੂੰ ਉਨਾਂ ਵੱਲੋਂ ਸੋਟੀ ਦੀ ਸੱਟ ਕਹਿਕੇ ਵਲੰਟ ਲਿਖ ਦਿੱਤਾ ਗਿਆ । ਜਿਸ ਦੇ ਖਿਲਾਫ  ਸਰਾਭਾ ਪੰਥਕ ਮੋਰਚੇ ਦੇ ਆਗੂ ਅਤੇ ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਂਕੀਮਾਨ ਦੇ ਆਗੂਆਂ ਨੇ ਇਸ ਗੱਲ ਨੂੰ ਲੈ ਕੇ ਵਿਰੋਧ ਕੀਤਾ ਕਿ ਡਾ ਲਵਪ੍ਰੀਤ ਸਿੰਘ ਮੁੱਲਾਪੁਰ ਨੇ ਮਸੂਮ ਧੀ ਦੇ ਸਿਰ ਵਿੱਚ ਲੱਗੇ ਡੂੰਘੇ ਕੱਟ ਨੂੰ ਆਖਰ ਸੋਟੀ ਦੀ ਸੱਟ ਕਹਿਕੇ ਡਾਕਟਰ ਦੋਸੀਆਂ ਨੂੰ  ਕਿਉਂ ਬਚਾ ਰਿਹਾ ਹੈ। ਰੋਸ ਵਿੱਚ ਸਰਕਾਰੀ ਹਸਪਤਾਲ ਰਾਏਕੋਟ ਦੇ ਮੇਨ ਗੇਟ ਸਾਹਮਣੇ ਸਮੂਹ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਜਦਕਿ ਜਥੇਬੰਦੀਆਂ ਦੇ ਆਗੂਆਂ ਵੱਲੋਂ ਦੋ ਦਿਨ ਪਹਿਲਾਂ ਹੀ 3 ਜੂਨ ਨੂੰ ਹਸਪਤਾਲ ਦਾ ਹਸਪਤਾਲ ਦਾ ਘਿਰਾਓ ਐਲਾਨ ਕੀਤਾ ਹੋਇਆ ਸੀ, ਜਿਹਦੇ ਚੱਲਦਿਆਂ ਹਸਪਤਾਲ ਦੇ ਐਸ ਐਮ ਓ ਮਨਦੀਪ ਸਿੰਘ ਨੇ ਆਪਣੀ ਅੱਜ ਛੁੱਟੀ ਭਰ ਕੇ ਹਸਪਤਾਲ ਤੋਂ  ਛੁੱਟੀ ਤੇ ਰਹਿਣਾ ਹੀ ਮੁਨਾਸਬ ਸਮਝਿਆ। ਇਸ ਮੌਕੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਂਕੀਮਾਨ ਦੇ ਪ੍ਰਧਾਨ ਸਤਿਨਾਮ ਸਿੰਘ ਮੋਰਕਰੀਮਾ ਨੇ ਆਖਿਆ ਕਿ ਪੱਤਰਕਾਰ ਦੇਵ ਸਰਾਭਾ ਪਿਛਲੇ ਲੰਮੇ ਸਮੇਂ ਤੋਂ ਸ਼ਹੀਦਾਂ ਨੂੰ ਬਣਦਾ ਸਤਿਕਾਰ ਦਿਵਾਉਣ ਲਈ ਸੰਘਰਸ਼ ਕਰ ਰਿਹਾ ਹੈ। ਉਥੇ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਵਿੱਚ ਕੀਤੇ ਗਏ ਸਰਕਾਰੀ ਗਲੀਆਂ, ਸਾਮਲਾਟਾਂ ਤੇ ਨਜਾਇਜ਼ ਕਬਜ਼ਿਆਂ ਦੇ ਲਈ ਵੀ ਉਹ ਸੰਘਰਸ਼ ਕਰ ਰਿਹਾ ਹਨ। ਪਰ ਪਿੰਡ ਸਰਾਭੇ ਦੇ ਕੁਝ ਘੜੰਮ ਚੌਧਰੀ ਨਹੀਂ ਚਾਹੁੰਦੇ ਕਿ ਸਾਡੀਆਂ ਦੱਬੀਆਂ ਸਰਕਾਰੀ ਗਲੀਆਂ, ਸਾਮਲਾਟਾਂ ਇਨੀ ਸੌਖੀਆਂ ਛੱਡ ਦਈਏ। ਇਸ ਲਈ ਉਹਨਾਂ ਨੇ ਦੇਵ ਸਰਾਭਾ ਦੇ ਘਰ ਤੇ ਲਗਾਤਾਰ ਹਮਲੇ ਕਰਾਉਣੇ ਸ਼ੁਰੂ ਕਰ ਦਿੱਤੇ। ਸਰਾਭਾ ਪੰਥਕ ਮੋਰਚੇ ਦੇ ਆਗੂ ਮਾਸਟਰ ਦਰਸ਼ਨ ਸਿੰਘ ਰਕਬਾ ਤੇ ਅਮਰ ਸਿੰਘ ਜੜਾਹਾਂ ਨੇ ਆਖਿਆ ਕਿ ਜੁਝਾਰੂ ਪੱਤਰਕਾਰ ਦੇਵ ਸਰਾਭਾ ਨੇ ਲਗਾਤਾਰ ਇਕ ਸਾਲ ਸਰਾਭਾ ਵਿਖੇ ਭੁੱਖ ਹੜਤਾਲ ਸ਼ੁਰੂ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ,ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ, ਸ਼ਹੀਦਾਂ ਨੂੰ ਬਣਦਾ ਸਤਿਕਾਰ ਦਿਵਾਉਣ ,ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਕਰਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਉਸ ਸਮੇਂ ਵੀ੍ ਸਰਾਭੇ ਪਿੰਡ ਦੇ ਘੜੰਮ ਚੌਧਰੀਆਂ ਵੱਲੋਂ ਦੇਵ ਸਰਾਭਾ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਜਿਹਨਾਂ ਨੇ ਕੁਝ ਨਸੇੜੀਆਂ ਨੂੰ ਨਸ਼ਿਆਂ ਦਾ ਲਾਲਚ ਦੇ ਕੇ ਦੇਵ ਸਰਾਭਾ ਦੇ ਘਰ ਤੇ ਹਮਲਾ ਕੀਤਾ ਸੀ। ਉਹ ਪਰਮਾਤਮਾ ਦੀ ਕਿਰਪਾ ਨਾਲ ਹਰ ਵਾਰ ਇਹਨਾਂ ਦੇ ਹਮਲੇ ਤੋਂ ਬਚ ਜਾਂਦਾ। ਪਰ ਹੁਣ 28 ਮਈ ਦੀ ਰਾਤ ਨੂੰ ਉਸਦੇ ਘਰ ਉੱਪਰ ਹਮਲਾ ਕਰਨ ਵਾਲਿਆਂ ਨੇ ਉਸ ਦੀ ਛੋਟੀ ਭੈਣ ਨੂੰ ਨਿਸ਼ਾਨਾ ਬਣਾ ਕੇ ਸਿਰ ਵਿੱਚ ਤਿੱਖੇ ਹਥਿਆਰ ਨਾਲ ਡੂੰਘੀ ਸੱਟ ਮਾਰਕੇ ਫੱਟੜ ਕਰ ਦਿੱਤਾ। ਆਖਰ ਵਿੱਚ ਪੱਤਰਕਾਰ ਦੇਵ ਸਰਾਭਾ ਨੇ ਆਖਿਆ ਕਿ ਮੇਰੇ ਪਿੰਡ ਦਾ ਚੌਂਕੀਦਾਰ ਰਾਮ ਪ੍ਰਕਾਸ਼ ਜੋ ਪਿੰਡ ਵਿੱਚ ਸਰਕਾਰੀ ਗਲੀ ਤੇ ਨਜਾਇਜ਼ ਕਬਜ਼ਾ ਕਰਕੇ ਘਰ ਪਾ ਲਿਆ, ਉਥੇ ਹੀ ਪਿੰਡ ਵਿੱਚ ਉਹ ਹਰ ਗੈਰ ਕਾਨੂੰਨੀ ਕੰਮ ਕਰਦਾ ਇੱਥੋਂ ਤੱਕ ਕੇ ਮਨਰੇਗਾ ਦੇ ਮਰੇ ਹੋਏ ਲੋਕਾਂ ਦੀਆਂ ਦਿਹਾੜੀਆਂ ਦੇ ਵੀ ਪੈਸੇ ਹੜੱਪ ਗਿਆ । ਪਿੰਡ ਦੇ ਗਰੀਬ ਮਜ਼ਦੂਰ ਅੱਜ ਤੱਕ ਆਪਣੀ ਮਿਹਨਤ ਦੇ ਪੈਸਿਆਂ ਦੀ ਉਡੀਕ ਵਿੱਚ ਹਨ। ਜਿਸ ਬਾਰੇ ਅਸੀਂ ਉਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਦੇ ਕੇ ਇਸ ਤੇ ਕਾਰਵਾਈ ਕਰਨ ਲਈ ਅਪੀਲ ਕੀਤੀ। ਅਧਿਕਾਰੀ ਡੀ ਡੀ ਪੀ ਓ ਲੁਧਿਆਣਾ ਤੇ ਐਸ ਐਚ ਓ ਜੋਧਾਂ ਅਤੇ ਬੀ ਡੀ ਪੀ ਓ ਪੱਖੋਵਾਲ ਨੇ ਬਕਾਇਦਾ ਇਸ ਨੂੰ ਸਰਕਾਰੀ ਗਲੀ ਤੇ ਨਜਾਇਜ਼ ਕਬਜ਼ਾ ਕਰਨ ਤੋਂ ਰੋਕਿਆ। ਪਰ ਇਹ ਪਿੰਡ ਦੇ ਸਾਬਕਾ ਸਰਪੰਚ ਅਤੇ ਗ੍ਰਾਮ ਪੰਚਾਇਤ ਦੀ ਸਹਿ ਤੇ ਨਜਾਇਜ਼ ਕਬਜ਼ਾ ਕਰਨ ਤੋ ਨਾ ਹਟਿਆ। ਹੁਣ ਅਕਾਲੀ ਦਲ ਦੇ ਸਾਬਕਾ ਸਰਪੰਚ,ਪੰਚਾਂ ਦੀ ਚੁੱਕ ਵਿੱਚ ਆ ਕੇ ਇਸ ਨੇ ਮੇਰੇ ਘਰ ਤੇ ਹਮਲਾ ਕੀਤਾ।
 ਦੂਜੇ ਪਾਸੇ ਪੂਰਨ ਕੌਰ ਜੋ ਪਿੰਡ ਸਰਾਭੇ ਦੀ ਇੱਕ ਔਰਤ ਹੈ  ਉਹਨਾਂ ਦੇ ਦਰਵਾਜੇ ਮੂਰਦੀ ਪਿੰਡ ਦਾ ਕੋਈ ਵੀ ਲੰਘਦਾ ਹੈ ਤਾਂ ਉਹ ਗੰਦੀਆਂ ਗਾਲਾਂ ਦੇਣ ਲੱਗ ਪੈਂਦੀ ਹੈ ਪਰ ਉਸ ਨੂੰ ਇਹ ਕਰਨ ਤੋਂ ਕੋਈ ਵੀ ਨਹੀਂ ਰੋਕ ਰਿਹਾ ਜਿਹਦੀ ਡੀ ਐਸ ਪੀ ਮੁੱਲਾਪੁਰ ਨੂੰ ਦਰਖਾਸਤ ਦਿੱਤੀ ਹੈ। ਜਿਨਾਂ ਨੇ ਐਸ ਐਚ ਓ ਜੋਧਾਂ ਨੂੰ ਹਦਾਇਤ ਕੀਤੀ ਕਿ ਇਸ ਔਰਤ ਪੂਰਨ ਕੌਰ ਤੇ ਕਾਰਵਾਈ ਕੀਤੀ ਜਾਵੇ। ਪਰ ਜੋਧਾਂ ਦੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਦੇ ਸੂਰਤ ਵਿੱਚ ਇਹ ਜਨਾਨੀ ਲੜਾਈ ਦਾ ਮੁੱਢ ਕਾਰਨ ਬਣੀ। ਹੁਣ ਲੜਾਈ ਤੋਂ ਬਾਅਦ ਇਸ ਜਨਾਨੀ ਦੇ ਸਿਮਰਨ ਸਿੰਘ ਇਸ ਮੌਕੇ ਹੋਰਨਾ ਤੋ ਇਲਾਵਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਨਕੇ ਪਰਿਵਾਰਕ ਮੈਂਬਰ ਬਾਬਾ ਬੰਤ ਸਿੰਘ ਮਹੋਲੀ ਖੁਰਦ, ਮਾਸਟਰ ਆਤਮਾ ਸਿੰਘ ਚੌਂਕੀਮਾਨ, ਬਾਬਾ ਬਲਰਾਜ ਸਿੰਘ ਟੂਸਿਆਂ ਵਾਲੇ,ਹਰਭਜਨ ਸਿੰਘ ਅੱਬੂਵਾਲ, ਬੀਬੀ ਮਨਜੀਤ ਕੌਰ ਦਾਖਾ,ਭਾਗ ਸਿੰਘ ਰਕਬਾ, ਸਮਸੇਰ ਸਿੰਘ ਮਲਕ, ਤਜਿੰਦਰ ਸਿੰਘ ਚੌਕੀਮਾਨ, ਹਰਜਿੰਦਰ ਸਿੰਘ ਕਲਸੀਆ, ਲਖਵੀਰ ਸਿੰਘ ਦਾਖਾ, ਦਵਿੰਦਰ ਸਿੰਘ ਭਨੌਹੜ, ਫੌਜੀ ਦਰਸ਼ਨ ਸਿੰਘ ਰਕਬਾ, ਬਾਬਾ ਬੰਤ ਸਿੰਘ ਮਹੋਲੀ ਖੁਰਦ, ਸਤਿੰਦਰ ਸਿੰਘ ਖੰਦੂਰ, ਰਵੀ ਸਿੰਘ ਕਲਸੀਆ, ਗੁਰਮੇਲ ਸਿੰਘ ਹੜਾਹਾਂ,ਅਮਰ ਸਿੰਘ ਹੜਾਹਾਂ, ਰਵਿੰਦਰ ਸਿੰਘ,ਕੁਲਵੰਤ ਸਿੰਘ,ਗੁਰਪ੍ਰੀਤ ਸਿੰਘ,ਅਮਰਜੀਤ ਸਿੰਘ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਿਸ਼ਵ ਸਾਈਕਲਿੰਗ ਡੇ ਉੱਪਰ ਫਿੱਟ ਬਾਈਕਰ ਕਲੱਬ ਨੇ ਕੱਢੀ ਜਾਗਰੂਕਤਾ ਰੈਲੀ ਤੰਦਰੁਸਤੀ ਤੋਂ ਵੱਡਾ ਇਨਸਾਨ ਲਈ ਕੋਈ ਗਹਿਣਾ ਨਹੀਂ ਹੈ : ਸੱਚਦੇਵਾ
Next articleਪੀਰ ਨੌਗੱਜਾ ਦੀ ਦਰਗਾਹ ਤੇ ਲੱਗਾ ਸਲਾਨਾ ਮੇਲਾ