(ਸਮਾਜ ਵੀਕਲੀ)
1. ਤਿੰਨ ਚੂਹੇ ਆਪਣੀ -ਆਪਣੀ ਬਹਾਦੁਰੀ ਦੇ ਕਿੱਸੇ ਸੁਣਾ ਰਹੇ ਸਨ ।ਇੱਕ ਨੇ ਕਿਹਾ– ਮੈਂ ਐਨਾ ਬਹਾਦਰ ਹਾਂ ਕਿ ਇੱਕ ਵਾਰ ਮੈਂ ਚੂਹਾ ਮਾਰਨ ਵਾਲੀ ਜ਼ਹਿਰ ਦਾ ਪੂਰਾ ਥੈਲਾ ਹੀ ਖਾ ਗਿਆ ਸੀ। ਦੂਜੇ ਨੇ ਕਿਹਾ- ਇਹ ਤਾਂ ਕੁਝ ਵੀ ਨਹੀਂ। ਮੈਂ ਇੱਕ ਵਾਰ ਚੂਹੇਦਾਨੀ ਵਿੱਚ ਫਸ ਗਿਆ ਅਤੇ ਉਸਨੂੰ ਤੋੜ ਕੇ ਬਾਹਰ ਨਿਕਲ ਆਇਆ ।ਹੁਣ ਤੀਜੇ ਦਾ ਨੰਬਰ ਸੀ ।ਉਹ ਇੱਕ ਮਿੰਟ ਤੱਕ ਕੁਝ ਸੋਚਦਾ ਰਿਹਾ ਅਤੇ ਫਿਰ ਬੋਲਿਆ, ਮੈਂ ਬਾਅਦ ‘ਚੋਂ ਗੱਲ ਕਰਾਂਗਾ ਅਜੇ ਮੈਂ ਬਿੱਲੀ ਨੂੰ ਸਭ ਕੁਝ ਸਿਖਾਉਣ ਜਾਣਾ ਹੈ।
2. ਇੱਕ ਨੇਤਾ ਜੀ ਪਾਗਲਖਾਨੇ ਦਾ ਦੌਰਾ ਕਰ ਰਹੇ ਸਨ। ਸਾਰੇ ਪਾਗਲਾਂ ਨੂੰ ਪਿਛਲੀ ਰਾਤ ਹੀ ਸਿਖਾ ਦਿੱਤਾ ਸੀ ,ਕਿ ਨੇਤਾ ਜੀ ਜਦੋਂ ਆਉਣ ਤਾਂ ਉਹਨਾਂ ਨੂੰ ਜੋਰਦਾਰ ਤਰੀਕੇ ਨਾਲ ਨਮਸਤੇ ਕਹਿਣੀ ਹੈ।ਫਿਰ ਉਹਨਾਂ ਦੀ ਜੈ ਬੋਲਣੀ ਹੈ
ਦੌਰਾ ਜਦੋਂ ਖਤਮ ਹੋਣ ਵਾਲਾ ਸੀ ।ਉਦੋਂ ਨੇਤਾ ਜੀ ਨੇ ਵੇਖਿਆ ਕਿ ਇੱਕ ਵਿਅਕਤੀ ਅਡੋਲ ਖੜਾ ਸੀ। ਨੇਤਾ ਜੀ ਨੇ ਉਸ ਤੋਂ ਪੁੱਛਿਆ ,ਕੀ ਗੱਲ ਹੈ ?ਭਰਾਵਾ ਨਾ ਨਮਸਤੇ ਨਾ ਜੈ ਠੀਕ – ਠਾਕ ਤਾਂ ਹੈ ਨਾ ।ਜੀ ਮੈਂ ਪਾਗਲ ਨਹੀਂ ਹਾਂ। ਮੈਂ ਤਾਂ ਇੱਕ ਮੁਲਾਜ਼ਮ ਹਾਂ। ਵਿਅਕਤੀ ਨੇ ਜਵਾਬ ਦਿੱਤਾ।
3. ਇੱਕ ਸੱਜਣ ਨੇ ਨਵਾਂ ਟੀਵੀ ਖਰੀਦਿਆ ।ਕੁਝ ਦਿਨਾਂ ਬਾਅਦ ਉਸ ਵਿੱਚ ਕੋਈ ਨੁਕਸ ਪੈ ਗਿਆ। ਮਕੈਨਿਕ ਨੇ ਕੰਪਨੀ ਨੂੰ ਲਿਖਿਆ- ਇਸਦਾ ਪੁਰਜਾ ਨੰਬਰ 699 ਖਰਾਬ ਹੈ। ਕਿਰਪਾ ਕਰਕੇ ਸਹੀ ਪੁਰਜ਼ਾ ਭੇਜੋ। ਕੁਝ ਦਿਨਾਂ ਬਾਅਦ ਕੰਪਨੀਆਂ ਨੇ ਨਵਾਂ ਪੁਰਜਾ ਭੇਜ ਦਿੱਤਾ। ਜਦੋਂ ਮਕੈਨਿਕ ਪੁਰਜੇ ਨੂੰ ਟੀਵੀ ‘ਚੋਂ ਫਿੱਟ ਕਰਨ ਲੱਗਿਆ ਤਾਂ, ਉਸ ਨੇ ਦੇਖਿਆ ਕਿ ਪੁਰਜੇ ਦਾ ਨੰਬਰ 669 ਹੈ। ਉਸਨੇ ਕੰਪਨੀ ਨੂੰ ਲਿਖਿਆ। ਤੁਸੀਂ ਪੁਰਜੇ ਦਾ ਨੰਬਰ ਉਲਟਾ ਪੜ੍ਹ ਲਿਆ ਹੈ। ਸਹੀ ਨੰਬਰ ਭੇਜੋ। ਕੰਪਨੀ ਨੇ ਮਕੈਨਿਕ ਨੂੰ ਲਿਖਿਆ, ਤੁਸੀਂ ਵੀ ਪੁਰਜੇ ਨੂੰ ਉਲਟਾ ਕਰਕੇ ਲਗਾ ਲਵੋ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly